Skip to content
Independent perspectives. Global stories.
BREAKING

ਸ੍ਰੀ ਗੁਰੂ ਰਾਮਦਾਸ ਖਾਲਸਾ ਸਕੂਲ ਅਤੇ ਬਾਬਾ ਫਰੀਦ ਪਬਲਿਕ ਸਕੂਲ ਨੇ ਸਾਂਝੇ ਤੌਰ ’ਤੇ ਜਿੱਤਿਆ ‘ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ’ ਦੇ ਫਾਈਨਲ ਦਾ ਖਿਤਾਬ

Share this story

ਸ੍ਰੀ ਅਨੰਦਪੁਰ ਸਾਹਿਬ , 12 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼)- ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਸ਼੍ਰੌਮਣੀ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਸਾਲ ਤੋਂ ਪੰਜਾਬ ਪ¤ਧਰ ‘ਤੇ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਆਪਣੇ ਧਰਮ ਪ੍ਰਤੀ ਚੇਤਨਾ ਪੈਦਾ ਕਰਨ ਲਈ ਇਕ ਧਾਰਮਿਕ ਸਵਾਲ ਜਵਾਬ ਮੁਕਾਬਲਾ ‘ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾੂ ਆਰੰਭਿਆ ਗਿਆ ਸੀ। ਜੋ ਕਿ ਇਸ ਸਾਲ ਵੀ ਇਹ ਮੁਕਾਬਲਾ ਚਾਰ ਜੋਨਾਂ ਵਿਚ ਕਰਵਾਇਆ ਗਿਆ। ਇਹਨਾਂ ਮੁਕਾਬਲਿਆਂ ਵਿਚ ਮਾਝੇ , ਮਾਲਵੇ, ਦੁਆਬੇ ਅਤੇ ਕੇਂਦਰੀ ਜੋਨ ਤੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਦੋ ਜੇਤੂ ਟੀਮਾਂ ਦਰਮਿਆਨ ਗ੍ਰੈਂਡ ਫਾਈਨਲ ਮੁਕਾਬਲਾ ਅੱਜ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਜ¤ਥੇ:ਅਵਤਾਰ ਸਿੰਘ ਮ¤ਕੜ ਦੀ ਸਰਪ੍ਰਸਤੀ ਹੇਠ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ  ਜ¤ਥੇਦਾਰ ਸਿੰਘ ਸਾਹਿਬ ਗਿਆਨੀ ਮ¤ਲ ਸਿੰਘ ਜੀ ਦੀ ਰਹਿਨੁਮਾਈ ਹੇਠ ਭਾਈ ਨੰਦ ਲਾਲ ਪਬਲਿਕ ਸਕੂਲ ਅਨੰਦਪੁਰ ਸਾਹਿਬ ਵਿਖੇ

ਕਰਵਾਇਆ ਗਿਆ। ਇਸ ਫਾਈਨਲ ਮੁਕਾਬਲੇ ਵਿੱਚ ਅਕਾਲ ਅਕੈਡਮੀ ਭਾਈ ਦੇਸਾ ਮਾਨਸਾ , ਅਕਾਲ ਅਕੈਡਮੀ ਸ਼੍ਰੀ ਮੁਕਤਸਰ ਸਾਹਿਬ , ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ , ਭਾਈ ਨੰਦ ਲਾਲ ਪਬਲਿਕ ਸਕੂਲ ਸ਼੍ਰੀ ਅਨੰਦਪੁਰ ਸਾਹਿਬ, ਕਲਗੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁਗਰੀ ਲੁਧਿਆਣਾ , ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ਼ ਲੱਧੇਵਾਲ , ਸ਼੍ਰੀ ਗੁਰੂ ਨਾਨਕ ਗਰਲਜ ਸੀ: ਸੈ: ਸਕੂਲ਼ , ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ਼ ਅੰਮ੍ਰਿਤਸਰ ਆਦਿ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੋਕੇ ਸਟੇਜ ਸੈਕਟਰੀ ਅਤੇ ਐਂਕਰ ਦੀ ਭੂਮਿਕਾ ਬੀਬੀ ਹਰਸ਼ਰਨ ਕੋਰ ਨੇ ਬਾਖੂਬੀ ਨਿਭਾਈ।ਇਸ ਮੋਕੇ ਜੱਜ ਸਾਹਿਬਾਨ ਦੀ ਭੂਮਿਕਾ ਡਾ: ਜੇ.ਪੀ.ਸਿੰਘ ਅਤੇ ਪ੍ਰੋਫੈਸਰ ਪਰਮਜੀਤ ਕੋਰ ਖਾਲਸਾ ਕਾਲੇਜ ਨੇ ਬਾਖੂਬੀ ਨਿਭਾਈ।’ਕੋਣ ਬਣੇਗਾ ਦਸ਼ਮੇਸ਼ ਦਾ ਲਾਡਲਾ’ ਦੇ ਫਾਈਨਲ ਮੁਕਾਬਲੇ ਦੇ ਤਿੰਨ ਵੱਖ-ਵੱਖ ਰਾਊਂਡ ਸਿੱਖ ਰਹਿਤ ਮਰਿਆਦਾ, ਸਿੱਖ ਗੁਰਬਾਣੀ ਅਤੇ ਸਿੱਖ ਇਤਿਹਾਸ ਆਦਿ ਕਰਵਾਏ ਗਏ ਜਿਨਾਂ ਵਿੱਚ ਉਪਰੋਕਤ ਟੀਮਾਂ ਤੋਂ ਇਨਾਂ ਨਾਲ ਸੰਬੰਧਿਤ ਸਵਾਲ ਪੁੱਛੇ ਗਏ।

WRITTEN BY