Skip to content
Independent perspectives. Global stories.
BREAKING

ਸਿਨੇਮਾ ਜਗਤ ਦਾ ਸਫਲ ਵਿਲੇਨ ਸੀ ਸਦਾ ਸ਼ਿਵ ਅਮਰਾਪੁਰਕਰ

Share this story

ਡਾਇਰੈਕਟਰ ਮਹੇਸ਼ ਭੱਟ ਦੀ 1991 ਵਿੱਚ ਆਈ ਸੁੱਪਰ ਡੁੱਪਰ ਹਿੱਟ ਫਿਲਮ ‘ਸੜ੍ਹਕ’ ਜਿਸਦਾ ਸੰਗੀਤ ‘ਨਦੀਮ ਸ਼ਰਵਣ’ ਨੇ ਦਿੱਤਾ ਸੀ।ਇਸ ਫਿਲਮ ਦੇ ਗੀਤ ਵੀ ਬਾਕਮਾਲ ਸਨ। ਇਸ ਫਿਲਮ ਵਿੱਚ ਸਦਾ ਸ਼ਿਵ ਅਮਰਾਪੁਰਕਰ ਨੇ ‘ਹਿੱਜੜੇ’ ਦਾ ‘ਮਹਾਰਾਨੀ’ ਦੇ ਨਾਂਅ ਵਾਲਾ ਦਮਦਾਰ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੀ ਜੋ ਛਾਪ ਛੱਡੀ, ਉਹ ਵਿਲੱਖਣ ਸੀ। ਇਸੇ ਲਈ ਸੜ੍ਹਕ ਫਿਲਮ ਲਈ ਸਦਾਸ਼ਿਵ ਨੂੰ ਬੈਸਟ ਵਿਲੇਨ ਦਾ ਐਵਾਰਡ ਮਿਲਿਆ ਸੀ।ਸਦਾ ਸ਼ਿਵ ਦਾ ਜਨਮ 11 ਮਈ 1950 ਨੂੰ ਅਹਿਮਦ ਨਗਰ ਮਹਾਂਰਾਸ਼ਟਰ ਵਿੱਚ ਬ੍ਰਹਮਣ ਫੈਮਿਲੀ ਵਿੱਚ ਹੋਇਆ। ਬਚਪਨ ਦਾ ਨਾਂਅ ਗਨੇਸ਼ ਕੁਮਾਰ ਸੀ, ਪਰ ਦੋਸਤਾਂ ਦੇ ਨਾਲ-ਨਾਲ ਘਰ ਵਾਲੇ ਵੀ ‘ਤਾਤੀਆ’ ਕਹਿ ਕੇ ਹੀ ਬਲਾਉਂਦੇ ਸਨ। ਬਚਪਨ ਤੋਂ ਹੀ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ।ਉਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਰਹੇ ਸਨ, ਜੋ ਲੋਕ ਭਲਾਈ ਕੰਮਾਂ ਲਈ ਕੰਮ ਕਰਦੀਆ ਹਨ। ਐਕਟਿੰਗ ਦਾ ਸ਼ੌਕ ਬਚਪਨ ਤੋਂ ਹੀ ਸੀ।
ਜਦ ਉਹ ਕਾਲਜ ਵਿੱਚ ਹਿਸਟਰੀ ਦੀ ਗਰੈਜੂਏਸ਼ਨ ਕਰ ਰਹੇ ਸਨ ਤਾਂ ਆਪਣੀ ਸਕੂਲ ਦੀ ਦੋਸਤ ਰਹੀ ਲੜਕੀ ਸੁਨੰਦਾ ਕਰਮਰਕਰ ਨਾਲ ਵਿਆਹ ਬੰਧਨ ਵਿੱਚ ਬੱਝ ਗਏ। ਵਿਆਹ ਤੋਂ ਇੱਕ ਸਾਲ ਬਾਅਦ ਮਰਾਠੀ ਥੀਏਟਰ ਨਾਲ ਪੱਕੀ ਤਰ੍ਹਾਂ ਜੁੜ ਗਏ।ਮਰਾਠੀ ਸਟੇਜ਼ਾਂ ਤੇ ਉਹਨਾਂ ਕੋਈ 40-50 ਨਾਟਕ ਪਲੇ ਕੀਤੇ। ਸੰਨ 1981-82 ਵਿੱਚ ਸਦਾਸ਼ਿਵ ਅਮਰਾਪੁਰਕਰ ਨੇ ਮਰਾਠੀ ਸਟੇਜ਼ ਤੋਂ ‘ਹੈਂਡਜਪ’ ਨਾਂ ਦਾ ਨਾਟਕ ਪਲੇ ਕੀਤਾ। ਇਸ ਨਾਟਕ ਵਿੱਚ ਮਸ਼ਹੂਰ ਮਰਾਠੀ ਅਦਾਕਾਰ ਅਵਿਨਾਸ਼ ਮਸੂਰਕਰ ਅਤੇ ਭਗਤੀ ਭਰਵ ਇਨਾਮਦਾਰ ਆਦਿ ਸਿਰਕੱਢ ਮਰਾਠੀ ਐਕਟਰਾਂ ਨਾਲ ਐਕਟਿੰਗ ਕੀਤੀ । ਇਸ ਨਾਟਕ ਵਿੱਚ ਸਦਾਸ਼ਿਵ ਨੇ ਬਹੁਤ ਜਬਰਦਸਤ ਐਕਟਿੰਗ ਕੀਤੀ। ਹਾਲ ਤਾਲੀਆਂ ਨਾਲ ਗੂੰਝ ਉ¤ਠਿਆ। ਉ¤ਥੇ ਬੈਠੇ ਪ੍ਰਸਿੱਧ ਡਾਇਰੈਕਟਰ ‘ਗੋਵਿੰਦ ਨਿਹਲਾਨੀ’ ਜਿੰਨ੍ਹਾਂ ਨੇ ਸਿਨੇਮਾ ਜਗਤ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ। ਉਹਨਾਂ ਨੇ ਸਦਾਸ਼ਿਵ ਦੀ ਐਕਟਿੰਗ ਦੇਖੀ ਤਾਂ ਐਕਟਿੰਗ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸੰਨ 1987 ਵਿੱਚ ਸਦਾਸ਼ਿਵ ਨੂੰ ਪਹਿਲੀ ਹਿੰਦੀ ਫਿਲਮ ‘ਅਰਧ ਸੱਤਿਆ’ ਵਿੱਚ ਬ੍ਰੇਕ ਦਿੱਤੀ। ਇਸ ਫਿਲਮ ਵਿੱਚ ਉਸਨੂੰ ‘ਬੈਸਟ ਸਪੋਰਟਿੰਗ ਐਕਟਰ’ ਦਾ ਐਵਾਰਡ ਮਿਲਿਆ।ਉਸ ਤੋਂ ਬਾਅਦ ਸਦਾਸ਼ਿਵ ਨੇ ਕਈ ਫਿਲਮਾਂ ਜਿਵੇਂ ਪੁਰਾਣਾ ਮੰਦਿਰ, ਨਾਸੂਰ, ਮੁੱਦਤ, ਜਵਾਨੀ, ਤੇ ਖਾਮੋਸ਼ ਵਿੱਚ ਛੋਟੇ-ਛੋਟੇ ਰੋਲ ਕਰਕੇ

ਆਪਣੀ ਅਦਾਕਾਰੀ ਨੂੰ ਮਜ਼ਬੁਤੀ ਪ੍ਰਦਾਨ ਕੀਤੀ ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਤੇ ਫਿਲਮਾਂ ਵਿੱਚ ਮੇਨ ਰੋਲ ਮਿਲਣੇ ਸ਼ੁਰੂ ਹੋ ਗਏ। ਸਦਾ ਸ਼ਿਵ ਨੇ ਕਮੇਡੀ, ਵਿਲੇਨ, ਸਪੋਰਟਿੰਗ ਐਕਟਰ ਦੇ ਤੌਰ ਤੇ ਕਈ ਣਾਦਗਾਰੀ ਰੋਲ ਨਿਭਾਏ। ਫਿਰ ਸੰਨ 1987 ਵਿੱਚ ਆਈ ਫਿਲਮ  ‘ਹਕੂਮਤ’ ਜਿਸ ਵਿੱਚ ਧਰਮਿੰਦਰ ਹੀਰੋ ਸੀ, ਉਸ ਵਿੱਚ ਸਦਾਸ਼ਿਵ ਨੂੰ ਮੇਨ ਵਿਲੇਨ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।
ਹਕੂਮਤ ਆਪਣੇ ਸਮੇਂ ਦੀ ਸੁੱਪਰ ਡੁੱਪਰ ਹਿੱਟ ਫਿਲਮ ਰਹੀ ਹੈ। ਉਸ ਟਾਇਮ ਅਨਿਲ ਕਪੂਰ ਤੇ ਸ਼੍ਰੀ ਦੇਵੀ ਦੀ ਮਿ:ਇੰਡੀਆ ਆਈ ਸੀ। ਦੋਨਾਂ ਫਿਲਮਾਂ ਦੀ ਜਬਰਦਸਤ ਟੱਕਰ ਸੀ, ਪਰ ‘ਹਕੂਮਤ ਨੇ ਕਾਮਯਾਬੀ ਦੇ ਝੰਡੇ ਗੱਡੇ ਤੇ ਕਮਾਈ ਪੱਖੋਂ ਵੀ ਮਿ: ਇੰਡੀਆ ਤੋਂ ਅੱਗੇ ਰਹੀ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਸਦਾਸ਼ਿਵ ਨੇ ਸੰਨ 1988 ਤੋਂ ਕਈ ਫਿਲਮਾਂ ਵਿੱਚ ਵਿਲੇਨ ਦੇ ਕਿਰਦਾਰ ਨਿਭਾਏ। ਜਿੰਨ੍ਹਾਂ ਵਿੱਚ ਖਤਰੋਂ ਕੇ ਖਿਲਾੜੀ, ਕਾਲ ਚੱਕਰ, ਈਸ਼ਵਰ, ਐਲਾਨ-ਏ-ਜੰਗ, ਫਰਿਸ਼ਤੇ, ਵੀਰੂ ਦਾਦਾ, ਨਾਕਾ ਬੰਦੀ, ਬੇਗੁਨਾਹ, ਮੋਹਰਾ ਆਦਿ ਸਨ। ਪਰ ਸੰਨ 1990 ਤੋਂ ਬਾਅਦ ੳਾਪਣੇ ੳਾਪ ਨੂੰ ਕਮੇਡੀ ਵਾਲੇ ਪਾਸੇ ਮੋੜਿਆ ਤੇ ਸਪੋਰਟਿੰਗ ਤੇ ਕਮੇਡੀ ਦੇ ਦਮਦਾਰ ਕਿਰਦਾਰ ਨਿਭਾਏ। ਕਮੇਡੀ ਫਿਲਮਾਂ ਆਂਖੇ, ਕੁਲੀ ਨੰ.1, ਇਸ਼ਕ, ਗੁਪਤ, ਆਂਟੀ ਨੰ.1, ਜੈ ਹਿੰਦ, ਮਾਸਟਰ, ਦ ਹਿੰਡਨ ਟਰੁੱਥ ਤੇ ਹਮ ਸਾਥ-ਸਾਥ ਹੈ।ਉਸ ਦੀਆਂ ਫਿਲਮਾਂ ਦੀ ਲਿਸਟ ਕੁੱਝ ਇਸ ਤਰ੍ਹਾਂ ਹੈ ਅਰਧ ਸੱਤਿਆ (1983), ਜਵਾਨੀ, ਪੁਰਾਨਾ ਮੰਦਿਰ, ਮਾਨ ਮਰਿਆਦਾ (1984), ਤੇਰੀ ਮਿਹਰਬਾਨੀਆਂ, ਅਗਾਤ, ਖਾਮੋਸ਼, ਸਾਂਝੀ (1985), ਆਖਰੀ ਰਾਸਤਾ, ਮੁੱਦਤ (1986), ਹਕੂਮਤ, ਮਜ਼ਾਲ (1987), ਪਾਪ ਕੋ ਜਲਾ ਕਰ ਰਾਖ ਕਰ ਦੂੰਗਾ, ਖਤਰੋਂ ਕੇ ਖਿਲਾੜੀ, ਜ਼ੁਲਮ ਕੋ ਜਲਾ ਦੂੰਗਾ, ਭਾਰਤ ਏਕ ਖੋਜ਼ (1988), ਸੱਚੇ ਕਾ ਬੋਲਬਾਲਾ, ਆਖਰੀ ਬਾਜ਼ੀ, ਈਸ਼ਵਰ, ਦਾਨਾ-ਪਾਨੀ, ਆਸਮਾਨ ਸੇ ਊਚਾ, ਨਾਚੇ ਨਾਗਿਨ ਗਲੀ-ਗਲੀ, ਦੇਸ਼ ਕੇ ਦੁਸ਼ਮਨ, ਲਸ਼ਕਰ (1989), ਦੂਧ ਕਾ ਕਰਜ਼, ਵੀਰੂ ਦਾਦਾ, ਰੋਟੀ ਕੀ ਕੀਮਤ, ਦੁਸ਼ਮਨ, ਕਾਫਿਲਾ (1990), ਸੜ੍ਹਕ, ਇੰਦਰਜੀਤ, ਫਰਿਸ਼ਤੇ, ਹਫਤਾ ਬੰਦ, ਰੁਪਏ ਦਸ ਕਰੋੜ, ਫੂਲਵਤੀ, ਸ਼ਿਵ ਰਾਮ, ਹਮ ਤੂਫਾਨ, ਕੋਹਿਰਾਮ (1991), ਪੁਲਿਸ ਔਰ ਮੁਜ਼ਰਿਮ, ਪੁਲਿਸ ਆਫੀਸਰ, ਖੁੱਲ੍ਹੇਆਮ, ਜੀਨਾ ਮਰਨਾ ਤੇਰੇ ਸੰਗ (1992), ਫੂਲਨ ਹਸੀਨਾ ਰਾਮਕਲੀ, ਬੰਬ ਬਲਾਸਟ, ਅਸ਼ਾਤ, ਹਮ ਹੈ ਕਮਾਲ ਕੇ, ਆਂਖੇ, ਤੜੀਪਾਰ, ਆਜ ਕੀ ਔਰਤ, ਹਸਤੀ (1993), ਤੀਸਰਾ ਕੌਨ, ਮੋਹਰਾ, ਚੌਰਾਹਾ, ਇਨਸਾਨੀਅਤ, ਦੋ ਫੰਟੂਸ਼, ਆਮ (1994), ਸਬ ਸੇ ਬੜਾ ਖਿਲਾੜੀ, ਯਰਾਨਾ, ੳ ਡਾਰਲਿੰਗ ਯੇ ਹੈ ਇੰਡੀਆ, ਸੰਜੇ, ਕੁਲੀ ਨੰ.1, ਦ ਡਾਨ (1995), ਅਜੈ, ਛੋਟੇ ਸਰਕਾਰ, ਅੰਗਾਰਾ, ਜੰਗ, ਦੁਨੀਆਂ ਝੁੱਕਤੀ ਹੈ, ਨਿਰਭੈ (1996), ਗੁਪਤ, ਇਸ਼ਕ, ਦੋ ਆਂਖੇ ਬਾਰਹਾ ਹਾਥ (1997), ਦੋ ਹਜ਼ਾਰ ਏਕ, ਆਂਟੀ ਨੰ.1, ਮੇਰੇ ਦੋ ਅਨਮੋਲ ਰਤਨ (1998), ਹਮ ਸਾਥ-ਸਾਥ ਹੈ, ਕੱਚੇ ਧਾਗੇ, ਜੈ ਹਿੰਦ, ਜਾਨਮ ਸਮਝਾ ਕਰੋ (1999), ਬੁਲੰਦੀ, ਆਫੀਸਰ (2000), ਕਸਮ, ਦਿਲ ਨੇ ਫਿਰ ਯਾਦ ਕੀਆ (2001), ਯੇ ਮੁਹੱਬਤ ਹੈ, ਰਿਸ਼ਤੇ (2002), ਚੋਰੀ-ਚੋਰੀ, ਪਰਵਾਨਾ, ਰਾਜਾ ਬਈਆ (2003), ਏਕ ਸੇ ਬੜਕਰ ਏਕ, ਏ.ਕੇ 47, ਟਾਰਜ਼ਨ ਦ ਵੰਡਰ ਕਾਰ (2004), ਖੁੱਲਮ ਖੁੱਲਾ ਪਿਆਰ ਕਰੇਗੇਂ ਤੇ ਕੋਈ ਮੇਰੇ ਦਿਲ ਮੇਂ ਹੈ (2005) ਸਦਾਸ਼ਿਵ ਨੇ ਆਪਣੀ 64 ਸਾਲਾਂ ਦੀ ਜ਼ਿੰਦਗੀ ਵਿੱਚੋਂ 34 ਸਾਲ ਦੇ ਫਿਲਮੀ ਕੈਰੀਅਰ ਦੌਰਾਨ ਹਿੰਦੀ, ਮਰਾਠੀ, ਬੰਗਾਲੀ, ਉੜੀਆ ਤੇ ਤੈਲਗੂ ਭਸ਼ਾਵਾਂ ਵਿੱਚ ਕੋਈ 300 ਤੋਂ ਵੀ ਜ਼ਿਆਦਾ ਫਿਲਮਾਂ ਕੀਤੀਆਂ। ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਸੰਨ 1991 ਦੌਰਾਨ ਉਹਨਾਂ ਨੇ ਵਹੀਦਾ ਰਹਿਮਾਨ ਨਾਲ ਇੱਕ ਫਿਲਮ ਕੀਤੀ, ਜਿਸ ਦੀ ਸਟੋਰੀ ਇੱਕ ਵਿਧਵਾ ਦੇ ਦੁਆਲੇ ਘੁੰਮਦੀ ਹੈ। ਕਿਸ ਤਰ੍ਹਾਂ ਬੱਚੇ ਬਜ਼ੁਰਗ ਮਾਂ ਬਾਪ ਦਾ ਖਿਆਲ ਨਹੀ ਰੱਖਦੇ ਤੇ ਵਿਚਾਰੇ ਰੁਲਦੇ ਫਿਰਦੇ ਹਨ। ਇਹ ਸਟੋਰੀ ਉਨ੍ਹਾਂ ਦੇ ਮਨ ਨੂੰ ਇੰਨ੍ਹੀਂ ਜਚੀ ਕਿ ਇਸ ਫਿਲਮ ਵਿੱਚ ਐਕਟਿੰਗ ਕਰਨ ਦਾ ਕੋਈ ਪੈਸਾ ਨਹੀ ਲਿਆ ਸਗੋਂ ਫਰੀ ਵਿੱਚ ਇਹ ਫਿਲਮ ਕੀਤੀ, ਪਰ ਇੱਕ ਵਾਰ ਸਮਾਜ ਭਲਾਈ ਦਾ ਕੰਮ ਕਰਨਾ ਬਹੁਤ ਮਹਿੰਗਾ ਵੀ ਪਿਆ, ਪਰ ਘਬਰਾ ਕੇ ਸਮਾਜ ਭਲਾਈ ਦੇ ਕੰਮਾਂ ਤੋਂ ਕਦੇ ਪਿੱਛੇ ਨਹੀ ਹਟੇ।ਇੱਕ ਵਾਰ ਸਮਾਜ ਭਲਾਈ ਦੇ ਕੰਮ ਨੇ ਉਹਨਾਂ ਦੀ ਕੁੱਟ ਮਾਰ ਵੀ ਕਰਵਾ ਦਿੱਤੀ।
ਗੱਲ ਇਸ ਤਰ੍ਹਾਂ ਹੋਈ ਕਿ ਮਾਰਚ 2013 ਨੂੰ ਮੁੰਬਈ ਸਥਿੱਤ ਉਹਨਾਂ ਦੇ ਘਰ ਮੂਹਰੇ ਕੁੱਝ ਲੋਕ ਹੋਲੀ ਦਾ ਤਿਉਹਾਰ ਮਨਾ ਰਹੇ ਸਨ। ਹੋਲੀ ਖੇਡਣ ਸਮੇਂ ਪਾਣੀ ਦੀ ਹੁੰਦੀ ਵੇਸਟੇਜ਼ ਦੇਖ ਕੇ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਾਣੀ ਇਸ ਤਰ੍ਹਾਂ ਵੇਸਟੇਜ਼ ਨਾ ਕਰੋ। ਬੱਸ ਫਿਰ ਕੀ ਸੀ ਭੀੜ ਸਮਝਣ ਦੀ ਥਾਂ ਉਹਨਾਂ ਨਾਲ ਉ¤ਲਝ ਪਈ ਤੇ ਕੁੱਟ ਮਾਰ ਕਰ ਦਿੱਤੀ। ਆਖਿਰ ਪੁਲਿਸ ਦੀ ਦਖਲ ਅੰਦਾਜ਼ੀ ਨਾਲ ਮਾਮਾਲਾ ਸੁਲਝਿਆ। ਇੰਨ੍ਹਾਂ ਦੇ ਤਿੰਨ ਬੱਚੇ ਹਨ ਤੇ ਤਿੰਨ ਬੱਚਿਆਂ ਦੇ ਗਰੈਂਡਫਾਦਰ ਸਨ। ਉਹਨਾਂ ਦੀ ਲੜਕੀ ਰੀਮਾ ਅਮਰਾਪੁਰਕਰ ਜਿਹੜੀ ਕਿ ਛੋਟੀਆਂ ਮੋਟੀਆਂ ਫਿਲਮਾਂ ਦੀ ਡਾਇਰੈਕਸ਼ਨ ਕਰਦੀ ਹੈ ਤੇ ਟੀ.ਵੀ ਸ਼ੋਅ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਕਤੂਬਰ ਵਿੱਚ ਅਚਾਨਕ ਫੇਫੜਿਆਂ ਵਿੱਚ ਇੰਨਫੈਕਸ਼ਨ ਦੀ ਸ਼ਿਕਾਇਤ ਹੋਣ ਤੇ ਕੋਕਿਲਾਬੇਨ ਧੀਰੂ ਭਾਈ ਅੰਬਾਨੀ ਮੁਬੰਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨਫੈਕਸ਼ਨ ਵੱਧਣ ਕਾਰਨ ਅੰਤ 3 ਨਵੰਬਰ 2014 ਨੂੰ ਇਹ ਅਵਾਜ਼ ਸਦਾ ਲਈ ਖਾਮੋਸ਼ ਹੋ ਗਈ।

WRITTEN BY