Skip to content
Independent perspectives. Global stories.
BREAKING

ਜ਼ਿਲ੍ਹਾ ਫਿਰੋਜ਼ਪੁਰ ਅਪਾਹਜ ਵੈਲਫੇਅਰ ਸੁਸਾਇਟੀ ਦੀ ਚੋਣ

Share this story

ਗੁਰੂਹਰਸਹਾਏ, 12 ਦਸੰਬਰ (ਰਮੇਸ਼ ਕੁਮਾਰ)- ਅੱਜ ਅਪਾਹਜ ਵੈਲਫੇਅਰ ਸੁਸਾਇਟੀ ਜਿਲਾ ਫਿਰੋਜ਼ਪੁਰ ਦੀ ਇੱਕ ਅਹਿਮ ਮੀਟਿੰਗ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਹੋਈ। ਇਹ ਮੀਟਿੰਗ ਅਪਾਹਜ਼ ਫੈਲਫੇਅਰ ਸੁਸਾਇਟੀ ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਸੁੱਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਅਪਾਹਜ ਮੈਬਰਾ ਨੇ ਵੱਘ ਗਿਣਤੀ ਵਿਚ ਭਾਗ ਲਿਆ। ਇਸ ਮੀਟਿੰਗ ਵਿੱਚ ਗਬਰਦਾਸ ਸਿੰਘ ਦੁਸਾਝ ਰੱਤੇਵਾਲਾ ਨੇ ਵਿਸੇਸ ਤੋਰ ਤੇ ਭਾਗ ਲਿਆ। ਜਿਲਾ ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੀਆ ਕਈ ਮੰਗਾ ਹਨ ਜੋ ਸਮੇ ਸਮੇ ਤੇ ਅਸੀ ਸਰਕਾਰ ਅੱਗੇ ਰੱੳਦੇ ਆ ਰਹੇ ਹਾ ਪਰ ਸਾਡੀਆਂ ਸਾਰੀਆ ਮੰਗਾਂ ਜਿਸ ਵਿੱਚ ਜੋ ਪ੍ਰਮੁੱਖ ਮੰਗਾਂ ਹਨ ਲਟਕਦੀਆਂ ਹੀ ਆ ਰਹੀਆਂ ਹਨ। ਅਪਾਹਜਾ ਪ੍ਰਤੀ ਸਮਾਜ ਨੂੰ ਵੀ ਆਪਣੀ ਸੋਚ ਬਦਲਣ ਦੀ ਲੋੜ ਹੈ। ਅਪਾਹਜਾ ਦੇ ਵਸੇਬੇ ਲਈ ਸਾਡੀਆਂ ਸਰਕਾਰਾਂ ਕੁਝ ਨਹੀ ਕਰ ਰਹੀਆ ਜਿਸ ਕਰਕੇ ਅਪਾਹਜ਼ ਵੀਰਾਂ ਨੂੰ ਇੰਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ। ਸਰਕਾਰ ਸਾਡੀਆਂ ਮੁਢਲੀਆ ਲੋੜਾ ਹੀ ਪੂਰੀਆਂ ਕਰਨ ਲਈ ਸੰਜੀਦਾ ਨਹੀ ਹੈ। ਉਹਨਾ ਸਰਕਾਰ ਤੋ ਮੰਗ ਕੀਤੀ ਕਿ ਸਾਡਾ ਕੋਟਾ ਤਿੰਨ ਫੀਸਦੀ ਤੋ ਵਧਾ ਕੇ ਬਾਰਾ ਫੀਸਦੀ ਕੀਤਾ ਜਾਵੇ, ਯੋਗਤਾ ਅਨੁਸਾਰ ਨੋਕਰੀਆਂ ਦਿੱਤੀਆਂ ਜਾਣ,ਪੀ ਡਬਲਯੂ ਡੀ 1995 ਐਕਟ ਨੂੰ ਤੁਰੰਤ ਲਾਗੂ

ਕੀਤਾ ਜਾਵੇ। ਉਹਨਾਂ ਕਿਹਾ ਕਿ ਹਰ ਆਮ ਤੋ ਆਮ ਵਿਅਕਤੀ ਜਾਣਦਾ ਹੈ ਕਿ ਇੱਕ ਅਪਾਹਜ਼ ਵਿਅਕਤੀ ਦੂਜੇ ਸਧਾਰਨ ਵਿਅਕਤੀ ਦੇ ਮੁਕਾਬਲੇ ਆਪਣੇ ਕਿੱਤੇ ਵਿੱਚ ਮਿਹਨਤ ਨਹੀ ਕਰ ਸਕਦਾ ਜਿਸ ਕਰਕੇ ਉਸਦਾ ਆਰਥਿਕ ਸਤਰ ਲਗਾਤਾਰ ਹੀ ਡਿੱਗਦਾ ਜਾ ਰਿਹਾ ਹੈ। ਜਿਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਪੈਨਸ਼ਨ ਨੀਤੀ ਨੂੰ ਬਦਲ ਕੇ ਹਰੇਕ ਅਪਾਹਜ਼ ਵਿਅਕਤੀ ਨੂੰ 3500 ਰੁਪਏ ਮਹੀਨਾਂ ਪੈਨਸ਼ਨ ਦੇਵੇ। ਨਾਲ ਹੀ ਸਰਕਾਰੀ ਦਫਤਰਾਂ ਵਿੱਚ ਅਪਾਹਜ਼ਾ ਦੀ ਹੁੰਦੀ ਖੱਜ਼ਲ ਖੁਆਰੀ ਬੰਦ ਕਰਕੇ ਸਰਕਾਰੀ ਕੰਮ ਪਹਿਲ ਦੇ ਅਧਾਰ ਪਰ ਕੀਤੇ ਜਾਣ। ੲਸ ਮੀਟਿੰਗ ਵਿੱਚ ਮੁਕਤਸਰ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖ, ਅਸ਼ੋਕ ਕੁਮਾਰ ਝਾਵਲਾ,ਤਰਲੋਕ ਕੁਮਾਰ ਤੇ ਨਛੱਤਰ ਸਿੰਘ ਅਹੁਦੇਦਾਰਾਂ ਤੋ ਇਲਾਵਾ ਅਨੇਕਾਂ ਮੈਬਰਾ ਨੇ ਭਾਗ ਲਿਆ।

WRITTEN BY