ਫਿਰੋਜ਼ਪੁਰ, 18 ਦਸੰਬਰ (ਮਨੋਹਰ ਲਾਲ)- ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਫਿਰੋਜਪੁਰ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਈ ਜਿਸ ਵਿਚ ਉਪਨ ਜਿਲਾ ਕਰਾਸ ਕੰਟਰੀ ਚੈਪੀਅਨਸ਼ਿਪ ਹੁਸੈਨੀਵਾਲਾ ਬਾਰਡਰ ਫਿਰੋਜਪੁਰ ਵਿਖੇ 20 ਦੰਸਬਰ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਹ ਜਾਣਕਾਰੀ ਦਿਦਿੰਆਂ ਸੁਖਚਰਨ ਸਿੰਘ ਬਰਾੜ ਸਕ¤ਤਰ ਜਿਲਾ ਐਥਲੈਟਿਕਸ ਐਸੋਸੀਏਸ਼ਨ ਫਿਰੋਜਪੁਰ ਨੇ ਦਸਿਆ ਕਿ ਇਹ ਚੈਪਅਨਸ਼ਿਪ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਵਿਚ ਮੈਨ 12 ਕਿਲੋਮੀਟਰ, ਵੋਮੈਨ 8 ਕਿਲੋਮੀਟਰ, ਅੰਡਰ 20 ਲੜਕੇ 8 ਕਿਲੋਮੀਟਰ, ਅੰਡਰ 20 ਲੜਕੀਆਂ 6 ਕਿਲੋਮੀਟਰ, ਅੰਡਰ 18 ਲੜਕੇ 6 ਕਿਲੋਮੀਟਰ, ਅੰਡਰ 18 ਲੜਕੀਆਂ 4 ਕਿਲੋਮੀਟਰ, ਅੰਡਰ 16 ਲੜਕੇ 2 ਕਿਲੋਮੀਟਰ, ਅੰਡਰ 16 ਲੜਕੀਆਂ 2 ਕਿਲੋਮੀਟਰ ਏਜ ਗ¤ਰੁਪ ਵਿਚ ਹੋਵੇਗੀ। ਉਹਨਾਂ ਦਸਿਆ ਕਿ ਅੰਡਰ 20 ਦਾ ਜਨਮ 19-1-1995 ਤੋਂ 18-1-1997 ਦੇ ਵਿਚ, ਅੰਡਰ 18 ਦਾ 19-1-1997 ਤੋਂ 18-1-1999 ਵਿਚ ਅਤੇ ਅੰਡਰ 16 ਦਾ ਜਨਮ 19-1-1999 ਤੋ 18-1-2001 ਦੇ ਵਿਚ ਹੋਣਾਂ ਚਾਹੀਦਾ ਹੈ। ਇਸ ਮੀਟਿੰਗ ਵਿਚ ਡਾ. ਸੁਰਜੀਤ ਸਿੰਘ ਪ੍ਰਧਾਨ, ਸ਼੍ਰੀ ਮਨਜੀਤ ਸਿੰਘ ਖਜਾਨਚੀ, ਸ਼੍ਰੀ ਸਰਬਜੀਤ ਸਿੰਘ, ਸ਼੍ਰੀ ਵਰਿੰਦਰ ਸਿੰਘ ਭੁ¤ਲਰ, ਸ਼੍ਰੀ ਅਕਸ਼ੈ ਕੁਮਾਰ ਅਤੇ ਸ਼੍ਰੀ ਗੁਰਨਾਮ ਸਿੰਘ ਨੇ ਭਾਗ ਲਿਆ।



