ਚੰਡੀਗੜ੍ਹ, 15 ਅਗਸਤ (ਪੀ. ਟੀ.)- ਦਿ¤ਵਿਆ ਜਯੋਤੀ ਜਾਗਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੇ ਮਾਮਲੇ ’ਚ ਹਾਈਕੋਰਟ ਨੇ ਵ¤ਡਾ ਫ਼ੈਸਲਾ ਸੁਣਾਉਂਦੇ ਹੋਏ ਅੰਤਿਮ ਸਸਕਾਰ ’ਤੇ ਅਗਲੇ ਸਾਲ 9 ਫਰਵਰੀ ਤਕ ਰੋਕ ਲਗਾ ਦਿ¤ਤੀ ਹੈ। ਸਿੰਗਲ ਬੈਂਚ ਦੇ ਫ਼ੈਸਲੇ ਅਧੀਨ ਸਰਕਾਰ ਨੂੰ 17 ਦਸੰਬਰ ਤ¤ਕ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸਸਕਾਰ ਕਰਨ ਦਾ ਸਮਾਂ ਦਿ¤ਤਾ ਗਿਆ ਸੀ ਪਰ ਸਰਕਾਰ, ਦਿ¤ਵਿਆ ਜਯੋਤੀ ਜਾਗ੍ਰਿਤੀ ਸੰਸਥਾ ਤੇ ਦਲੀਪ ਝਾਅ ਨੇ ਇਸ ਫ਼ੈਸਲੇ ਨੂੰ ਡਬਲ ਬੈਂਚ ’ਚ ਚੁਣੌਤੀ ਦਿ¤ਤੀ ਹੋਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਅ¤ਜ ਇਹ ਫੈਸਲਾ ਸੁਣਾ ਦਿ¤ਤਾ। ਦੂਜੇ ਪਾਸੇ ਡੇਰੇ ਵਾਲੇ ਸਥਾਨ ਨੂਰਮਹਿਲ ਵਿਖੇ ਸਮੁੱਚੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਗਈ ਹੈ।



