ਫਿਰੋਜਪੁਰ 12 ਦਸੰਬਰ (ਵਿਜੇ ਕੱਕੜ)- ਫਿਰੋਜ਼ਪੁਰ ਛਾਉਣੀ ਦੀ ਕੰਨਟੋਨਮੈਂਟ ਬੋਰਡ ਦੇ 8 ਵਾਰਡਾਂ ਵਿੱਚ ਹੋਣ ਜਾ ਰਹੇ ਇਲੈਕਸ਼ਨ ਲਈ 44 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਨਾਮਜ਼ਦਗੀ ਪ੍ਰਕਿਰਿਆ ਵਿੱਚ ਦਿਲਚੱਸਪ ਗੱਲ ਇਹ ਰਹੀ ਕਿ ਵਾਰਡ ਨੰਬਰ 8 ਵਿੱਚ 10 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਭਰਨ ਦੇ ਨਾਲ ਹੱੜ੍ਹ ਵਰਗੀ ਸਥਿਤੀ ਨਜਰ ਆਈ। ਇਸ ਸੰਬਧ ਵਿੱਚ ਜਾਣਕਾਰੀ ਦਿੰਦੇ ਹੋਏ ਚੋਣ ਅਧਿਕਾਰੀ ਕਰਨਲ ਗਿੱਲ ਨੇ ਦੱਸਿਆ ਕੀ ਵਾਰਡ ਨੰਬਰ 1 ਅਤੇ 2 ਵਾਰਡ ਵਿੱਚ ਸਭ ਤੋਂ ਘੱਟ ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਜਦ ਕਿ ਵਾਰਡ ਨੰਬਰ 3 ਵਿੱਚ 3,ਵਾਰਡ ਨੰਬਰ 4 ਵਿੱਚ 7, ਵਾਰਡ ਨੰਬਰ 5 ਵਿੱਚ 6 ,ਵਾਰਡ ਨੰਬਰ 6 ਵਿਚ 7, ਵਾਰਡ ਨੰਬਰ 7 ਵਿਚ 5 ਅਤੇ ਵਾਰਡ ਨੰਬਰ 8 ਵਿੱਚ 10 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਨਾਮਜਦਗੀ ਪੱਤਰ ਵਾਪਿਸ ਲੈਣ ਦੀ ਮਿਤੀ 15 ਦਸੰਬਰ ਹੈ।
਼



