Skip to content
Independent perspectives. Global stories.
BREAKING

ਸ ਸ.ਹਾ.ਸ. ਧਮਾਣਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ

Share this story

ਨੂਰਪੁਰ ਬੇਦੀ, 4 ਦਸੰਬਰ (ਕਮਲਜੀਤ ਢੀਂਡਸਾ)- ਰਕਾਰੀ ਹਾਈ ਸਕੂਲ, ਧਮਾਣਾ ਵਿਖੇ ਮੁ¤ਖ ਅਧਿਆਪਕ ਸ਼੍ਰੀ ਕੁਲਵੰਤ ਸਿੰਘ ਕਾਹਲੋਂ ਦੀ ਅਗਵਾਈ ਵਿ¤ਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਵਿਸ਼ੇਸ਼ ਤੌਰ ਤੇ ਰਿਸੋਰਸ ਪਰਸਨ ਵਜ਼ੋਂ ਪਹੁੰਚੇ ਡਾ. ਪੁਨੀਤ ਵਲੋਂ ਵਿਦਿਆਰਥੀਆਂ ਨੂੰ ਏਡਜ਼ ਸਬੰਧੀ ਅਹਿਮ ਜਾਣਕਾਰੀ ਦਿ¤ਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਕੁਇ¤ਜ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਕੁਇ¤ਜ ਮੁਕਬਾਲੇ ਵਿ¤ਚ ਦਸਵੀਂ ਜਮਾਤ ਦੇ ਸੰਜੀਵ ਕੁਮਾਰ ਨੇ ਪਹਿਲਾ, ਸਤੀਸ਼ ਕੁਮਾਰ ਅਤੇ ਜਸਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਦੂਜਾ ਅਤੇ ਧਰਮਪਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਰਗ ਦੇ ਚਾਰਟ ਮੇਕਿੰਗ ਮੁਕਾਬਲਿਆਂ ਵਿ¤ਚ ਅ¤ਠਵੀਂ ਜਮਾਤ ਦੇ ਰਾਜਵੀਰ ਸਿੰਘ ਨੇ ਪਹਿਲਾ, ਅਮ੍ਰਿਤਪਾਲ ਸਿੰਘ ਨੇ ਦੂਜਾ ਅਤੇ ਕਾਕੂ ਰਾਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਸੀਨੀਅਰ ਵਰਗ ਦੇ ਚਾਰਟ ਮੇਕਿੰਗ ਮੁਕਾਬਲਿਆਂ ਵਿ¤ਚ ਵਿਨੋਦ ਕੁਮਾਰ (ਦਸਵੀਂ) ਨੇ

ਪਹਿਲਾ, ਉਂਕਾਰ ਸਿੰਘ (ਦਸਵੀਂ) ਨੇ ਦੂਜਾ ਅਤੇ ਲਖਵੀਰ ਕੌਰ (ਨੌਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿ¤ਚ ਮੁ¤ਖ ਅਧਿਆਪਕ ਸ਼੍ਰੀ ਕੁਲਵੰਤ ਸਿੰਘ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿ¤ਚ ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਦੇ ਅਧਿਆਪਕ ਸ਼੍ਰੀ ਹਰਬੰਸ ਲਾਲ, ਰਾਜ ਕੁਮਾਰ, ਭੀਮ ਸੈਨ, ਮਨਜੀਤ ਸਿੰਘ, ਅਰਪਣ ਕੁਮਾਰ, ਦਰਸ਼ਨ ਲਾਲ, ਉਂਕਾਰ ਸਿੰਘ, ਹਰਜਿੰਦਰ ਸਿੰਘ, ਨਵਨੀਤ ਕੁਮਾਰ, ਕਲਰਕ ਸ਼ਾਮ ਲਾਲ, ਦਲਵਿੰਦਰ ਕੌਰ, ਰਜਨੀਸ਼ ਕੌਰ, ਗੁਰਦੀਪ ਕੌਰ, ਕਮਲਜੀਤ ਕੌਰ ਅਤੇ ਸਰਬਜੀਤ ਕੌਰ ਆਦਿ ਹਾਜ਼ਰ ਸਨ।

WRITTEN BY