Skip to content
Independent perspectives. Global stories.
BREAKING

ਜੰਮੂ-ਦਿੱਲੀ ਰਾਜਧਾਨੀ ’ਚ ਬੰਬ ਦੀ ਸੂਚਨਾ ਕਾਰਨ ਘੰਟਿਆਂ ਰੋਕ ਕੇ ਟ੍ਰੇਨ ਦੀ ਤਲਾਸ਼ੀ

Share this story

ਚੰਡੀਗੜ੍ਹ, 8 ਦਸੰਬਰ (ਪੀ. ਟੀ.)- ਜੰਮੂ ਤੋਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈੱਸ ’ਚ ਵਿਸਫੋਟਕ ਸਮੱਗਰੀ ਰੱਖੀ ਹੋਣ ਦੀ ਸੂਚਨਾ ਤੋਂ ਬਾਅਦ ਪੰਜਾਬ ਦੇ ਪਠਾਨਕੋਟ ‘ਚ ਫ਼ੌਜ ਤੇ ਪੁਲਿਸ ਨੇ ਟ੍ਰੇਨ ਦੀ ਪੂਰੀ ਤਲਾਸ਼ੀ ਲਈ। ਇਸ ਕਾਰਨ ਟ੍ਰੇਨ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਦੀ ਦੇਰੀ ਨਾਲ ਚੱਲੀ। ਟ੍ਰੇਨ ‘ਚ ਵਿਸਫੋਟਕ ਸਮੱਗਰੀ ਹੋਣ ਦੀ ਸੂਚਨਾ ਪੰਜਾਬ ਪੁਲਿਸ ਨੂੰ ਜੰਮੂ – ਕਸ਼ਮੀਰ ਪੁਲਿਸ ਨੇ ਦਿੱਤੀ ਸੀ । ਇਸਤੋਂ ਬਾਅਦ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਕਿਹਾ ਕਿ ਟ੍ਰੇਨ ਐਤਵਾਰ ਰਾਤ 9 ਵੱਜ ਕੇ 18 ਮਿੰਟ ‘ਤੇ ਪਠਾਨਕੋਟ ਪਹੁੰਚੀ ਸੀ ਤੇ ਤਲਾਸ਼ੀ ਪੂਰੀ ਹੋਣ ਤੋਂ ਬਾਅਦ ਇਹ ਸੋਮਵਾਰ ਤੜਕੇ 1 ਵੱਜ ਕੇ 57 ਮਿੰਟ ’ਤੇ  ਸਟੇਸ਼ਨ ਤੋਂ ਰਵਾਨਾ ਹੋਈ। ਟ੍ਰੇਨ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਚਾਰ ਘੰਟੇ 34 ਮਿੰਟ ਤੱਕ ਰੁਕੀ ਰਹੀ। ਪੰਜਾਬ ਪੁਲਿਸ ਦੇ ਡੀਐਸਪੀ ਰੈਂਕ ਦੇ ਤਿੰਨ ਅਧਿਕਾਰੀਆਂ, ਐਸਪੀ ਰੈਂਕ ਦੇ ਇੱਕ ਅਧਿਕਾਰੀ ਤੇ ਰੇਲਵੇ ਪੁਲਿਸ ਦੇ ਜਵਾਨਾਂ ਸਮੇਤ ਕੁਲ 150 ਸੁਰੱਖਿਆ ਕਰਮੀਆਂ ਨੇ ਜੰਮੂ – ਦਿੱਲੀ ਰਾਜਧਾਨੀ ਐਕਸਪ੍ਰੈੱਸ ਦੀ ਪਠਾਨਕੋਟ ਕੈਂਟ ਸਟੇਸ਼ਨ ‘ਤੇ ਪੂਰੀ ਤਲਾਸ਼ੀ ਲਈ।

WRITTEN BY