Skip to content
Independent perspectives. Global stories.
BREAKING

ਪਲਵਾਨ ਨਹੀਂ ਡਾਇਰੈਕਟਰ ਬਣਨਾ ਚਾਹੁੰਦੇ ਹਨ: ਆਮਿਰ

Share this story

2 ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖਾਨ ਨੇ ਕਿਹਾ ‘ਪੀਕੇ’ ਤੋਂ ਬਾਅਦ ਕੋਈ ਫਿਲਮ ਸਾਈਨ ਨਹੀਂ ਕੀਤੀ ਹੈ। ਉਨ੍ਹਾਂ ਨੇ ਉਸ ਖਬਰ ਦਾ ਖੰਡਨ ਕੀਤਾ ਹੈ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਆਮਿਰ ਨੇ ਨਿਤੇਸ਼ ਤਿਵਾਰੀ ਦੀ ਫਿਲਮ ‘ਦੰਗਲ’ ਸਾਈਨ ਕੀਤੀ ਹੈ ਜਿਸ ‘ਚ ਪਹਿਲਵਾਨ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਕ ਅੰਗਰੇਜੀ ਅਖਬਾਰ ਨੇ ਇਥੇ ਤੱਕ ਇਹ ਵੀ ਕਹਿ ਦਿੱਤਾ ਕਿ ਆਮਿਰ ਹਰਿਆਣਾ ਜਾ ਕੇ ਪਹਿਲਵਾਨਾਂ ਨਾਲ ਮਿਲਣਗੇ। ਹੁਣ ਆਮਿਰ ਨੇ ਸਾਫ ਕਰ ਦਿੱਤਾ ਹੈ ਕਿ ਉਹ ‘ਦੰਗਲ’ ‘ਚ ਕੰਮ ਨਹੀਂ ਕਰ ਰਹੇ ਹਨ ਹਾਲਾਂਕਿ ਇੰਨਾ ਜ਼ਰੂਰ ਕਿਹਾ ਕਿ ਉਹ ਡਾਈਰੇਕਸ਼ਨ ਬਾਰੇ ਜ਼ਰੂਰ ਸੋਚ ਰਹੇ ਹਨ।ਆਮਿਰ ਦੇ ਪ੍ਰੋਡਕਸ਼ਨ ਹਾਊਸ ਨੇ ਫਿਲਮ ‘ਬਰਫ’ ਦੇ ਰਾਈਟਸ ਬਹੁਤ ਸਮੇਂ

ਪਹਿਲਾਂ ਹੀ ਲੈ ਲਏ ਸਨ ਪਰ ਉਨ੍ਹਾਂ ਨੂੰ ਇਸ ਫਿਲਮ ਲਈ ਸਮਾਂ ਨਹੀਂ ਮਿਲਿਆ। ਆਮਿਰ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ‘ਬਰਫ’ ਦੇ ਹਿੰਦੀ ਰਿਮੇਕ ਦਾ ਡਾਈਰੈਕਸ਼ਨ ਕਰਨ ਦੀ ਹੈ। ਜ਼ਿਕਰਯੋਗ ਹੈ ਕਿ ਮਿਸਟਰ ਪਰਫੈਕਟਨਿਸਟ ਪਹਿਲੇ ਹੀ ਸਾਫ ਕਰ ਚੁੱਕੇ ਹਨ ਕਿ 2015 ‘ਚ ਉਨ੍ਹਾਂ ਦੀ ਕੋਈ ਫਿਲਮ ਰਿਲੀਜ਼ ਨਹੀਂ ਹੋਵੇਗੀ।

WRITTEN BY