Skip to content
Independent perspectives. Global stories.
BREAKING

ਸਰਕਾਰ ਦਾ ਮੁੱਖ ਮੰਤਵ ਭ੍ਰਿਸ਼ਟਾਚਾਰ ਮੁਕਤ ਸੁਸ਼ਾਸਨ ਦੇਣਾ ਹੈ : ਸਹਿਕਾਰਤਾ ਰਾਜ ਮੰਤਰੀ

Share this story

ਚੰਡੀਗੜ੍ਹ, 8 ਦਸੰਬਰ (ਨਾਗਪਾਲ)- ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਬਿਕਰਮ ਸਿੰਘ ਯਾਦਵ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਸੁਸ਼ਾਸਨ ਦੇਣਾ, ਭਾਜਪਾ ਸਰਕਾਰ ਦੀ ਪਹਿਲ ਕਦਮੀਆਂ ਵਿਚੋਂ ਇਕ ਹੈ, ਅਜਿਹੇ ਵਿਚ ਖੇਤਰ ਦਾ ਚਹੁੰਮੁਖੀ ਵਿਕਾਸ ਕਰਵਾਉਣਾ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਆਪਣੀ ਜ਼ਿੰਮੇਵਾਰੀ ਉਹ ਬਾਖੂਬੀ ਨਿਭਾਉਣਗੇ। ਸ੍ਰੀ ਯਾਦਵ ਅੱਜ ਰੇਵਾੜੀ ਦੇ ਕੋਸਲੀ ਵਿਧਾਨ ਸਭਾ ਖੇਤਰ ਦੇ ਪਿੰਡ ਬਿਹਾਰੀਪੁਰ, ਹਾਲੂਹੇੜਾ, ਬੇਰਲੀ ਕਲਾਂ, ਮੁਸੇਪੁਰ ਤੇ ਬੇਰਲੀ ਖੁਰਦ ਪਿੰਡਾਂ ਵਿਚ ਪਿੰਡ ਵਾਸੀਆਂ ਨੇ ਸਹਿਕਾਰਤਾ ਮੰਤਰੀ ਨੂੰ ਗਦਾ ਭੇਟ ਕਰਕੇ ਸਵਾਗਤ ਕੀਤਾ। ਸਹਿਕਾਰਤਾ ਮੰਤਰੀ ਬਿਕਰਮ ਸਿੰਘ ਯਾਦਵ ਨੇ ਕਿਹਾ ਕਿ ਆਪਣੇ ਸਹਿਯੋਗ ਨਾਲ ਦੇਸ਼ ਤੇ ਸੂਬੇ ਵਿਚ ਭਾਜਪਾ ਦੀਆਂ ਸਰਕਾਰਾਂ ਬਣੀਆਂ, ਚੋਣ ਸਮੇਂ ਤੁਹਾਡੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਹ ਵਿਧਾਇਕ ਤੋਂ ਲੈ ਕੇ ਮੰਤਰੀ ਤੱਕ ਦੀ ਕੁਰਸੀ ਤੱਕ ਪਹੁੰਚੇ।Êਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਪੇਂਡੂ ਖੇਤਰ ਵਿਚ ਬਿਜਲੀ ਤੇ ਪਾਣੀ ਸਬੰਧੀ ਬੁਨਿਆਦੀ ਸਹੂਲਤਾਵਾਂ ’ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਬਿਜਲੀ ਤੇ ਪਾਣੀ ਲੋਕਾਂ ਦੀਆਂ ਮੂਲ ਲੋੜਾਂ ਹਨ ਜਿਨ੍ਹਾਂ ਦੇ ਬਿਨਾਂ ਕੋਈ ਵੀ ਕੰਮ ਨਹੀਂ ਹੋ ਸਕਦਾ। ਉਨ੍ਹਾਂ ਬਿਹਾਰੀਪੁਰ ਦੇ ਪਿੰਡ ਵਾਸੀਆਂ ਵੱਲੋਂ ਬਿਜਲੀ ਤੇ ਸਾਫ ਪੀਣ ਵਾਲਾ ਪਾਣੀ ਦੀ ਸਮੱਸਿਆ ਦੇ ਲਈ ਰੱਖੀ ਗਈ ਮੰਗ

’ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਸਮੱਸਿਆਵਾਂ ਦਾ ਛੇਤੀ ਹੱਲ ਕਰਕੇ ਪਿੰਡ ਵਾਸੀਆਂ ਨੂੰ ਰਾਹਤ ਪਹੁੰਚਾਉਣ। ਉਨ੍ਹਾਂ ਕਿਹਾ ਕਿ ਡਿਊਟੀ ਵਿਚ ਕੋਤਾਹੀ ਤੇ ਲਾਪਰਵਾਹੀ ਵਰਤਣ ਵਾਲਿਆ ਦੇ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਸ੍ਰੀ ਯਾਦਵ ਨੇ ਕਿਹਾ ਕਿ ਦਸ ਸਾਲ ਤੋਂ ਵਿਗੜੀ ਵਿਵਸਥਾ ਨੂੰ ਸੁਧਾਰਨ ਦੇ ਲਈ ਮੌਜੂਦਾ ਰਾਜ ਸਰਕਾਰ ਵੱਲੋਂ ਵਿਸ਼ੇਸ਼ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਇਕ ਹੀ ਨਾਅਰਾ ਹੈ ਕਿ ਨਾ ਖਾਵਾਂਗੇ ਅਤੇ ਨਾ ਹੀ ਖਾਣ ਦੇਵਾਗੇ ਅਤੇ ਸੂਬੇ ਦਾ ਵਿਕਾਸ ਕਰਵਾਕੇ ਦਿਖਾਵਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਖੇਤਰ ਦਾ ਵਿਕਾਸ ਕੇਵਲ ਭਾਜਪਾ ਸਰਕਾਰ ਹੀ ਕਰ ਸਕਦੀ ਹੈ, ਪਰ ਸ਼ਰਤ ਹੈ ਕਿ ਪਿੰਡ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ।

WRITTEN BY