Skip to content
Independent perspectives. Global stories.
BREAKING

ਫਿਰੋਜ਼ਪੁਰ ਹਿੱਸੇ ਨਹੀਂ ਆਇਆ 5ਵੇਂ ਵਿਸ਼ਵ ਕਬੱਡੀ ਕੱਪ ਦਾ ਇੱਕ ਵੀ ਮੈਚ

Share this story

ਫਿਰੋਜ਼ਪੁਰ, 7 ਦਸੰਬਰ (ਵਿਜੇ ਕੱਕੜ)- ਜਿੱਥੇ ਇਕ ਪਾਸੇ ਪੰਜਾਬ ਸਰਕਾਰ ਵੱਲਂੋ ਨੌਜਵਾਨਾ ਨੂੰ ਨਸ਼ਿਆਂ ਤਂੋ ਦੂਰ ਕਰਨ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਨਵੇਂ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਨ ਦੇ ਨਾਲ-ਨਾਲ ਪਿੰਡਾਂ ਵਿੱਚ ਜਿੰਮਾ ਅਤੇ ਖੇਡ ਕਿੱਟਾਂ ਵੰਡੀਆ ਜਾ ਰਹੀਆਂ ਹਨ ਉ¤ਥੇ ਦੂਜੇ ਪਾਸੇ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਨੂੰ ਸੂਬਾ ਅਤੇ ਰਾਸ਼ਟਰ ਪੱਧਰੀ ਖੇਡ ਮੁਕਾਬਲਿਆਂ ਦੇ ਆਯੋਜਨ ਤੋਂ ਵਾਂਝਾ ਰੱਖ ਕੇ ਨਾ ਕੇਵਲ ਫਿਰੋਜ਼ਪੁਰ ਨਾਲ ਮੱਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਸਗੋਂ ਫਿਰੋਜ਼ਪੁਰ ਦੇ ਨਾਮ ਨਾਲ ਲਗਦੇ ਪੱਛੜੇ ਸ਼ਬਦ ਨੂੰ ਹੋਰ ਵੀ ਗੂੜ੍ਹਾ ਕੀਤਾ ਜਾ ਰਿਹਾ ਹੈ।ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ 5ਵੇਂ ਵਿਸ਼ਵ ਕੱਬਡੀ ਕੱਪ ਦੇ ਲਈ ਘੋਸ਼ਿਤ ਕੀਤੇ ਗਏ ਵੱਖ-ਵੱਖ ਜਿਲ੍ਹਿਆਂ ਦੇ ਨਾਵਾਂ ਦੀ ਸੂਚੀ ਵਿੱਚ ਫਿਰੋਜ਼ਪੁਰ ਨੂੰ ਅੰਣਗੋਲਿਆ ਕਰਕੇ ਜਿੱਥੇ ਆਮ ਲੋਕਾਂ ‘ਤੇ ਵਿਸ਼ੇਸ਼ਕਰ ਕੱਬਡੀ ਖਿਡਾਰਿਆਂ ਵਿੱਚ ਸਰਕਾਰ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਉ¤ਥੇ ਨਾਲ ਹੀ ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਗ੍ਰਹਿ ਨਗਰ ਵਿਖੇ ਇਕ ਵੀ ਕੱਬਡੀ ਮੈਚ ਦੇ ਨਾ ਹੋਣ ਦਾ ਚਰਚਾ ਵੀ ਰਾਜਨਿਤਕ ਗਲਿਆਰਿਆਂ ਵਿੱਚ  ਜ਼ੋਰ ਫੜ ਰਿਹਾ ਹੈ।ਉਧਰ ਰਾਜਨੀਤਕ ਮਾਹਰਾਂ ਵਲੋਂ ਫਿਰੋਜ਼ਪੁਰ ਵਿੱਚ ਕੱਬਡੀ ਮੈਚ ਦੇ ਨਾ ਹੋਣ ਨੂੰ ਅਕਾਲੀ ਅਤੇ ਭਾਜਪਾ ਵਿਚਾਲੇ

ਚੱਲ ਰਹੀ ਖਿੱਚੋਤਾਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਨਾ ਕੇਵਲ ਫਿਰੋਜ਼ਪੁਰ ਜ਼ਿਲ੍ਹੇ ਨੂੰ ਵਿਸ਼ਵ ਕਬੱਡੀ ਕੱਪ ਵਿੱਚ ਅੱਖੋਂ ਪਰੋਖੇ ਕੀਤਾ ਗਿਆ ਹੈ,ਸਗੋਂ ਬੀਤੇ ਸਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲਂੋ  ਕੀਤੇ ਗਏ ਇਕ ਹਾਕੀ ਐਸਟੋਟਰਫ ਗਾਰਾਂਉਡ ਦੇ ਉਦਘਾਟਨੀ ਨੀਂਹ ਪੱਥਰ ਧੂਲ ਚੱਟ ਰਿਹਾ ਹੈ ਜਦ ਕਿ ਫਿਰੋਜ਼ਪੁਰ ਵਿੱਚ ਵੱਡੇ-ਵੱਡੇ ਦਾਅਵੇ ਕਰਨ ਵਾਲੇ  ਅਕਾਲੀ, ਕਾਂਗਰਸੀ ਅਤੇ ਭਾਜਪਾਈ ਸਿਆਸਤਦਾਨ ਮੌਜੂਦ ਹਨ।ਜਿਨ੍ਹਾਂ ਹੱਥ ਵੀ ਹਰ ਵਾਰ ਫਿਰੋਜ਼ਪੁਰ ਵਿੱਚ ਕੱਬਡੀ ਵਰਲਡ ਕੱਪ ਦਾ ਮੈਚ ਕਰਾਉਣ ਨੂੰ ਲੈ ਕੇ ਨਾਕਾਮੀ ਹਾਸਲ ਹੋਈ ਹੈ।ਹਾਲਾਂ ਕਿ ਬੀ.ਜੇ.ਪੀ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਵੀ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਪਰ ਉਹਨਾਂ ਵੱਲੋਂ ਵੀ ਇਸ ਸੰਬਧ ਵਿਚ ਕੋਈ ਹੀਲਾ ਨਹੀਂ ਕੀਤਾ ਗਿਆ ਜਾਪਦਾ, ਕਿੳਂਕਿ ਕਿ ਵਿਸ਼ਵ ਕਬੱਡੀ ਕੱਪ ਦੌਰਾਨ ਹੋਣ ਵਾਲੇ ਮੈਚਾਂ ਦੇ ਸ਼ਹਿਰਾਂ ਦੀ ਸੂਚੀ ਨੂੰ ਲੱਗਭਗ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।
ਜੇਕਰ ਵਿਸ਼ਵ ਕਬੱਡੀ ਕੱਪ ਦੇ ਪਿਛੋਕੜ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ‘ਚ ਸਿਰਫ ਸਾਲ 2011 ਵਿਚ ਹੀ ਵਿਸ਼ਵ ਕਬੱਡੀ ਕੱਪ ਦਾ ਇਕੋ ਇਕ ਮੈਚ ਕਰਵਾਇਆ ਗਿਆ ਸੀ,ਜਦ ਕਿ ਪੰਜਾਬ ਦੇ ਉਪ ਮੁਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ ਚੋਣ ਹਲਕੇ ਜਲਾਲਾਬਾਦ ਵਿਚ ਨਾ ਕੇਵਲ ਪਿਛਲੇ ਸਾਲ ਵਿਸ਼ਵ ਕਬੱਡੀ ਕੱਪ ਦਾ ਮੈਚ ਕਰਵਾਇਆ ਸਗੋਂ ਇਸ ਸਾਲ ਵੀ ਹਲਕਾ ਨਿਵਾਸੀਆਂ ਨੂੰ ਖੁਸ਼ ਕਰਨ ਅਤੇ ਵੋਟ ਬੈਂਕ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਕਬੱਡੀ ਕੱਪ ਦੇ ਮੈਚ ਰੱਖੇ ਗਏ ਹਨ।
ਜਦ ਇਸ ਸੰਬਧ ਵਿੱਚ ਬੀ.ਜੇ.ਪੀ ਪੰਜਾਬ ਪ੍ਰਧਾਨ ਸ੍ਰੀ ਕਮਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਵਿਸ਼ਵ ਕੱਬਡੀ ਕੱਪ ਮੈਚਾਂ ਦੇ ਆਯੋਜਨ ਸਥੱਲ ਦੇ ਚੋਣ ਕਰਨ ਲਈ ਇਕ ਅੱਲਗ ਕਮੇਟੀ ਗਠਿਤ ਕੀਤੀ ਹੁੰਦੀ ਹੈ ਜੋ ਮੈਚ ਲਈ ਸ਼ਹਿਰ ਦੀ ਚੋਣ ਕਰਦੀ ਹੈ।ਫਿਰੋਜ਼ਪੁਰ ਵਿੱਚ ਇੱਕ ਵੀ ਮੈਚ ਨਾ ਰੱਖੇ ਜਾਣ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕੀ ਅਗਲੇ ਵਿਸ਼ਵ ਕੱਬਡੀ ਕੱਪ ਫਿਰੋਜ਼ਪੁਰ ਵਿੱਚ ਵੀ ਮੈਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

WRITTEN BY