ਚੰਡੀਗੜ੍ਹ, 8 ਦਸੰਬਰ (ਨਾਗਪਾਲ)- ਹਰਿਆਣਾ ਵਿਚ ਨਵੀਂ ਖੇਡ ਨੀਤੀ-2015 ਬਣਾਉਣ ਦੇ ਲਈ ਉਚ ਪੱਧਰੀ ਕਮੇਟੀ ਦੀ ਪਹਿਲੀ ਮੀਟਿੰਗ 10 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਵੇਗੀ। ਇਸਦੀ ਪ੍ਰਧਾਨਗੀ ਖੇਡ ਮੰਤਰੀ ਸ੍ਰੀ ਅਨਿਲ ਵਿੱਜ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਡ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿਚ ਸਿੱਖਿਆ, ਗ੍ਰਹਿ, ਵਿੱਤ, ਪੁਲਿਸ, ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਵੱਖ ਵੱਖ ਖੇਡਾਂ ਨਾਲ ਜੁੜੇ 40 ਤਗਮਾ ਜੇਤੂ ਅਤੇ ਖੇਡ ਮਾਹਿਰਾਂ ਨੂੰ ਸੱਦਿਆ ਗਿਆ ਹੈ, ਜੋ ਕਿ ਖੇਡ ਸਬੰਧੀ ਜ਼ਰੂਰਤਾਵਾਂ ਅਤੇ ਉਨ੍ਹਾਂ ਦੀ ਪੂਰਤੀ ਦੇ ਲਈ ਸੰਭਵ ਪਹਿਲੂਆਂ ’ਤੇ ਆਪਣੇ ਸੁਝਾਅ ਦੇਣਗੇ। ਇਸ ਨੀਤੀ ਦਾ ਐਲਾਨ ਸਵਾਮੀ ਵਿਵੇਕਾਨੰਦ ਜਯੰਤੀ ਦੇ ਮੌਕੇ 12 ਜਨਵਰੀ 2015 ’ਤੇ ਕੀਤਾ ਜਾਵੇਗਾ। ਸ੍ਰੀ ਵਿੱਜ ਨੇ ਕਿਹਾ ਕਿ ਖੇਡ ਨੀਤੀ ਵਿਚ ਨੌਜਵਾਨ ਖਿਡਾਰੀਆਂ ਨੂੰ ਅੱਗੇ ਲਿਆਉਣ ਦੇ ਲਈ ਪਹਿਲ ਕੀਤੀ ਜਾਵੇਗੀ। ਮੀਟਿੰਗ ਵਿਚ ਸਿੱਖਿਆ, ਗ੍ਰਹਿ, ਵਿੱਤ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ, ਹਰਿਆਣਾ
ਦੇ ਪੁਲਿਸ ਮਹਾਂਨਿਰਦੇਸ਼ਕ, ਭਾਰਤੀ ਖੇਡ ਅਥਾਰਟੀ ਦੇ ਖੇਤਰੀ ਨਿਰਦੇਸ਼ਕ, ਮੋਤੀ ਲਾਲ ਨਹਿਰੂ ਖੇਡ ਸਕੂਲ, ਰਾਈ ਦੇ ਪ੍ਰਿੰਸੀਪਲ ਤੇ ਨਿਰਦੇਸ਼ਕ, ਮਹਾਂਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ, ਕੁਰੂਕੇਸ਼ਤਰ ਯੂਨੀਵਰਸਿਟੀ ਕੁਰੂਕੇਸ਼ਤਰ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਖੇਡ ਨਿਰਦੇਸ਼ਕ ਹਿੱਸਾ ਲੇਣਗੇ। ਸ੍ਰੀ ਵਿਜ ਨੇ ਦੱਸਿਆ ਕਿ ਮੀਟਿੰਗ ਵਿਚ ਵੱਖ ਵੱਖ ਖੇਡਾਂ ਵਿਚ 13 ਉ¦ਪਿਕ ਤਗਮਾ ਜੇਤੂ ਖਿਡਾਰੀ, 2 ਦਰੋਣਾਚਾਰੀਆ ਐਵਾਰਡ ਖਿਡਾਰੀ, 1 ਰਾਜੀਵ ਗਾਂਧੀ ਖੇਡ ਰਤਨ ਐਵਾਰਡ ਖਿਡਾਰੀ, 4 ਅਰਜੁਨ ਐਵਾਰਡ ਖਿਡਾਰੀ, 2 ਧਿਆਨ ਚੰਦ ਤੇ ਭੀਮ ਐਵਾਰਡ ਖਿਡਾਰੀ ਸ਼ਾਮਲ ਰਹਿਣਗੇ। ਇਸੇ ਤਰ੍ਹਾਂ ਖੇਡ ਵਿਭਾਗ ਦੇ ਸੇਵਾ ਮੁਕਤ 3 ਖੇਡ ਮਾਹਿਰ ਅਤੇ ਹਿਸਾਰ, ਜੀਂਦ, ਪੰਚਕੂਲਾ ਜ਼ਿਲ੍ਹੇ ਦੇ ਖੇਡ ਤੇ ਯੂਵਾ ਪ੍ਰੋਗਰਾਮ ਅਧਿਕਾਰੀ, ਟੇਬਲ ਟੈਨਿਸ ਦੇ ਕੋਚ ਤਰਲੋਚਨ ਸਿੰਘ, ਲਾਨ ਟੈਨਿਸ ਦੇ ਕੋਚ ਅਮਰ ਸਿੰਘ, ਤੀਰਅੰਦਾਜ਼ੀ ਦੇ ਕੋਚ ਜੇ ਜੀ ਬੈਨਰਜੀ, ਕੋਰਫਬਾਲ ਦੇ ਕੋਚ ਰਾਮਪਾਲ ਹੁੱਡਾ, ਤੈਰਾਕੀ ਦੇ ਕੋਚ ਰਾਜਬੀਰ ਸਿੰਘ, ਸਾਈਕ¦ਿਗ ਦੇ ਕੋਚ ਜੋਗਿੰਦਰ ਸਿੰਘ ਅਤੇ ਜਿਮਾਸਿਟਕ ਦੀ ਉਪ ਨਿਰਦੇਸ਼ਕ ਸ੍ਰੀਮਤੀ ਸੁਨੀਤਾ ਸ਼ਰਮਾ, ਯੋਗ ਦੀ ਸ੍ਰੀਮਤੀ ਸੁਸ਼ਮਾ ਤੰਵਰ, ਬਾਸਕੇਟਬਾਲ ਦੇ ਉਪ ਨਿਰਦੇਸ਼ਕ ਆਈਪੀਐਸ ਲਾਂਬਾ, ਕ੍ਰਿਕੇਟ ਦੇ ਉਪਨਿਰਦੇਸ਼ਕ ਐਸਬੀ ਸਹਿਗਲ ਅਤੇ ਹਾਕੀ ਦੀ ਸਹਾਇਕ ਨਿਰਦੇਸ਼ਕ ਸੁਨੀਤਾ ਦਲਾਲ ਅਤੇ ਪੈਰਾ ਉ¦ਪਿਕ ਖਿਡਾਰੀ ਗਿਰੀਰਾਜ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ।



