ਸੰਗਰੂਰ, 13 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਬਧਾਂ ਵਿੱਚ ਪਾੜਾ ਵੱਧਦਾ ਜਾ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦਿਨ ਪ੍ਰਤੀ ਦਿਨ ਖੋਰਾ ਲੱਗ ਰਿਹਾ ਹੈ।ਇਸ ਨੂੰ ਰੋਕਣ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਆਪਣੇ ਦਾਅ ਪੇਚ ਵਰਤਣੇ ਸ਼ੁਰੂ ਕਰ ਦਿੱਤੇ ਹਨ।ਰਾਜਨਿਤਿਕ ਸਮੀਕਰਣਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2015 ਵਿੱਚ ਹੋਣ ਦੀਆਂ ਸੰਭਾਵਨਾਵਾਂ ਹਨ। ਮੋਗਾ ਦੀ ਜ਼ਿਮਨੀ ਚੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਭਾਵੇਂ ਚੋਣ ਜ਼ਿੱਤ ਗਿਆ ਹੈ ਪਰ ਅਕਾਲੀ ਦਲ ਦਾ ਇੱਕ ਧੜਾ ਜਿਸਦਾ ਮੁੱਖੀ ਸਾਬਕਾ ਡ੍ਯਾਿੲਰੈਕਟਰ ਜਨਰਲ ਪੁਲੀਸ ਪੰਜਾਬ ਸੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ। ਜਿਸਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਬੜਾ ਬੁਰਾ ਮਨਾਇਆ ਸੀ ਅਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅੱਗੇ ਆਪਣਾ ਰੋਸ ਵੀ ਜਾਹਿਰ ਕੀਤਾ ਸੀ। ਲੋਕ ਸਭਾ ਦੀਆਂ ਚੋਣਾਂ
ਵਿੱਚ ਜੀਤ ਮਹਿੰਦਰ ਸਿੰਘ ਵਿਧਾਇਕ ਹਲਕਾ ਤਲਵੰਡੀ ਸਾਬੋ ਦੀ ਲੋਕ ਸਭਾ ਚੋਣਾਂ ਵਿੱਚ ਮਦਦ ਲਈ ਅਤੇ ਉਸਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਅਤੇ ਬਾਅਦ ਵਿੱਚ ਜੀਤ ਮਹਿੰਦਰ ਸਿੰਘ ਹਲਕਾ ਤਲਵੰਡੀ ਸਾਬੋ ਤੋਂ ਚੋਣ ਲੜਾ ਕੇ ਮੁੜ ਅਕਾਲੀ ਦਲ ਦਾ ਐਮ ਲ਼ਏੳ ਬਣਾ ਲਿਆ ।ਇਸ ਤਰ੍ਹਾਂ ਮੋਗਾ ਦੀ ਜ਼ਿਮਨੀ ਚੋਣ ਅਤੇ ਤਲਵੰਡੀ ਦੀ ਜ਼ਿਮਨੀ ਚੋਣ ’ਤੇ ਹੋਇਆ ਕਰੋੜਾਂ ਰੁਪਏ ਦਾ ਖਰਚਾ ਸਰਕਾਰ ਦੇ ਖਜ਼ਾਨੇ ਵਿੱਚ ਬੋਝ ਬਣਿਆ ਪਿਆ ਹੈ।ਹੁਣ ਨਗਰਪਾਲਿਕਾ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਆਪਸ ਵਿੱਚ ਭਿੱੜਣ ਦੀ ਸੰਭਾਵਨਾ ਹੈ। ਇਸ ਕਰਕੇ ਭਾਰਤੀ ਜਨਤਾ ਪ ਾਰਟੀ ਦੇ ਵਿੱਚ ਜਾਨ ਤੋਂ ਰੋਕਣ ਲਈ ਪ੍ਰਕਾਸ਼ ਸਿੰਘ ਬਾਦਲ ਨੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ,ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਨਾਮਜ਼ਦ ਕਰਕੇ ਅਕਾਲੀ ਦਲ ਨੂੰ ਖੋਰਾ ਲੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਬੁੱਘਾ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਸ਼ੇਰਪੁਰ ਅਤੇ ਮੇਘ ਸਿੰਘ ਗੁਆਰਾ ਚੇਅਰਮੈਨ ਮਾਰਕਿਟ ਕਮੇਟੀ ਅਮਰਗੜ੍ਹ ਨੂੰ ਨਾਮਜ਼ਦ ਕਰਨ ’ਤੇ ਕੋਈ ਵਾਦ ਵਿਵਾਦ ਨਹੀਂ ਛਿੜਿਆ ਕਿਉਂਕਿ ਇਹ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਪੁਰਾਣੇ ਵਰਕਰ ਹਨ ਅਤੇ ਜੇ ਕੱਟੀਆਂ ਹੋਈਆਂ ਹਨ। ਬਾਕੀ ਦੇ ਜ਼ੋ ਚੇਅਰਮੈਨ ਬਣਾਏ ਗਏ ਹਨ ,ਉਹਨਾਂ ਦੇ ਖਿਲਾਫ ਪਾਰਟੀ ਦੇ ਵਿੱਚ ਵਾਦ ਵਿਵਾਦ ਛਿੜਿਆ ਹੋਇਆ ਹੈ। ਕਿਉਂਕਿ ਉਹਨਾਂ ਦੀ ਕੋਈ ਵੀ ਮੇੈਰਿਟ ਨਹੀਂ ਬਣਦੀ ਸੀ ।ਜ਼ਿਲ੍ਹਾ ਸੰਗਰੂਰ ਵਿੱਚ ਜਿਨ੍ਹੇ ਵੀ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਬਣੇ ਹਨ ਉਹਨਾਂ ਸਾਰਿਆਂ ਨੇ ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿੱਚ ਆਪਣੀ ਕੁਰਸੀ ’ਤੇ ਬਿਰਾਜਮਾਨ ਹੋਏ ਹਨ। ਅੱਜ 10 ਵਜੇ ਬਲਦੇਵ ਸਿੰਘ ਭੰਮਾਬੱਦੀ ਨੂੰ ਚੇਅਰਮੈਨ ਮਾਰਕਿਟ ਕਮੇਟੀ ਦਾ ਅਹੁਦਾ ਸੰਭਾਲਣਾ ਸੀ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਅਨਾਜ ਮੰਡੀ ਦੇ ਬਾਹਰ ਇੱਕ ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ ਪਰ ਮੀਂਹ ਪੈਣ ਦੇ ਕਾਰਨ ਰੰਗ ਵਿੱਚ ਭੰਗ ਪੈ ਗਿਆ ਅਤੇ ਮਜ਼ਬੂਰੀਵਸ ਅਨਾਜ ਮੰਡੀ ਸੰਗਰੂਰ ਦੇ ਸ਼ੈ¤ਡ ਥੱਲੇ ਅਕਾਲੀ ਕਾਨਫਰੰਸ ਕੀਤੀ। ਜਿਸ ਵਿੱਚ ਪਰਮਿੰਦਰ ਸਿੰਘ ਢੀਂਡਸਾ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹੈ।



