Skip to content
Independent perspectives. Global stories.
BREAKING

ਪੇਸ਼ਾਵਰ ਸਕੂਲ ਵਿੱਚ ਹੋਏ ਅ¤ਤਵਾਦੀ ਹਮਲੇ ’ਤੇ ਨਵਾਜ਼ ਸ਼ਰੀਫ ਤੁਰੰਤ ਅਸਤੀਫਾ ਦੇਣ : ਪੁਰੀ

Share this story

ਫਿਰਜ਼ਪੁਰ, 18 ਦਸੰਬਰ (ਮਨੋਹਰ ਲਾਲ)- ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਵਿਚ ਆਰਮੀ ਸਕੂਲ ਦੇ ਵਿਦਿਆਰਥੀਆਂ ਤੇ ਤਾਲਿਬਾਨ ਦੇ ਅ¤ਤਵਾਦੀਆ ਵਲੋਂ ਕੀਤੇ ਗਏ ਬ¤ਚਿਆਂ ਦੇ ਦਰਦਨਾਕ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਤੁੰਰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਗ¤ਲ ਦਾ ਪ੍ਰਗਟਾਵਾ ਅ¤ਜ ਫਿਰੋਜਪੁਰ ਵਿਖੇ ਸ਼ਿਵ ਸੇਨਾ ਯੂਵਾ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਆਰ. ਡੀ. ਪੁਰੀ ਨੇ ਕਰਦਿਆਂ ਆਖਿਆ ਕਿ ਪਾਕਿਸਤਾਨ ਵਿਚ ਸਕੂਲੀ ਬ¤ਚਿਆਂ ਤੇ ਇਕ ਸਾਜਿਸ਼ ਤਹਿਤ ਕੀਤੇ ਹਮਲੇ ਨੇ ਸੰਸਾਰ ਭਰ ਦੇ ਲੋਕਾਂ ਨੂੰ ਝੰਜੋੜ ਕੇ ਰਖ ਦਿਤਾ ਹੈ। ਸ਼੍ਰੀ ਪੁਰੀ ਨੇ ਆਖਿਆ ਕਿ ਪਾਕਿਸਤਾਨ ਜੋ ਕਿ ਖੁ¤ਦ ਅ¤ਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਹੈ ਅਤੇ ਇਹਨਾਂ ਦੀਆਂ ਗਤਵਿਧੀਆਂ ਨੇ ਪਿਸ਼ਾਵਰ ਦੇ ਸਕੂਲੀ ਬ¤ਚਿਆਂ ਤੇ ਦਰਦਨਾਕ ਹਮਲਾ ਕਰਕੇ ਇਹ ਸਾਬਿਤ ਕਰ ਦਿਤਾ ਹੈ ਕਿ ਪਾਕਿਸਤਾਨ ਵਲੋਂ ਖੁਦ ਦੇ ਬੀਜੇ ਹੋਏ ਕੰਡੇ ਪਾਕਿਸਤਾਨ ਦੇ ਲੋਕਾਂ ਨੂੰ ਪੀੜ ਦੇ ਰਹੇ ਹਨ। ਸ਼੍ਰੀ

ਪੁਰੀ ਨੇ ਆਖਿਆ ਕਿ ਪਾਕਿਸਤਾਨ ਵਿਚ ਰੋਜਾਨਾਂ ਅ¤ਤਵਾਦੀ ਸੰਗਠਨਾਂ ਵੱਲੋਂ ਅਨੇਕਾ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਲੇਕਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅ¤ਖਾ ਮੀਟ ਕੇ ਸਭ ਕੁਝ ਦੇਖ ਰਹੇ ਹਨ। ਸ਼੍ਰੀ ਪੁਰੀ ਨੇ ਆਖਿਆ ਕਿ ਜਿਹੜਾ ਪ੍ਰਧਾਨ ਮੰਤਰੀ ਆਪਣੇ ਵਤਨ ਦੇ ਛੋਟੇ ਬ¤ਚਿਆਂ ਦੀ ਹਿਫਾਜਤ ਨਹੀ ਕਰ ਸਕਦਾ ਇਸ ਲਈ ਉਸਨੂੰ ਗ¤ਦੀ ਤੇ ਬੈਠੇ ਰਹਿਣ ਦਾ ਕੋਈ ਹ¤ਕ ਨਹੀ ਹੈ। ਸ਼੍ਰੀ ਪੁਰੀ ਨੇ ਸ਼ਹੀਦ ਹੋਏ ਬ¤ਚਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਸਕੂਲੀ ਬ¤ਚਿਆਂ ਨਾਲ ਜੋ ਬੀਤੀ ਹੈ ਇਸ ਲਈ ਉਹਨਾਂ ਦੇ ਮਾਂ ਬਾਪ ਹੀ ਜਾਣਦੇ ਹਨ।
ਸ਼੍ਰੀ ਪੁਰੀ ਨੇ ਸੰਸਾਰ ਭਰ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਘਰਾਂ ਵਿਚ ਅ¤ਗ ਲਾਉਣ ਅ¤ਤਵਾਦੀ ਮੁਲਕ ਪਾਕਿਸਤਾਨ ਨਾਲ ਸਾਰੇ ਸੰਬਧ ਤੋੜਕੇ ਇਸ ਨੂੰ ਪੂਰੇ ਤੋਰ ਤੇ ਅ¤ਤਵਾਦੀ ਮੁਲਕ ਕਰਾਰ ਦਿਤਾ ਜਾਵੇ। ਇਸ ਮੋਕੇ ਤੇ ਚੈਅਰਮੇਨ ਮਿੰਕੂ ਚੋਧਰੀ ਜਿਲਾ ਪ੍ਰਧਾਨ ਦੇਸਰਾਜ, ਰਵੀ ਕੁਮਾਰ, ਕਮਲ ਕੁਮਾਰ, ਸੋਨੂੰ ਸਹੋਤਾ, ਰੈਬੋ, ਤਰਨ ਕੁਮਾਰ, ਰਾਕੇਸ਼ ਕੁਮਾਰ ਆਦਿ ਮੋਜੂਦ ਸਨ।

WRITTEN BY