Skip to content
Independent perspectives. Global stories.
BREAKING

ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸਕੂਲ ਹੈਲਥ ਪ੍ਰੋਗਰਾਮ ਸਕੀਮ ਹੋਈ ਫਲਾਪ ਸਾਬਿਤ

Share this story

ਗੁਰੂਹਰਸਹਾਏ, 18 ਦਸੰਬਰ (ਰਮੇਸ਼ ਕੁਮਾਰ ਕੰਬੋਜ਼)- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਵਿਦਿਆਰਥੀਆਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਵਾਸਤੇ ਕਈ ਸਾਲ ਪਹਿਲਾਂ ਸ਼ੁਰੂ ਕੀਤੀ ਸਕੂਲ ਹੈਲਥ ਪ੍ਰੋਗਰਾਮ ਨਾਮ ਦੀ ਸਕੀਮ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਇਸ ਦੇ ਫਲਾਪ ਹੋਣ ਪਿੱਛੇ ਇਸ ਸਕੀਮ ਦਾ ਪ੍ਰਚਾਰ ਨਾ ਹ੍ਯੋਣਾ ਹੀ ਮੰਨਿਆ ਜਾ ਰਿਹਾ ਹੈ। ਜਿਲਾ ਫਿਰੋਜ਼ਪੁਰ ਸਮੇਤ ਲਗਭਗ ਪੂਰੇ ਪੰਜਾਬ ਅੰਦਰ ਹੀ ਇਹ ਸਕੀਮ ਦਮ ਤੋੜ ਚੁੱਕੀ ਹੈ ਤੇ ਸਿਰਫ ਕਾਗਜ਼ਾਂ ਤੱਕ ਹੀ ਸ੍ਰਮਿਤ ਹੋ ਕੇ ਰਹਿ ਗਈ ਹੈ। ਹਾਲਾਤ ਇਸ ਤਰਾਂ ਦੇ ਹਨ ਕਿ ਪੰਜਾਬ ਦੇ ਕੁਝ ਬਲਾਕ ਤਾ ਇਸ ਤਰਾਂ ਦੇ ਹਨ ਕਿ ਜਿੱਥੇ ਮਾਂਤਰ ਇੱਕ ਵੀ ਸਕੂਲ ਦੇ ਕਿਸੇ ਵੀ ਵਿਦਿਅਰਥੀ ਨੇ ਇਸ ਸਕੀਮ ਦਾ ਫਾਇਦਾ ਨਹੀਂ ਲਿਆ। ਇਹ ਸਕੀਮ ਪੰਜਾਬ ਸਰਕਾਰ ਦਾ ਫਲਾਪ ਸ਼ੋਅ ਬਣ ਕੇ ਸਾਬਤ ਹੋਇਆ ਹੈ ਜੋ ਹੁਣ ਆਖਰੀ ਸਾਹਾ ਤੇ ਹੈ। ਇਸ ਸਕੀਮ ਲਈ ਨਾ ਪੰਜਾਬ ਦੇ ਸਿਹਤ ਵਿਭਾਗ ਨੇ ਕੋਈ ਪਬਲੀਸਿਟੀ ਕਰਵਾਈ ਤੇ ਨਾ ਹੀ ਪੰਜਾਬ ਸਰਕਾਰ ਜਾ ਸਿੱਖਿਆ ਵਿਭਾਗ ਨੇ ਕੋਈ ਕਾਰਵਾਈ ਕੀਤੀ। ਇਥੋ ਤੱਕ ਕੇ ਸ਼ਾਇਦ ਪੰਜਾਬ ਦਾ ਕੋਈ ਇੱਕ ਵੀ ਸਕੂਲ ਨਹੀ ਹੋਵੇਗਾ ਜਿੱਥੇ ਇਸ ਸਬੰਧੀ ਦੀਵਾਰਾ ਜਾ ਨੋਟਿਸ ਬੋਰਡਾ ਤੇ ਕੁਝ ਲਿਖਿਆ ਹੋਵੇ। ਇਸ ਸਕੀਮ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾ ਅੰਦਰ ਪਹਿਲੀ ਤੋ

ਬਾਂਰਵੀ ਤੱਕ ਦੇ ਬੱਚਿਆ ਲਈ ਪੀ ਜੀ ਆਈ ਤੋ ਲੈ ਕੇ ਡੀ ਐਮ ਸੀ ਵਰਗੇ ਚੰਗੇ ਹਸਪਤਾਲਾ ਵਿੱਚ ਕੈਂਸਰ ਵਰਗੀ ਭਿਆਨਕ ਬਿਮਾਰੀ ਤੋ ਲੈ ਕੇ ਦਿਲ ਦੀਆਂ ਬਿਮਾਰੀਆਂ ਸਮੇਤ ਲਗਭਗ ਬਿਮਾਰੀਆਂ ਦਾ ਮੁਕੰਮਲ ਇਲਾਜ਼ ਮੁਫਤ ਕੀਤਾ ਜਾਣਾ ਹੈ। ਨਾਲ ਹੀ ਸਮੇਂ-ਸਮੇਂ ’ਤੇ ਮੁੱਢਲੇ ਇਲਾਜ ਵਾਸਤੇ ਦਵਾਈਆ ਵੀ ਸਕੂਲਾਂ ਅੰਦਰ ਭੇਜੀਆਂ ਜਾਣੀਆ ਸਨ ਪਰ ਉਹ ਵੀ ਸ਼ਾਇਦ ਹੀ ਕਿਤੇ ਕਿਸੇ ਸਕੂਲ ਵਿੱਚ ਭੇਜੀਆਂ ਗਈਆਂ ਹੋਣ। ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਇਸ ਪ੍ਰੋਗਰਾਮ ਦੇ ਤਹਿਤ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਦੋ ਚਰਨਾ ਵਿੱਚ ਮੈਡੀਕਲ ਜਾਚ ਕੀਤੀ ਜਾਣੀ ਸੀ ਜਿਸ ਪਿੱਛੋ ਲਾਗਲੇ ਸਿਵਲ ਹਸਪਤਾਲ ਵਿੱਚ ਮੁੱਢਲੇ ਇਲਾਜ ਲਈ ਭੇਜਿਆ ਜਾਣਾ ਸੀ ਪਰ ਪੰਜਾਬ ਦੇ ਨਾ ਤਾ ਕਿਸੇ ਸਕੂਲ ਵਿੱਚ ਕਿਸੇ ਟੀਮ ਨੇ ਜਾਚ ਕੀਤੀ ਤੇ ਨਾ ਹੀ ਕਿਸੇ ਹਸਪਤਾਲ ਵਿੱਚ ਭੇਜਿਆ ਗਿਆ। ਬਕਾਇਦਾ ਤੌਰ ਤੇ ਦਿਲ ਅਤੇ ਕੈਂਸਰ ਦੇ ਮਰੀਜਾਂ ਲਈ ਲਾਗਲੇ ਸਿਵਲ ਹਸਪਤਾਲ ਤੋ ਰੈਫਰ ਰਿਪੋਰਟ ਤਿਆਰ ਕਰਕੇ ਪੀ ਜੀ ਆਈ ਜਾ ਡੀ ਐਮ ਸੀ ਤੇ ੳਸਵਾਲ ਵਰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਜਾਣਾ ਸੀ। ਕੁਝ ਵਿਦਿਆਰਥੀਆਂ ਦਾ ਇਲਾਜ਼ ਵੀ ਡੀ ਐਮ ਸੀ ਵਰਗੇ ਹਸਪਤਾਲਾਂ ਅੰਦਰ ਕਰਵਾਇਆ ਗਿਆ ਜਿੱਥੇ ਇਲਾਜ਼ ਸਹੀ ਤਰੀਕੇ ਨਾਲ ਨਾ ਕੀਤਾ ਗਿਆ ਹੋਣ ਕਰਕੇ ਬੱਚਿਆ ਦੇ ਮਾਪਿਆ ਤੇ ਅਧਿਆਪਕਾ ਦਰਮਿਆਨ ਸਬੰਧ ਖਰਾਬ ਹੋਏ ਹਨ। ਅਗਰ ਪੰਜਾਬ ਸਰਕਾਰ ਨੇ ਅਜਿਹੀ ਸਕੀਮ ਨੂੰ ਲਾਗੂ ਕਰਨਾ ਹੈ ਤਾ ਪੰਜਾਬ ਵਿੱਚ ਸਰਕਾਰੀ ਸਕੂਲਾ ਅੰਦਰ ਸਭ ਤੋ ਵੱਡੀ ਬਿਮਾਰੀ ਦਾ ਕਾਰਨ ਦੂਸਿਤ ਪਾਣੀ ਦਾ ਪਹਿਲ ਦੇ ਅਧਾਰ ਤੇ ਪ੍ਰਬੰਧ ਕਰਦੇ ਹੋਏ ਹਰੇਕ ਸਕੂਲ ਅੰਦਰ ਆਰ ੳ ਸਿਸਟਮ ਲਗਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ। ਹਰੇਕ ਸਕੂਲ ਅੰਦਰ ਤੇ ਪਿੰਡ ਪੱਧਰ ਤੇ ਇਸ ਸਕੀਮ ਸਬੰਧੀ ਨੂੰ ਲਾਗੂ ਕਰਨ ਵਾਸਤੇ ਬਕਾਇਦਾ ਤੌਰ ਤੇ ਇਸ਼ਤਿਹਰਬਾਜ਼ੀ ਹੋਣੀ ਚਾਹੀਦੀ ਹੈ ਤਾ ਜੋ ਲੋਕਾਂ ਨੂੰ ਇਸ ਦਾ ਪਤਾ ਲੱਗ ਸਕੇ।

WRITTEN BY