Skip to content
Independent perspectives. Global stories.
BREAKING

ਸਰਕਾਰ ਵੱਲੋਂ ਨਸ਼ਿਆਂ ਦੇ ਸੇਵਨ ਕੇਸਾਂ ’ਚ ਬੰਦ ਕੈਦੀਆਂ ਦੀ ਰਿਹਾਈ ਲਈ ਉਪਰਾਲੇ ਕੀਤੇ ਜਾਣਗੇ : ਠੰਡਲ

Share this story

Page-1_17  ਹੁਸ਼ਿਆਰਪੁਰ, 18 ਦਸੰਬਰ (ਓ ਪੀ ਰਾਣਾ)- ਪੰਜਾਬ ਸਰਕਾਰ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਇਸ ਦਿਸ਼ਾ ਵੱਲ ਚੁੱਕੇ ਗਏ ਠੋਸ ਕਦਮਾਂ ਸਦਕਾ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ ਅਤੇ ਸਮੱਗਲਰਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਵਿੱਚ ਪੰਜਾਬ ਦੀ ਕਾਰਗੁਜਾਰੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵੱਧ ਹੈ। ਸੂਬੇ ਵਿੱਚ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਨਾਲ-ਨਾਲ ਸਰਕਾਰ ਵੱਲੋਂ ਖੋਲ੍ਹੇ ਗਏ ਨਸ਼ਾ ਛਡਾਊ ਕੇਂਦਰਾਂ ਰਾਹੀਂ ਨਸ਼ਿਆਂ ਦੀ ਗ੍ਰਿਫਤ ਚੋਂ ਨਿਕਲ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਆਮ ਵਰਗਾ ਜੀਵਨ ਜਿਓਣ ਦੇ ਕਾਬਲ ਬਣ ਸਕੇ ਹਨ। ਵਿਧਾਨ ਸਭਾ ਹਲਕਾ ਚੱਬੇਵਾਲ ਦੇ 2 ਦਰਜਨ ਦੇ ਕਰੀਬ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੱਡਣ ਉਪਰੰਤ ਆਮ ਵਰਗਾ ਜੀਵਨ ਗੁਜ਼ਾਰਨ ਤੇ ਉਨ੍ਹਾਂ ਦੇ ਸਨਮਾਨ ਲਈ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਇਨ੍ਹਾਂ ਨੌਜਵਾਨਾਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਦ੍ਰਿੜ ਇਰਾਦੇ ਨਾਲ

ਜਿਥੇ ਵੱਡੀ ਤੋਂ ਵੱਡੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ, ਉਥੇ ਪੰਜਾਬ ਸਰਕਾਰ ਉਨ੍ਹਾਂ ਦੇ ਉਜਵੱਲ ਭਵਿੱਖ ਅਤੇ ਨਸ਼ਾ ਮੁਕਤੀ ਲਈ ਪੂਰੀ ਤਰ੍ਹਾਂ ਦ੍ਰਿੜ ਹੈ।          ਸੂਬਾ ਸਰਕਾਰ ਨੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਜੋ ਨਸ਼ਿਆਂ ਦੀ ਜਕੜ ਵਿੱਚ ਹਨ, ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਛਡਾਊ ਕੇਂਦਰਾਂ ਤੇ ਡਾਕਟਰੀ ਇਲਾਜ ਅਤੇ ਮਨੋਵਿਗਿਆਨਕ ਮਾਹਰਾਂ ਦੀ ਸਹਾਇਤਾ ਨਾਲ ਨਸ਼ਾ ਮੁਕਤ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜੇਲ੍ਹਾਂ ਵਿੱਚ ਨਸ਼ਿਆਂ ਦੀ ਵਰਤੋਂ ਕਰਨ ਵਾਲੇ 6000 ਦੇ ਕਰੀਬ ਕੈਦੀ ਜਿਨ੍ਹਾਂ ਨੇ ਨਸ਼ਿਆਂ ਦੀ ਵਰਤੋਂ ਤੋਂ ਤੋਬਾ ਕੀਤੀ ਹੈ, ਉਨ੍ਹਾਂ ਦੇ ਕੇਸਾਂ ਤੇ ਅਦਾਲਤੀ ਤੇ ਕਾਨੂੰਨੀ ਸਿਰਜੋਈਆਂ ਨੂੰ ਵਾਚਣ ਉਪਰੰਤ ਉਨ੍ਹਾਂ ਦੀ ਜਲਦੀ ਰਿਹਾਅਈ ਲਈ ਯਤਨ ਕੀਤੇ ਜਾਣਗੇ ਤਾਂ ਜੋ ਇਹ ਨੌਜਵਾਨ ਸਮਾਜ ਵਿੱਚ ਸਨਮਾਨ ਭਰਿਆ ਜੀਵਨ ਗੁਜ਼ਾਰ ਸਕਣ। ਸ੍ਰ: ਠੰਡਲ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਗੁਲਾਮੀ ਦੇ ਜੂਲੇ ਤੋਂ ਅਜ਼ਾਦ ਕਰਨ ਲਈ ਦੇਸ਼ ਦੀ ਅਜ਼ਾਦੀ ਵਿੱਚ ਵੱਡਾ ਰੋਲ ਅਦਾ ਕਰਨ ਦੇ ਨਾਲ-ਨਾਲ ਪੰਜਾਬੀਆਂ ਨੇ ਅਨਾਜ ਭੰਡਾਰ ਵਿੱਚ ਵੱਡਾ ਯੋਗਾਦਨ ਪਾ ਕੇ ਪੂਰੇ ਦੇਸ਼ ਵਾਸੀਆਂ ਨੂੰ ਅਨਾਜ਼ ਦਿੱਤਾ ਹੈ ਪਰ ਅੱਜ ਇਸ ਸੂਬੇ ਨੂੰ ਰਾਜਨੀਤਿਕ ਲਾਹਾ ਲੈਣ ਲਈ ਕੁਝ ਲੋਕਾਂ ਵੱਲੋਂ ਕ¦ਿਕਤ ਕੀਤਾ ਜਾ ਰਿਹਾ ਹੈ ਜਦ ਕਿ ਸੂਬਾ ਸਰਕਾਰ ਨੇ ਨਸ਼ੇ ਦੇ ਤਸਕਰਾਂ ਨੂੰ ਨਕੇਲ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਨਸ਼ਿਆਂ ਤੋਂ ਪ੍ਰਭਾਵਿਤ ਹੋਇਆ ਹੈ ਅਤੇ ਸਰਹੱਦਾਂ ਤੇ ਨਸ਼ਿਆਂ ਦੀ ਖੇਪ ਰੋਕਣ ਦੀ ਜਿੰਮੇਵਾਰੀ ਸਰਹੱਦੀ ਫੋਰਸਾਂ ਦੀ ਹੁੰਦੀ ਹੈ।  ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਪ੍ਰਚਾਰ ਤੇ ਬਦਨਾਮ ਨਾ ਕਰਨ ਦੀ ਗੱਲ ਕਰਦਿਆਂ ਸ੍ਰ: ਠੰਡਲ ਨੇ ਕਿਹਾ ਕਿ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਮੁਫਾਦਾਂ ਤੋਂ ਉਪਰ ਉਠ ਕੇ ਨੌਜਵਾਨਾਂ ਦੀ ਭਲਾਈ ਲਈ ਯਤਨ ਕਰਨੇ ਚਾਹੀਦੇ ਹਨ।  ਸਰਕਾਰ ਵੱਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਦਾ ਦੂਸਰਾ ਗੇੜ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਕਿਸੇ ਵੀ ਨਸ਼ੇ ਦੇ ਧੰਦੇ ਵਿੱਚ ਲੱਗੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਡਾ. ਰਾਜ ਕੁਮਾਰ ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਵਿੱਚ ਲੋੜੀਂਦੀਆਂ ਨਸ਼ਾ ਛਡਾਊ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਅਤੇ 24 ਘੰਟੇ ਇਨ੍ਹਾਂ ਦੀ ਸਿਹਤ ਸੰਭਾਲ ਅਤੇ ਇਲਾਜ ਲਈ ਸਟਾਫ਼ ਨਿਯੂਕਤ ਕੀਤਾ ਗਿਆ ਹੈ।
ਇਸ ਮੌਕੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਵਿੱਚੋਂ ਕਸਬਾ ਮਾਹਿਲਪੁਰ ਦੇ ਇੱਕ ਨੌਜਵਾਨ ਰਾਮ ਚੰਦਰ ਨੇ ਜੋ ਕਿ ਐਮ.ਏ. ਪਾਸ ਹੈ, ਨੇ ਦੱਸਿਆ ਕਿ ਵਿਦਿਅਕ ਸਮੇਂ ਦੌਰਾਨ ਉਹ ਆਪਣੇ ਸਾਥੀਆਂ ਦੀ ਸੰਗਤ ਵਿੱਚ ਸ਼ੌਂਕ ਵਜੋਂ ਸ਼ਰਾਬ ਪੀਣ ਲਗ ਪਿਆ ਜੋ ਕਿ ਸਮਾਂ ਬੀਤਣ ਤੇ ਉਸ ਦੀ ਆਦਤ ਬਣ ਗਈ ਅਤੇ ਇਸ ਆਦਤ ਕਾਰਨ ਉਸ ਦਾ ਪੂਰਾ ਪ੍ਰੀਵਾਰ, ਦੋਸਤ ਮਿੱਤਰ ਅਤੇ ਸਾਖ ਸਬੰਧੀ ਆਦਿ ਉਸ ਦੀ ਇਸ ਆਦਤ ਤੋਂ ਤੰਗ ਆ ਗਏ, ਜੋ ਉਸ ਦੀ ਪਤਨੀ, ਬੱਚੇ ਵੀ ਉਸ ਦਾ ਸਾਥ ਛੱਡਣ ਲਈ ਮਜ਼ਬੂਰ ਹੋ ਗਏ ਸਨ ਅਤੇ ਇਸ ਆਲਮ ਵਿੱਚ ਉਸ ਦੇ ਖੁਦਕਸ਼ੀ ਵਾਲੇ ਹਲਾਤ ਬਣੇ ਗਏ ਸਨ। ਉਸ ਨੇ ਦੱਸਿਆ ਕਿ ਇਸ ਨਸ਼ੇ ਦੀ ਆਦਤ ਨੂੰ ਛੱਡਣ ਉਪਰੰਤ ਜਿਥੇ ਉਸ ਦੇ ਰਿਸ਼ਤੇ ਮੁੜ ਸੁਖਵੇਂ ਬਣ ਗਏ ਹਨ, ਉਥੇ ਉਸ ਨੂੰ ਅੱਜ ਇਸ ਮੌਕੇ ਤੇ ਮਿਲੇ ਸਨਮਾਨ ਤੋਂ ਬਾਅਦ ਜਿੰਦਗੀ ਹੋਰ ਚੰਗੀ ਲੱਗਣ ਲਗ ਪਈ ਹੈ। ਉਨ੍ਹਾਂ ਸਾਥੀ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਨਸ਼ਾ ਮਨੁੱਖ ਨੂੰ ਤਬਾਹੀ ਵੱਲ ਧਕੇਲਦਾ ਹੈ। ਸਾਡੇ ਪਾਸੋਂ ਰਿਸ਼ਤਿਆਂ ਦੀ ਖੂਬਸੁਰਤੀ ਖੋਹ ਲੈਂਦਾ ਹੈ। ਉਨ੍ਹਾਂ ਨੇ ਇਸ ਨਵੇਂ ਜੀਵਨ ਲਈ ਸਰਕਾਰ ਦੇ ਨਸ਼ਾ ਛਡਾਊ ਕੇਂਦਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ 26 ਸਾਲਾ ਚੱਬੇਵਾਲ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਾੜੀ ਸੰਗਤ ਵਿੱਚ ਪੈਣ ਕਾਰਨ ਚਿੱਟੇ ਪਾਊਡਰ ਦੇ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ ਸੀ। ਨਸ਼ਾ ਛਡਾਊ ਕੇਂਦਰ ਤੋਂ ਇਲਾਜ ਕਰਾਉਣ ਨਾਲ ਉਹ ਹੁਣ ਪੂਰੀ ਤਰ੍ਹਾਂ ਨਸ਼ੇ ਨੂੰ ਛੱਡ ਚੁਕਿਆ ਹੈ। ਉਨ੍ਹਾਂ ਦੱਸਿਆ ਕਿ ਉਹ ਨਸ਼ਾ ਸੇਵਨ ਕਰਨ ਤੋਂ ਪਹਿਲਾਂ ਫੁੱਟਬਾਲ ਦੀ ਟੀਮ ਦਾ ਉਘਾ ਖਿਡਾਰੀ ਸੀ। ਉਸ ਨੇ ਨਸ਼ੇ ਦੇ ਸੇਵਨ ਦੌਰਾਨ ¦ਘੇ ਉਮਰ ਦੇ ਪਲਾਂ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਛਡਾਊ ਯਤਨਾਂ ਸਦਕਾ ਉਹ ਅੱਜ ਨਸ਼ਾ ਰਹਿਤ ਜਿੰਦਗੀ ਜਿਓਣ ਦੇ ਕਾਬਲ ਹੋਇਆ ਹੈ।
ਇਸ ਮੌਕੇ ਤੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪੰਚਾਂ-ਸਰਪੰਚਾਂ ਤੋਂ ਇਲਾਵਾ ਪੁਲਿਸ ਵਿਭਾਗ ਅਤੇ ਜ਼ਿਲ੍ਹਾ ਨਸ਼ਾ ਛਡਾਊ ਕੇਂਦਰ ਦੇ ਅਧਿਕਾਰੀ, ਯੂਥ ਆਗੂ ਰਮਿੰਦਰ ਸਿੰਘ ਠੰਡਲ, ਸਿੱਖ ਮਿਸ਼ਨਰੀ ਬਲਬੀਰ ਸਿੰਘ ਚੰਗਿਆੜਾ, ਇਕਬਾਲ ਸਿੰਘ ਖੇੜਾ, ਮਾਸਟਰ ਰਛਪਾਲ ਸਿੰਘ ਆਦਿ ਹਾਜ਼ਰ ਸਨ।

WRITTEN BY