Skip to content
Independent perspectives. Global stories.
BREAKING

ਸ਼ੁਭਾਸ਼ ਬਰਾਲਾ ਵਿਧਾਇਕ ਹਲਕਾ ਟੋਹਾਣਾ ਦਾ ਪੰਜਾਬ ਪੁੱਜਣ ’ਤੇ ਸਵਾਗਤ

Share this story

ਸੰਗਰੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਹਲਕਾ ਟੋਹਾਣਾ ਦੇ ਵਿਧਾਇਕ ਸ਼ੁਭਾਸ਼ ਬਰਾਲਾ ਨੂੰ ਹਰਿਆਣਾ ਭਾਜਪਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅੱਜ ਉਹ ਟੋਹਾਣਾ ਜਾਂਦੇ ਸਮੇਂ ਜਦੋਂ ਮੂਨਕ ਵਿਖੇ ਪਹੁੰਚੇ ਤਾਂ ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਭਾਸ਼ ਬਰਾਲਾ ਨੇ ਕਿਹਾ ਕਾਂਗਰਸ ਪਾਰਟੀ ਦਾ ਬੁਰਕਾ ਹੁਣ ਲੀਰੋ-ਲੀਰ ਹੋ ਚੁੱਕਿਆ ਹੈ। ਲੋਕਾਂ ਨੂੰ ਭਲੀਭਾਂਤ ਸਭ ਕੁਝ ਪਤਾ ਲੱਗ ਚੁੱਕਿਆ ਹੈ। ਪੂਰੇ ਦੇਸ਼ ਵਿੱਚ ਇਸ ਸਮੇਂ ਭਾਜਪਾ ਦੀ ਹਨੇਰੀ ਚੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵਿੱਚ ਭ੍ਰਿਸ਼ਟਾਚਾਰ ਖਤਮ ਕਰਕੇ ਸੂਬੇ ਨੂੰ ਤਰੱਕੀ ਦੀਆਂ ਰਾਹਾਂ ’ਤੇ ਲਿਆਵਾਂਗੇ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਜ਼ੋ ਦੇਸ਼ ਅਤੇ ਜਨਤਾ ਦੀ ਸੇਵਾ ਕਰਨਗੇ ਅਤੇ ਹਰਿਆਣਾ ’ਚ ਪਾਰਦਰਸ਼ੀ ਪ੍ਰਸ਼ਾਸ਼ਨ ਦੇਣਗੇ। ਇਸ ਮੌਕੇ ਬਲਰਾਮ ਸ਼ਰਮਾ ਬਿੱਲੂ, ਸੁਖਵੰਤ ਚੀਮਾ, ਮੰਡਲ ਪ੍ਰਧਾਨ ਜੈਭਗਵਾਨ ਬੱਬੂ, ਭਾਜਪਾ ਕਿਸਾਨ ਮੋਰਚਾ ਆਗੂ ਨਿਰਮਲ ਸਿੰਘ, ਜ਼ਿਲ੍ਹਾ ਭਾਜਪਾ ਪ੍ਰਧਾਨ ਜ਼ੋਗੀਰਾਮ ਸਾਹਨੀ, ਸਤਵੰਤ ਸਿੰਘ ਪੂਨੀਆ, ਦਰਸ਼ਨ ਜੈਨ, ਪ੍ਰੇੈਸ ਸਕੱਤਰ ,ਕਰਮਵੀਰ ਸਿੰਗਲਾ ਰਮਨ ਸੇ ਡਾ ਸੁਰੇਸ਼ ਕੁਮਾਰ ,ਯੂਥ ਆਗੂ ਪ੍ਰਕਾਸ਼ ਤੰਦੜ ਭੈਣੀ, ਰੂਮ ਸ਼ਰਮਾ ਆਦਿ ਹਾਜ਼ਰ ਸਨ।

WRITTEN BY