ਸੰਗਰੂਰ, 4 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਲਗਭਗ 10 ਵਜੇ ਸਵੇਰੇ ਸ. ਸੁਖਪਾਲ ਸਿੰਘ ਸੁੱਖਾ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਦੇ ਤਾਜਪੋਸ਼ੀ ਦੇ ਸਮਾਗਮ ਵਿੱਚ ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਮਿਲ ਹੋਏ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਮੰਤਰੀ ਪੰਜਾਬ ਨੇ ਸ. ਸੁਖਦੇਵ ਸਿੰਘ ਢੀਂਡਸਾ ਨੂੰ ਜੀ ਆਇਆਂ ਆਖਿਆ ਅਤੇ ਉਸਨੇ ਕਿਹਾ ਕਿ ਸੁਖਦੇਵ ਸਿੰਘ ਸੁੱਖਾ ਵਾਸੀ ਭੱਦਲਵੜ ਦੀ ਪਤਨੀ ਪਹਿਲਾਂ ਪਿੰਡ ਦੀ ਸਰਪੰਚ ਰਹੀ ਹੈ ਇਸ ਕਰਕੇ ਇਹ ਪਰਿਵਾਰ ਸਮਾਜ ਸੇਵਾ ਵਿੱਚ ਲੱਗਿਆ ਹੋਇਆ ਹੈ ਅਤੇ ਅਕਾਲੀ ਦਲ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਇਸਨੇ ਇਮਾਨਦਾਰੀ ਨਾਲ ਵਰਕਰ ਦੇ ਤੌਰ ’ਤੇ ਕੰਮ ਕੀਤਾ ਹੈ। ਇਸਦੀ ਕੁਰਬਾਨੀ ਨੁੂੰ ਮੁੱਖ ਰੱਖ ਕੇ ਮੈਂ ਅਤੇ ਢੀਂਡਸਾ ਸਾਹਿਬ ਨੇ ਇਸ ਨੂੰ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਨਾਮਜ਼ਦ ਕਰਨ ਵਾਸਤੇ ਸਿਫਾਰਿਸ਼ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਭੇਜੀ ਸੀ ਅਤੇ ਸਾਡੇ
ਸਾਰਿਆਂ ਵੱਲੋਂ ਸਿਫਾਰਿਸ਼ ਕਰਨ ’ਤੇ ਸੁਖਦੇਵ ਸਿੰਘ ਸੁੱਖਾ ਨੂੰ ਚੇਅਰਮੈਨ ਮਾਰਕੀਟ ਕਮੇਟੀ ਨਾਮਜ਼ਦ ਕੀਤਾ ਹੈ ਪਰ ਵਾਈਸ ਚੇਅਰਮੈਨ ਵਾਸਤੇ ਅਜੇ ਕਿਸੇ ਦੇ ਨਾਂ ਦਾ ਫੈਸਲਾ ਨਹੀਂ ਹੋਇਆ ਇਹ ਵਿਚਾਰਦੀ ਹੈ ਛੇਤੀ ਹੀ ਫੈਸਲਾ ਕਰਕੇ ਵਾਈਸ ਚੇਅਰਮੇੈਨ ਮਾਰਕੀਟ ਕਮੇਟੀ ਧੂਰੀ ਦਾ ਨਾਮਜ਼ਦ ਕੀਤਾ ਜਾਵੇ।ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਤੋਂ ਸਾਨੂੰ ਪੂਰੀ ਉਮੀਦ ਹੈ ਕਿ ਉਹ ਆੜ੍ਹਤੀਏ, ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਨਗੇ ਅਤੇ ਕਿਸੇ ਕਿਸਮ ਦੀ ਕੁਤਾਹੀ ਨਹੀਂ ਕਰਨਗੇ।ਇਸ ਤੋਂ ਬਾਅਦ ਸੁਖਦੇਵ ਸਿੰਘ ਸੁੱਖਾ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਨੇ ਕਿਹਾ ਕਿ ਮੇੈਂ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਕੰਮ ਕਰਾਂਗਾ ਅਤੇ ਕਿਸੇ ਵੀ ਵਰਕਰ ਨਾਲ ਵਿਤਕਰਾ ਨਹੀਂ ਕਰਾਂਗਾ।



