ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਸਾਰੇ ਵਰਗਾਂ ਨੂੰ ਵੀ ਯੋਗ ਨੁਮਾਇੰਦਗੀ ਦਿੱਤੀ
ਜਲੰਧਰ/ਚੰਡੀਗੜ੍ਹ, 18 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਜਥੇਬੰਦੀ ਦੀ ਅਗਲੀ ਸੂਚੀ ਵਿੱਚ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੀ ਸੂਚੀ ਜਾਰੀ ਕਰਦਿਆਂ ਦਲ ਦੇ ਸਕੱਤਰ, ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਹਿਬਾਨ ਅਤੇ ਜ਼ਿਲ੍ਹਾ ਜਥੇਦਾਰ ਸਹਿਬਾਨ ਦੀ ਸੂਚੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਉਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਗਠਨ ਵੀ ਕੀਤਾ ਜਾ ਰਿਹਾ ਹੈ। ਇਸ ਕਮੇਟੀ ਵਿੱਚ ਜਿੱਥੇ ਪਾਰਟੀ ਦੇ ਪੁਰਾਣੇ, ਟਕਸਾਲੀ ਅਤੇ ਸੀਨੀਅਰ ਆਗੂਆਂ ਨੂੂੰ ਥਾਂ ਦਿੱਤੀ ਗਈ ਹੈ, ਉਥੇ ਨਾਲ ਦੀ ਨਾਲ ਪਾਰਟੀ ਵਿੱਚ ਮਿਹਨਤ ਨਾਲ ਕੰਮ ਕਰ ਰਹੇ ਨਵੇਂ ਆਗੂਆਂ ਨੂੰ ਵੀ ਬਕਾਇਦਾ ਜਗ੍ਹਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ-ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਸਾਰੇ ਵਰਗਾਂ ਨੂੰ ਵੀ ਯੋਗ ਨੁਮਾਇੰਦਗੀ
ਦਿੱਤੀ ਗਈ ਹੈ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਆਗੂੁਆਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਜਿਨ੍ਹਾਂ ਆਗੂਆਂ ਨੂੰ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੀ ਸੂੁਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿੱਚ-ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਸ. ਸੁਰਜੀਤ ਸਿੰਘ ਰੱਖੜਾ ਕੈਬਨਿਟ ਮੰਤਰੀ, ਸ. ਸੋਹਣ ਸਿੰਘ ਠੰਡਲ ਕੈਬਨਿਟ ਮੰਤਰੀ, ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ, ਸ. ਪਰਮਿੰਦਰ ਸਿੰਘ ਢੀਂਡਸਾ ਕੈਬਨਿਟ ਮੰਤਰੀ, ਸ. ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਸ. ਸ਼ੇਰ ਸਿੰਘ ਘੁਬਾਇਆ ਐਮ.ਪੀ, ਸ. ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ, ਸ. ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਸ. ਜਸਜੀਤ ਸਿੰਘ ਥਿਆੜਾ ਸਾਬਕਾ ਮੰਤਰੀ, ਸ. ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ, ਸ. ਗੁਰਬਚਨ ਸਿੰਘ ਬਚੀ, ਜਥੇਦਾਰ ਕਿਰਪਾਲ ਸਿੰਘ ਖੀਰਨੀਆਂ, ਭਾਈ ਮਨਜੀਤ ਸਿੰਘ, ਬੀਬੀ. ਮੋਹਿੰਦਰ ਕੌਰ ਜੋਸ਼ ਮੁੱਖ ਸੰਸਦੀ ਸਕੱਤਰ, ਸ. ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ, ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਪ੍ਰੋ. ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ, ਸੰਤ ਬਲਬੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ, ਸ਼੍ਰੀਮਤੀ ਐਫ. ਨਿਸਾਰਾ ਖਾਤੂੁਨ ਮੁੱਖ ਸੰਸਦੀ ਸਕੱਤਰ, ਬੀਬਾ ਅਮਰਜੀਤ ਕੌਰ ਪਟਿਆਲਾ ਸਾਬਕਾ ਐਮ.ਪੀ, ਬੀਬੀ. ਸਤਵੰਤ ਕੌਰ ਸੰਧ ਸਾਬਕਾ ਮੰਤਰੀ, ਬੀਬੀ. ਪਰਮਜੀਤ ਕੌਰ ਗੁਲਸ਼ਨ ਸਾਬਕਾ ਐਮ.ਪੀ, ਬੀਬੀ. ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐਮ.ਪੀ , ਸ. ਸੁਖਦੇਵ ਸਿੰਘ ਲਿਬੜਾ ਸਾਬਕਾ ਐ੍ਰਮ.ਪੀ, ਸ਼੍ਰੀ ਦੀਪ ਮਲਹੋਤਰਾ ਵਿਧਾਇਕ, ਸ. ਜੀਤ ਮਹਿੰਦਰ ਸਿੰਘ ਸਿੱਧੂ ਵਿਧਾਇਕ, ਸ਼੍ਰੀ ਜੋਗਿੰਦਰਪਾਲ ਜੈਨ ਵਿਧਾਇਕ, ਸ. ਪ੍ਰਗਟ ਸਿੰਘ ਵਿਧਾਇਕ, ਸ. ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ, ਸ. ਇਕਬਾਲ ਸਿੰਘ ਝੂੰਦਾ ਵਿਧਾਇਕ, ਸ. ਜਗਦੀਪ ਸਿੰਘ ਨਕਈ ਸਾਬਕਾ ਵਿਧਾਇਕ, ਸ. ਪਰਮਜੀਤ ਸਿੰਘ ਸੰਧੂ ਸਾਬਕਾ ਐਮ.ਐਲ.ਏ, ਸ. ਅਜੈਬ ਸਿੰਘ ਮੁਖਮੈਲਪੁਰ ਸਾਬਕਾ ਵਿਧਾਇਕ, ਸ. ਬਲਵੰਤ ਸਿੰਘ ਸ਼ਾਹਪੁਰ ਸਾਬਕਾ ਵਿਧਾਇਕ, ਸ. ਭਾਗ ਸਿੰਘ ਮੱਲਾ ਸਾਬਕਾ ਵਿਧਾਇਕ, ਸ. ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ, ਸ. ਸੀਤਲ ਸਿੰਘ ਐਡਵੋਕੇਟ ਸਾਬਕਾ ਵਿਧਾਇਕ, ਸ. ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ, ਸ. ਸੁਰਜੀਤ ਸਿੰਘ ਕੋਹਲੀ ਸਾਬਕਾ ਮੰਤਰੀ, ਸ. ਮਨਮੋਹਨ ਸਿੰਘ ਬਰਾੜ ਸਾਬਕਾ ਵਿਧਾਇਕ, ਸ. ਹਰਨੇਕ ਸਿੰਘ ਘੜੂੰਆਂ ਸਾਬਕਾ ਮੰਤਰੀ, ਸ੍ਰੀ ਹਰਬੰਸ ਲਾਲ ਸਾਬਕਾ ਮੰਤਰੀ, ਸ. ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਸ. ਰਵਿੰਦਰ ਸਿੰਘ ਬੱਬਲ ਸਾਬਕਾ ਵਿਧਾਇਕ, ਸ਼੍ਰੀ ਰਮੇਸ਼ ਸਿੰਗਲਾ ਸਾਬਕਾ ਵਿਧਾਇਕ, ਸ. ਬਲਦੇਵ ਸਿੰਘ ਬੱਲਮਗੜ੍ਹ ਸਾਬਕਾ ਵਿਧਾਇਕ, ਸ. ਈਸ਼ਰ ਸਿੰਘ ਮੇਹਰਬਾਨ ਸਾਬਕਾ ਵਿਧਾਇਕ, ਸ. ਸੁਖਦੇਵ ਸਿੰਘ ਢਿੱਲੋਂ ਸਾਬਕਾ ਮੰਤਰੀ, ਬੀਬੀ. ਗੁਰਦੇਵ ਕੌਰ ਸੰਘਾ ਸਾਬਕਾ ਚੇਅਰਪਰਸਨ, ਸ. ਮੋਹਿੰਦਰ ਸਿੰਘ ਰੋਮਾਣਾ ਫਰੀਦਕੋਟ, ਸ. ਸਰੂਪ ਸਿੰਘ ਸਹਿਗਲ ਪਟਿਆਲਾ, ਸ. ਸੁਖਦੇਵ ਸਿੰਘ ਭੌਰ ਮੈਂਬਰ ਐਸ.ਜੀ.ਪੀ.ਸੀ, ਸ. ਹਰਭਜਨ ਸਿੰਘ ਚੀਮਾ ਉਤਰਾਂਚਲ, ਸ. ਸੁਰਜੀਤ ਸਿੰਘ ਕੰਗ ਰਾਜਸਥਾਨ, ਸ. ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ, ਸ. ਕਿਰਨਬੀਰ ਸਿੰਘ ਕੰਗ, ਬਾਬਾ ਅਜੀਤ ਸਿੰਘ, ਸ਼੍ਰੀ ਜੀਵਨ ਧਵਨ ਅਤੇ ਸ਼੍ਰੀ ਜੋਗਿੰਦਰਪਾਲ ਸਿੰਗਲਾ ਮੰਡੀ ਗੋਬਿੰਦਗੜ੍ਹ ਸ਼ਾਮਲ ਹਨ।



