ਘ¤ਗਰ ਦਰਿਆ ਯਮੁਨਾ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਪੈਂਦੀਆਂ ਨੀਵੀਆਂ ਹਿਮਾਲੀਆਈ ਢਲਵਾਨਾਂ ਜੋ ਨਾਹਨ ਦੇ ਖ਼ੇਤਰ ਵਿਚ ਪੈਂਦੀਆਂ ਹਨ, ‘ਚੋਂ ਨਿਕਲਦਾ ਹੈ। ਕੁਝ ਮੀਲ ਚ¤ਲ ਕੇ ਇਹ ਮਨੀਮਾਜਰਾ ਪਾਸ ਪਹਾੜਾਂ ਨੂੰ ਛ¤ਡ ਮੈਦਾਨਾਂ ਵਿਚ ਦੀ ਵਗਦਾ ਹੋਇਆ ਅੰਬਾਲਾ ਤੋਂ 4.5 ਕਿਲੋਮੀਟਰ ਪ¤ਛਮ ਵ¤ਲ ਵਗਦਾ ਹੋਇਆ ਪਟਿਆਲਾ ਦੇ ਖ਼ੇਤਰ ਵਿਚ ਪ੍ਰਵੇਸ਼ ਕਰਦਾ ਹੈ ਅਤੇ ਦ¤ਖਣ-ਪ¤ਛਮੀ ਰਸਤਾ ਧਾਰਨ ਕਰਦਾ ਹੋਇਆ 112 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਦਾ, ਪ¤ਛਮ ਵ¤ਲ ਨੂੰ ਮੋੜ ਕ¤ਟਦਾ ਹੋਇਆ, ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰਦਾ ਹੈ।
19ਵੀਂ ਸਦੀ ਵਿਚ ਮਨੀਮਾਜਰਾ ਦੇ ਨੇੜੇ ਬਨਾਉਟੀ ਕੂਲ੍ਹਾਂ ਤੇ ਕਟਾਂ ਰਾਹੀਂ ਕੁਝ ਖ਼ੇਤਰ ਦੀ ਸਿੰਚਾਈ ਹੁੰਦੀ ਸੀ। ਇਥੇ ਦਰਿਆ ਦੇ ਬੈਡ ਵਿਚ ਵ¤ਡੇ-ਵ¤ਡੇ ਪ¤ਥਰ ਹਨ ਅਤੇ ਇਸ ਤੋਂ ਥ¤ਲੇ ਇਕ ਚੌੜੇ ਖ਼ੇਤਰ ਵਿਚ ਰੇਤ ਖਿਲਰੀ ਹੋਈ ਹੈ। ਇਸ ਦਰਿਆ ਵਿਚ ਉਪਰਲੇ ਭਾਗ ਵਿਚ ਗਰਮੀਆਂ ਵਿਚ ਲਗਭਗ ਇਕ ਫੁ¤ਟ ਡੂੰਘਾ ਪਾਣੀ ਵਗਦਾ ਹੈ, ਜੋ ਬਰਸਾਤਾਂ ਵਿਚ ਛੇ ਫੁ¤ਟ ਡੂੰਘਾਈ ਤ¤ਕ ਪਹੁੰਚ ਜਾਂਦਾ ਹੈ ਤੇ ਹੜ੍ਹਾਂ ਵੇਲੇ ਇਸ ਨੂੰ ਪਾਰ ਕਰਨਾ ਬੜਾ ਖ਼ਤਰਨਾਕ ਹੈ ? ਭੂਤਕਾਲ ਵਿਚ ਅੰਬਾਲਾ ਤੇ ਕਾਲਕਾ ਵਿਚਕਾਰ ਰੇਲਵੇ ਪੁਲ ਦੀ ਉਸਾਰੀ ਤੋਂ ਪਹਿਲਾਂ ਬਾਰਸ਼ਾਂ ਵਿਚ ਡਾਕ ਹਾਥੀਆਂ ਰਾਹੀਂ ਜਾਂਦੀ ਸੀ। ਬਨੂੜ ਨਹਿਰ ਸਿਸਟਮ ਜੋ ਕਿ ਬਰਸਾਤੀ ਕਿਸਮ ਦਾ ਹੈ, ਛ¤ਤਬੀੜ ਲਾਗੇ 19ਵੀਂ ਸਦੀ ਵਿਚ ਸਥਾਪਤ ਕੀਤਾ ਗਿਆ ਸੀ ਤਾਂ ਕਿ ਬਨੂੜ ਦੇ ਲਾਗਲੇ ਕੁਝ ਖ਼ੇਤਰ ਨੂੰ ਪਾਣੀ ਦਿ¤ਤਾ ਜਾ ਸਕੇ ? ਇਹ ਨਹਿਰੀ ਸਿਸਟਮ ਅਜੇ ਵੀ ਚਲ ਰਿਹਾ ਹੈ ? ਇਸੇ ਤਰ੍ਹਾਂ ਦੇਵੀਗੜ੍ਹ ਲਾਗੇ ਕੁਝ ਬਰਸਾਤੀ ਨਹਿਰਾਂ ਘ¤ਗਰ ਵਿਚੋਂ ਕ¤ਢੀਆਂ ਗਈਆਂ ਸਨ, ਜਿਨ੍ਹਾਂ ਨੂੰ ‘ਖੰਡ‘ ਕਿਹਾ ਜਾਂਦਾ ਸੀ। ਪਟਿਆਲਾ ਜ਼ਿਲ੍ਹੇ ਦੇ ਸ਼ਤਰਾਣਾ ਨਗਰ ਲਾਗੇ ਇਸ ਨਾਲ ਸਰਸਵਤੀ ਅਤੇ ਮਾਰਕੰਡਾ ਨਦੀਆਂ ਦਾ ਸਾਂਝਾ ਵਹਾ ਆ ਰਲਦਾ ਹੈ। ਇਥੇ ਬੜਾ ਲੰਬਾ ਤੇ ਚੌੜਾ ਨੀਵਾਂ ਖੇਤਰ ਵੇਖਿਆ ਜਾ ਸਕਦਾ ਹੈ, ਜਿਥੇ ਪੁਰਾਣੇ ਸਮਿਆਂ ਵਿਚ ਸਰਸਵਤੀ ਦਰਿਆ
ਵ¤ਡਾ ਰੂਪ ਧਾਰ ਲੈਂਦਾ ਸੀ । ਸਮਾਣਾ ਦੇ ਦ¤ਖਣ ਵਿਚ ਘ¤ਗਰ (ਪੁਰਾਣੀ ਸਰਸਵਤੀ) ਪਿੰਡ ਸਪਰਹੇੜੀ, ਉਸਮਾਨਪੁਰ, ਰਤਨਹੇੜੀ, ਨਨਹੇੜਾ, ਹਰਚੰਦਪੁਰਾ, ਗੁਰਦਿਆਲਪੁਰਾ ਆਦਿ ਦੇ ਪਾਸ ਦੀ ਲੰਘਦਾ ਹੈ, ਜਿਥੇ 1947 ਤੋਂ ਪਹਿਲਾਂ ਜੀਂਦ ਰਿਆਸਤ ਦੀ ਤਹਿਸੀਲ ਸੰਗਰੂਰ ਵਿਚ ਇਹ ਪਿੰਡ ਪੈਂਦੇ ਸਨ। ਪਿੰਡ ਸਪਰਹੇੜੀ ਅਤੇ ਰਤਨਹੇੜੀ ਪਾਸ ਬਰਸਾਤ ਦੇ ਦਿਨਾਂ ਵਿਚ ਦਰਿਆ ਦੀ ਚੌੜਾਈ 4.8 ਕਿਲੋਮੀਟਰ ਬਣ ਜਾਂਦੀ ਹੈ।
ਦਰਿਆ ਸਤਲੁਜ 1245 ਵਿਚ ਰੋਪੜ ਤੋਂ ਦ¤ਖਣ ਵ¤ਲ ਨੂੰ ਮੋੜ ਕ¤ਟਦਾ ਸੀ ਅਤੇ ਇਸ ਦਾ ਰਸਤਾ ਵਰਤਮਾਨ ਘ¤ਗਰ ਦਰਿਆ ਦਾ ਹੀ ਸੀ ? 1593 ਦੇ ਨੇੜੇ-ਤੇੜੇ ਸਤਲੁਜ ਨੇ ਘ¤ਗਰ ਦਰਿਆ ਦੇ ਰਾਹ ਨੂੰ ਛ¤ਡ ਦਿ¤ਤਾ ਅਤੇ ਉ¤ਤਰ ਦਿਸ਼ਾ ਵ¤ਲ ਮੁੜ ਗਿਆ। ਸਤਲੁਜ ਇਕ ਵਾਰ ਫਿਰ ਘ¤ਗਰ ਨਾਲ ਆ ਮਿਲਿਆ ਅਤੇ ਫਿਰ 1796 ਵਿਚ ਘ¤ਗਰ ਨੂੰ ਛ¤ਡ ਕੇ ਹਰੀਕੇ ਬਿਆਸ ਨਾਲ ਜਾ ਮਿਲਿਆ।
ਜਾਖਲ ਦੇ ਨੇੜੇ ਰੰਗੋਈ ਨਾਂਅ ਦੀ ਇਕ ਨਹਿਰ ਘ¤ਗਰ ਵਿਚੋਂ 19ਵੀਂ ਸਦੀ ਦੇ ਸ਼ੁਰੂ ਵਿਚ ਕ¤ਢੀ ਗਈ ਸੀ, ਜਿਹੜੀ ਲਗਭਗ 12000 ਏਕੜ ਖ਼ੇਤਰ ਨੂੰ ਸਿੰਜਦੀ ਸੀ ਪਰ ਕਈ ਵਾਰ ਰੀਮਾਡਲ ਕਰਨ ਦੇ ਬਾਵਜੂਦ ਚੰਗੀ ਤਰ੍ਹਾਂ ਨਾਲ ਨਾ ਚ¤ਲ ਸਕੀ ਅਤੇ 1912 ਵਿਚ ਇਸ ਨੂੰ ਡਿਸਟਿ?ਕਟ ਬੋਰਡ ਨੇ ਆਪਣੇ ਅਧੀਨ ਕਰ ਲਿਆ। ਉਟੂ ਦੇ ਸਥਾਨ ‘ਤੇ ਇਕ ਬੰਨ੍ਹ ਬਣਾ ਕੇ ਘ¤ਗਰ ਵਿਚੋਂ ਦੋ ਨਹਿਰਾਂ ਇਕ ਉ¤ਤਰ ਵਾਲੇ ਪਾਸੇ ਅਤੇ ਇਕ ਦ¤ਖਣ ਵਾਲੇ ਪਾਸੇ ਕ¤ਢੀਆਂ ਗਈਆਂ ਹਨ।
ਘ¤ਗਰ ਨੂੰ ਪਹਾੜਾਂ ਵਿਚ ਪੈਂਦੀ ਬਰਫ਼ ਦਾ ਪਾਣੀ ਨਹੀਂ ਮਿਲਦਾ ਅਤੇ ਕੇਵਲ ਬਾਰਸ਼ਾਂ ਦੇ ਪਾਣੀ ‘ਤੇ ਨਿਰਭਰ ਕਰਦਾ ਹੈ, ਜਿਸ ਕਰਕੇ ਬਰਸਾਤੀ ਮੌਸਮ ਵਿਚ ਇਸ ਵਿਚ ਹੜ੍ਹ ਆਉਣ ਕਾਰਨ ਪਾਸਿਆਂ ‘ਤੇ ਬਣੇ ਬੰਨ੍ਹਾਂ ਨੂੰ ਤੋੜ ਕੇ ਪਾਣੀ ਪਟਿਆਲੇ ਜ਼ਿਲ੍ਹੇ ਵਿਚ ਚੋਖਾ ਨੁਕਸਾਨ ਕਰਦਾ ਹੈ।
ਉਟੂ ਦੇ ਥ¤ਲੇ ਰਾਜਸਥਾਨ ਵਿਚ ਅਨੂਪਗੜ੍ਹ ਤ¤ਕ ਘ¤ਗਰ ਨੂੰ ਨਾਲੀ ਕਿਹਾ ਜਾਂਦਾ ਹੈ। ਬਰਸਾਤਾਂ ਵਿਚ ਇਸ ਵਿਚ ਕਾਫ਼ੀ ਪਾਣੀ ਹੋਣ ਕਾਰਨ ਆਲੇ-ਦੁਆਲੇ ਦੇ ਲੋਕ ਇਸ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਦੇ ਹਨ।
ਘ¤ਗਰ ਅਨੂਪਗੜ੍ਹ ਤੋਂ ਅ¤ਗੇ ਮਾਰੂਥਲ ਵਿਚ ਸਮਾ ਜਾਂਦਾ ਹੈ। ਇਸ ਦਾ ਰਸਤਾ ਬਹਾਵਲਪੁਰ ਵਿਚ ਮੀਰਗੜ੍ਹ ਤ¤ਕ ਮਿਲਦਾ ਹੈ ਅ¤ਗੇ ਨਹੀਂ। ਪੁਰਾਣੇ ਸਮੇਂ ਵਿਚ ਘ¤ਗਰ ਸਰਸਵਤੀ ਦੇ ਸੰਗਮ ਤੋਂ ਥ¤ਲੇ ਸਰਸਵਤੀ ਹੀ ਜਾਣਿਆ ਜਾਂਦਾ ਸੀ ਅਤੇ ਇਹ ਗੁਜਰਾਤ ਵਿਖੇ ਰਣ ਕ¤ਛ ਵਿਚ ਜਾ ਡਿਗਦਾ ਸੀ, ਜੋ ਸਮੁੰਦਰ ਦਾ ਇਕ ਹਿ¤ਸਾ ਹੈ ? ਅਰੀਅਨ ਦੇ ਵੇਲੇ ਸਤਲੁਜ ਵੀ ਰਣ ਕ¤ਛ ਵਿਚ ਆਜ਼ਾਦਾਨਾ ਤੌਰ ’ਤੇ ਡਿਗਦਾ ਸੀ ? ਅਰੀਅਨ ਸਿਕੰਦਰ ਵੇਲੇ ਹੋਇਆ ਇਕ ਇਤਿਹਾਸਕਾਰ ਹੈ। ਜੇ ਲਗਭਗ 2340 ਸਾਲ ਪਹਿਲਾਂ ਦਰਿਆ ਸਤਲੁਜ ਰਣ ਕ¤ਛ ਵਿਚ ਸਮੁੰਦਰ ’ਚ ਡਿਗਦਾ ਸੀ ਤਾਂ ਘ¤ਗਰ ਵੀ (ਸਰਸਵਤੀ) ਜਿਹੜਾ ਸਤਲੁਜ ਦੇ ਖ¤ਬੇ ਪਾਸੇ ਹੈ, ਅਵ¤ਸ਼ ਹੀ ਰਣ ਕ¤ਛ ਵਿਚ ਡਿਗਦਾ ਸੀ ? ਸੋ, ਉਸ ਵੇਲੇ ਨਾ ਹੀ ਸਤਲੁਜ ਅਤੇ ਨਾ ਹੀ ਘ¤ਗਰ ਸਿੰਧ ਬੇਸਨ ਵਿਚ ਪੈਂਦੇ ਸਨ, ਜਾਂ ਉਸ ਦਾ ਹਿ¤ਸਾ ਸਨ।


