Skip to content
Independent perspectives. Global stories.
BREAKING

ਬੱਚੇ ਦੇ ਹੋਏ ਗਲਤ ਆਪਰੇਸ਼ਨ ਨੂੰ ਲੈ ਕੇ ਮਰੀਜ਼ ਅਤੇ ਕੈਲਾਸ਼ ਹਸਪਤਾਲ ਦੇ ਪ੍ਰਬੰਧਕਾਂ ਵਿਚਾਲੇ ਹੋਈ ਗਹਿਗੱਚ ਲੜਾਈ

Share this story

Page-1(1)_26 ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਦਵਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਅੰਦਰ ਸਥਿਤ ਹੱਡੀਆਂ ਦੇ ਮਸ਼ਹੂਰ ਕੈਲਾਸ਼ ਹਸਪਤਾਲ ਵਿਖੇ ਅੱਜ ਇੱਕ ਛੋਟੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦੇ ਡਾਕਟਰ ਸੌਰਵ ਉੱਤੇ ਉਨ੍ਹਾਂ ਦੇ ਬੱਚੇ ਦਾ ਗਲਤ ਆਪਰੇਸ਼ਨ ਕਰਨ ਦਾ ਗੰਭੀਰ ਦੋਸ਼ ਲਗਾਉਂਦਿਆਂ ਹਸਪਤਾਲ ਅੰਦਰ ਕਾਫੀ ਰੌਲਾ-ਰੱਪਾ ਪਾਇਆ ਗਿਆ , ਜਿਸ ਕਾਰਨ ਦੋਵੇਂ ਧਿਰਾਂ ਆਪਸ ਵਿੱਚ ਬਹਿਸਬਾਜ਼ੀ ਕਰਦਿਆਂ ਕਰਦਿਆਂ ਹੱਥੋਪਾਈ ਉੱਤੇ ਉਤਰ ਆਈਆਂ। ਜੰਮ ਕੇ ਹੋਈ ਇਸ ਲੜਾਈ ਵਿੱਚ ਦੋਵੇਂ ਧਿਰਾਂ ਵੱਲੋਂ ਇੱਟਾਂ-ਰੋੜੇ ਅਤੇ ਡਾਂਗ ਸੋਟੇ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ , ਜਿਸ ਕਾਰਨ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨਾਲ ਆਇਆ ਇੱਕ ਵਿਅਕਤੀ ਇਸ ਲੜਾਈ ਦੌਰਾਨ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ

ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੀ ਪੱਤਰਕਾਰਾਂ ਦੀ ਟੀਮ ਨੂੰ ਨੇੜਲੇ ਪਿੰਡ ਮਜਾਰਾ ਦੇ ਵਾਸੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਚਾਰ ਸਾਲਾ ਬੱਚੇ ਅਸ਼ਮੀਤ ਸਿੰਘ ਦੇ ਮੂੰਹ ਦੇ ਅੰਦਰ ਸਥਿਤ ਤੰਦੂਏ ਦਾ ਆਪਰੇਸ਼ਨ ਕਰਵਾਉਣ ਲਈ ਇਸ ਕੈਲਾਸ਼ ਹਸਪਤਾਲ ਵਿੱਚ ਲੈ ਕੇ ਆਏ ਸਨ। ਉਨ੍ਹਾਂ ਹਸਪਤਾਲ ਦੇ ਡਾਕਟਰ ਸੌਰਵ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਡਾਕਟਰ ਵੱਲੋਂ ਬੱਚੇ ਦੇ ਤੰਦੂਏ ਦਾ ਆਪਰੇਸ਼ਨ ਕਰਨ ਦੀ ਬਜਾਏ ਉਸਦੇ ਲਿੰਗ ਦਾ ਆਪਰੇਸ਼ਨ ਕਰ ਦਿੱਤਾ ਗਿਆ । ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਬਾਬਤ ਡਾ. ਸੌਰਵ ਨਾਲ ਗੱਲ ਕੀਤੀ ਤਾਂ ਉਸਨੇ ਆਪਣੀ ਗਲਤੀ ਮੰਨਣ ਦੀ ਬਜਾਏ ਸਾਡੇ ’ਤੇ ਹੀ ਰੋਅਬ ਪਾਉਣਾ ਸ਼ੁਰੂ ਕਰ ਦਿੱਤਾ, ਜਦੋਂ ਅਸੀਂ ਇਸਦਾ ਵਿਰੋਧ ਕੀਤਾ ਤਾਂ ਉਸਨੇ ਪਹਿਲਾਂ ਹੀ ਬੁਲਾਏ ਆਪਣੇ ਸਾਥੀਆਂ ਸਮੇਤ ਸਾਡੇ ਉੱਤੇ ਹਾਕੀਆਂ ਅਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਡਾਕਟਰ ਅਤੇ ਸਾਥੀਆਂ ਵੱਲੋਂ ਕੀਤੇ ਇਸ ਅਚਾਨਕ ਹਮਲੇ ਕਾਰਨ ਸਾਡੇ ਨਾਲ ਆਇਆ ਇੱਕ ਸਾਥੀ ਗੰਭੀਰ ਜ਼ਖਮੀ ਹੋ ਗਿਆ । ਮਨਜੀਤ ਸਿੰਘ ਨੇ ਸਿਹਤ ਮੰਤਰੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਾਕਟਰ ਸੌਰਵ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਸਨੂੰ ਇਨਸਾਫ ਦਿਵਾਇਆ ਜਾਵੇ। ਜਦੋਂ ਇਸ ਸਬੰਧੀ ਕੈਲਾਸ਼ ਹਸਪਤਾਲ ਦੇ ਡਾ. ਸੌਰਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚੇ ਨੂੰ ਜੋ ਪ੍ਰਾਬਲਮ ਸੀ ਅਸੀ ਉਹੀ ਇਲਾਜ ਕੀਤਾ ਹੈ । ਉਨ੍ਹਾਂ ਕਿਹਾ ਕਿ ਮੈਂ ਗਾਰੰਟੀ ਨਾਲ ਕਹਿੰਦਾ ਹਾਂ ਕਿ ਬੱਚਾ ਬਿਲਕੁਲ ਠੀਕ ਠਾਕ ਹੈ । ਮਾਰਕੁੱਟ ਸਬੰਧੀ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਕੋਈ ਮਾਰਕੁੱਟ ਨਹੀਂ ਕੀਤੀ , ਉਲਟਾ ਦੂਸਰੀ ਧਿਰ ਨੇ ਸਾਜਿਸ਼ ਤਹਿਤ ਸਾਡੇ ਤੇ ਹਮਲਾ ਕਰਕੇ ਸਾਡੇ ਹਸਪਤਾਲ ਦੀ ਭਾਰੀ ਤੋੜ ਭੰਨ ਕੀਤੀ ਹੈ , ਜਿਸ ਬਾਰੇ ਅਸੀਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ । ਜਦੋਂ ਇਸ ਬਾਰੇ ਸਿਟੀ ਇੰਚਾਰਜ ਐਸ ਆਈ ਸੰਨੀ ਖੰਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈ ਲਏ ਹਨ , ਤਫਸ਼ੀਸ਼ ਕਰਕੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

WRITTEN BY