Skip to content
Independent perspectives. Global stories.
BREAKING

ਗਲੋਬਲ ਡਿਸਕਵਰੀ ਸਕੂਲਜ਼ ਦੇ ਸਿਟੀ ਸੈਂਟਰ ਦਾ ਉਦਘਾਟਨ

Share this story

ਸ਼ਾਹਕੋਟ, 4 ਦਸੰਬਰ (ਸੁਰਿੰਦਰ ਸਿੰਘ ਪਦਮ)- ਪਿੰਡ ਮਲਸੀਆਂ ਵਿਖੇ ਖੋਲੇ ਜਾ ਰਹੇ ਗਲੋਬਲ ਡਿਸਕਵਰੀ ਸਕੂਲ ਅਤੇ ਪਾਰੁਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਡਾ. ਪ੍ਰਵੀਨ ਬੇਰੀ ਨੇ ਕਿਹਾ ਕਿ ਇਲਾਕੇ ਦੇ ਬੱਚਿਆ ਨੂੰ ਸਿੱਖਿਆਤ ਕਰਨ ਪ੍ਰਤੀ ਇਸ ਸਕੂਲ ਦੀ ਸ਼ਰੂਆਤ ਕੀਤੀ ਗਈ ਹੈ।  ਸਮਾਗਮ ‘ਚ  ਡੀ.ਐਸ.ਪੀ. ਅਸ਼ਵਨੀ ਕੁਮਾਰ ਅੱਤਰੀ ਸ਼ਾਹਕੋਟ ਮੁੱਖ ਮਹਿਮਾਨ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਜਥੇਦਾਰ. ਚਰਨ ਸਿੰਘ ਸਿੰਧੜ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਤਰਸੇਮ ਲਾਲ ਮਿੱਤਲ ਨੇ ਵਿਸ਼ੇਸ਼ ਮਹਿਮਾਨ ਵਜੋ ਸਿਰਕਤ ਕੀਤੀ। ਡੀ.ਐਸ.ਪੀ. ਸ਼ਾਹਕੋਟ ਨੇ ਰੀਬਨ ਕੱਟ ਕੇ ਸਿਟੀ ਸੈਂਟਰ ਦਾ ਉਦਘਾਟਨ ਕੀਤਾ ਅਤੇ ਵਿਸ਼ੇਸ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕੀਤੀ ਗਈ।  ਸਮਾਗਮ ਨੂੰ ਸੰਬੋਧਨ ਕਰਦੇ ਗਲੋਬਲ ਡਿਸਕਵਰੀ ਸਕੂਲ ਦੇ ਪ੍ਰਬੰਧਕ ਸਚਿਨ ਸਾਹਨੀ ਤੇ ਬਬਿਤਾ ਝਾ ਨੇ  ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਨ•ਾਂ ਸਕੂਲ ਵਿੱਚ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ

ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਇਸ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਸਕੂਲਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।  ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ•ਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਐਡਵੋਕੇਟ ਦੀਪਕ ਸ਼ਰਮਾ, ਡਾ. ਸੀਮਾ ਬੇਰੀ, ਪ੍ਰਬੰਧਕ ਰਾਮ ਮੂਰਤੀ, ਪ੍ਰਿੰਸੀਪਲ ਸੈਲੀਸਟੀਨਾ, ਕਾਲਾ ਪਹਿਲਵਾਨ, ਅਨਿਲ ਗੋਇਲ ,ਡਾ. ਵਿਜੇ ਸਡਾਨਾ, ਡਾ. ਗੁਰਪ੍ਰੀਤ ਸਿੰਘ, ਐਸ.ਡੀ.ਓ. ਪਰਮਜੀਤ ਗੋਗੀਆ, ਬਲਵੰਤ ਸਿੰਘ ਮਲਸੀਆਂ, ਸੁਖਵਿੰਦਰ ਕੁਮਾਰ , ਪਾਲ ਸਿੰਘ, ਲੈਕਚਰਾਰ ਹਰਜੋਤ ਕੌਰ,  ਗੁਰਪ੍ਰੀਤ ਕੌਰ, ਅਮਰਜੋਤ ਕੌਰ, ਈਸ਼ੂ ਸੰਧੂ, ਨਵਜੋਤ ਕੌਰ, ਸਤਿੰਦਰ ਕੌਰ, ਸਾਕਸ਼ੀ ਸਹਿਗਲ, ਗਗਨਦੀਪ ਕੌਰ, ਮਨਿੰਦਰ ਕੌਰ, ਰਜਨੀ, ਹਰਜੀਤ ਸਿੰਘ, ਦੀਪਕ ਸੋਬਤੀ, ਵਰਿੰਦਰ ਬਾਂਸਲ ਅਤੇ  ਬਲਵਿੰਦਰ ਸਿੰਘ ਤੋ ਇਲਾਵਾ ਸਕੂਲ ਦਾ ਸਟਾਫ ਹਾਜ਼ਰ ਸੀ।

WRITTEN BY