ਚੰਡੀਗੜ੍ਹ, 13 ਦਸੰਬਰ (ਪੀ. ਟੀ.)- ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਕਿ ਮੋਟਰ ਗੱਡੀਆਂ ਦੇ ਡੀਲਰ ਪੱਧਰ ਤੇ ਸੇਲ ਕੀਤੀ ਜਾਂਦੀ ਨਵੀ‘ ਗੱਡੀ ਨੂੰ ਬਿਨ੍ਹਾਂ ਹਾਈ ਸਕਿਉਰਟੀ ਰਜਿਸਟ੍ਰੇਸਨ ਪਲੇਟਾਂ ਲਗਾਏ ਡਲੀਵਰ ਨਾ ਕੀਤੇ ਜਾਣ ਦੇ ਮੱਦੇ ਨਜ਼ਰ ਮੋਟਰ ਗੱਡੀਆਂ ਨੂੰ ਟੈਪਰੇਰੀ ਰਜਿਸਟ੍ਰੇਸਨ ਸਰਟੀਫਿਕੇਟ ਜਾਰੀ ਕਰਨ ਦੀ ਥਾਂ ਪ੍ਰੋਵੀਜਨਲ ਆਰ.ਸੀ.ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਪ੍ਰੋਵੀਜਨਲ ਆਰ.ਸੀ. ਜਾਰੀ ਕਰਨ ਸਬੰਧੀ ਸਮੂਹ ਜਿਲਾ ਟਰਾਂਸਪੋਰਟ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿੰਨਾ ਤਹਿਤ ਨਾਨ ਟਰਾਂਸਪੋਰਟ ਮੋਟਰ ਗੱਡੀ ਡੀਲਰਾਂ ਦੁਆਰਾ ਗੱਡੀ ਦੀ ਸੇਲ ਕਰਦੇ ਸਮੇ‘ ਬਿਨੈਕਾਰ ਨੂੰ ਟੈਂਪਰੇਰੀ ਆਰ.ਸੀ ਜਾਰੀ ਨਹੀ ਕੀਤੀ ਜਾਵੇਗੀ ਸਗੋ‘ ਡੀਲਰ ਦੁਆਰਾ ਆਨਲਾਇਨ ਸਿਸਟਮ ਰਾਂਹੀ ਜੋ ਰੈਗੂਲਰ ਰਜਿਸਟ੍ਰੇਸ਼ਨ ਨੰਬਰ ਗੱਡੀ ਦੇ ਖਰੀਦਦਾਰ ਨੂੰ ਜਾਰੀ ਕੀਤਾ ਜਾਂਦਾ ਹੈ, ਉਸੇ ਰੈਗੂਲਰ ਨੰਬਰ ਲਈ ਪ੍ਰੋਵੀਜ਼ਨਲ ਆਰ ਸੀ ਜਾਰੀ ਕੀਤੀ ਜਾਵੇਗੀ।
ਉਹਨਾ ਦੱਸਿਆ ਕਿ ਟੈ‘ਪਰੇਰੀ ਆਰ ਸੀ ਸਿਰਫ ਦੂਜੇ ਰਾਜਾਂ ਦੇ ਵਸਨੀਕਾਂ ਨੂੰ ਜੋ ਪੰਜਾਬ ਰਾਜ ਵਿਚੋ‘ ਗੱਡੀ ਦੀ ਖਰੀਦ ਕਰਨਗੇ, ਨੂੰ ਹੀ ਜਾਰੀ ਕੀਤੀ ਜਾਵੇਗੀ। ਕਮਰਸ਼ੀਅਲ ਗੱਡੀਆਂ/ਟਰਾਂਸਪੋਰਟ ਗੱਡੀਆਂ ਦੀ ਸੇਲ ਕਰਦੇ ਸਮੇ‘ ਸਬੰਧਤ ਡੀਲਰ ਦੁਆਰਾ ਉਸ ਗੱਡੀ ਲਈ ਟੈ‘ਪਰੇਰੀ ਆਰ ਸੀ ਜਾਰੀ ਕੀਤੀ ਜਾਵੇਗੀ।
ਸ. ਕੋਹਾੜ ਨੇ ਅੱਗੇ ਦੱਸਿਆ ਕਿ ਪ੍ਰੋਵੀਜ਼ਨਲ ਆਰ ਸੀ ਦੀ ਮਿਆਦ 30 ਦਿਨਾਂ ਦੀ ਹੋਵੇਗੀ ਅਤੇ ਪ੍ਰੋਵੀਜ਼ਨਲ ਆਰ ਸੀ ਦੀ ਫੀਸ ਟੈ‘ਪਰੇਰੀ ਆਰ ਸੀ ਦੀ ਤਰਾਂ ਰੈਗੂਲਰ ਆਰ ਸੀ ਤੋ‘ ਅੱਧੀ ਫੀਸ ਅਦਾ ਕਰਨੀ ਹੋਵੇਗੀ। ਉਹਨਾ ਦੱਸਿਆ ਕਿ ਪ੍ਰੋਵੀਜ਼ਨਲ ਆਰ ਸੀ ਜਾਰੀ ਕਰਨ ਤੋ‘ ਬਾਅਦ ਆਨਲਾਇਨ ਪੋਰਟਲ ਤੋ‘ ਪ੍ਰੋਵੀਜ਼ਨਲ ਆਰ ਸੀ ਨਾਲ ਸਬੰਧਤ ਵੇਰਵਾ ਐਸ ਐਮ ਐਸ ਰਾਂਹੀ ਮੈਸ ਐਗਰੋੌਸ ਇੰਪੈਕਸ ਨੂੰ ਉਸ ਮੋਟਰ ਗੱਡੀ ਦੀ ਹਾਈ ਸਕਿਊਰਟੀ ਰਜਿਸਟ੍ਰਸ਼ਨ ਪਲੇਟ ਤਿਆਰ ਕਰਨ ਲਈ ਭੇਜਿਆ ਜਾਵੇਗਾ ਤਾਂ ਜੋ ਨਿਯਮਤ ਸਮੇ‘ ਅੰਦਰ ਉਸ ਗੱਡੀ ਦੀ ਐਚ.ਐਸ.ਆਰ.ਪੀ. ਲਗਾਈ ਜਾ ਸਕੇ।
ਉਹਨਾਂ ਦੱਸਿਆ ਕਿ ਜੇਕਰ ਕਿਸੇ ਮੋਟਰ ਗੱਡੀ ਮਾਲਕ ਦੁਆਰਾ ਫੈਨਸੀ ਰਜਿਸਟ੍ਰੇਸ਼ਨ ਨੰਬਰ ਲੈਣਾ ਹੋਵੇ ਤਾਂ ਉਹ ਆਪਣਾ ਫੈਨਸੀ ਰਜਿਸਟ੍ਰੇਸ਼ਨ ਨੰਬਰ ਗੱਡੀ ਖਰੀਦਣ ਤੋ‘ ਪਹਿਲਾਂ ਅਲਾਟ ਕਰਵਾਏਗਾ ਅਤੇ ਉਸ ਫੈ‘ਨਸੀ ਰਜਿਸਟ੍ਰੇਸਨ ਨੰਬਰ ਦੀ ਪ੍ਰੋਵੀਜ਼ਨਲ ਆਰ ਸੀ ਜਾਰੀ ਕਰਨ ਲਈ ਸਬੰਧਤ ਡੀ.ਟੀ.ਓ ਦਾ ਅਥਾਰਟੀ ਪੱਤਰ ਪੇਸ਼ ਕਰੇਗਾ। ਉਸ ਅਥਾਰਟੀ ਪੱਤਰ ਦੇ ਅਧਾਰ ਤੇ ਸਬੰਧਤ ਮੋਟਰ ਗੱਡੀ ਡੀਲਰ ਪ੍ਰੋਵੀਜ਼ਨਲ ਆਰ.ਸੀ ਜਾਰੀ ਕਰੇਗਾ। ਉਹਨਾ ਦੱਸਿਆ ਕਿ ਜੇਕਰ ਕਿਸੇ ਮੋਟਰ ਗੱਡੀ ਮਾਲਕ ਦੁਆਰਾ ਆਪਣੀ ਨਵੀ‘ ਖਰੀਦ ਕੀਤੀ ਜਾਣ ਵਾਲੀ ਗੱਡੀ ਤੇ ਆਪਣੀ ਪਹਿਲੀ ਗੱਡੀ ਵਾਲਾ ਰਜਿਸਟ੍ਰੇਸ਼ਨ ਨੰਬਰ ਰੀਟੇਨ ਕਰਵਾਇਆ ਜਾਣਾ ਹੈ ਤਾਂ ਉਹ ਵਿਅਕਤੀ ਪਹਿਲਾਂ ਸਬੰਧਤ ਡੀ.ਟੀ.ਓ ਦਫਤਰ ਪਾਸੋ‘ ਉਸ ਦੀ ਪ੍ਰਵਾਨਗੀ ਲੈ ਕੇ ਮੋਟਰ ਗੱਡੀ ਡੀਲਰ ਨੂੰ ਦੇਵੇਗਾ। ਨਵੀ‘ ਖਰੀਦ ਕੀਤੀ ਜਾਣ ਵਾਲੀ ਮੋਟਰ ਗੱਡੀ ਲਈ ਮੋਟਰ ਗੱਡੀ ਡੀਲਰ ਉਸੇ ਰੀਟੇਨ ਕੀਤੇ ਜਾਣ ਵਾਲੇ ਰਜਿਸਟ੍ਰੇਸ਼ਨ ਨੰਬਰ ਦੀ ਪ੍ਰੋਵੀਜ਼ਨਲ ਆਰ ਸੀ ਜਾਰੀ ਕਰੇਗਾ ਜਿਸ ਦੀ ਪ੍ਰਵਾਨਗੀ ਸਬੰਧਤ ਡੀ.ਟੀਓ ਦੁਆਰਾ ਦਿਤੀ ਗਈ ਹੋਵੇਗੀ।
ਉਹਨਾ ਦੱਸਿਆ ਕਿ ਪੁਰਾਣਾ ਰਜਿਸਟ੍ਰੇਸ਼ਨ ਨੰਬਰ ਰੀਟੇਨ ਕਰਨ ਵਾਲੇ ਕੇਸ ਵਿਚ ਪੁਰਾਣ ਗੱਡੀ ਤੇ ਰਜਿਸ਼ਟ੍ਰੇਸ਼ਨ ਨੰਬ ਸਬੰਧਤ ਡੀ.ਟੀ.ਓ ਦੁਆਰਾ ਦਫਤਰ ਕੋਲ ਚੱਲ ਰਹੀ ਰਜਿਸਟ੍ਰਸ਼ਨ ਸੀਰੀਜ਼ ਵਿਚੋ‘ ਲਗਾਇਆ ਜਾਵੇਗਾਟ



