ਜੈਪੁਰ ,29 ਨਵੰਬਰ (ਪੀ. ਟੀ.)- ਰਾਜਸਥਾਨ ਯੂਨੀਵਰਸਿਟੀ ‘ਚ ਵਿਦਿਆਰਥੀ ਸੰਘ ਚੋਣ ਰ¤ਦ ਹੋਣ ਦੇ ਵਿਰੋਧ ‘ਚ ਸ਼ੁ¤ਕਰਵਾਰ ਨੂੰ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ । ਯੂਨੀਵਰਸਿਟੀ ਗੇਟ ‘ਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਆਪ ‘ਤੇ ਪੈਟਰੋਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਵੀ ਕੀਤੀ । ਪੁਲਿਸ ਕਮਿਸ਼ਨਰ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਕਰੀਬ ਢਾਈ ਘੰਟੇ ਤ¤ਕ ਜਾਰੀ ਰਿਹਾ । ਵਿਦਿਆਰਥੀਆਂ ਨੂੰ ਹਟਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ , ਜਿਸ ‘ਚ ਕੁ¤ਝ ਵਿਦਿਆਰਥੀਆਂ ਨੂੰ ਸ¤ਟਾਂ ਵੀ ਲ¤ਗੀਆਂ । ਇਸ ‘ਚ ਦੋਵਾਂ ਸੰਗਠਨਾਂ ਨਾਲ ਜੁੜੇ ਵਿਦਿਆਰਥੀ ਸ਼ਾਮਿਲ ਸਨ । ਰਾਜਸਥਾਨ ਹਾਈਕੋਰਟ ਨੇ ਵੀਰਵਾਰ ਨੂੰ ਚੋਣ ‘ਚ
ਲਿੰਗਦੋਹ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੀ ਉਲੰਘਣਾ ਅਤੇ ਪੁਲਿਸ ਦੁਆਰਾ ਦਿ¤ਤੇ ਗਏ ਸਹੁੰ ਪ¤ਤਰ ਦੇ ਆਧਾਰ ‘ਤੇ ਰਾਜਸਥਾਨ ਯੂਨੀਵਰਸਿਟੀ ਦੀ ਚੋਣ ਰ¤ਦ ਕਰ ਦਿ¤ਤੀ ਸੀ । ਜੈਪੁਰ ਵਿਦਿਆਰਥੀ ਸੰਘ ਦੇ ਚੋਣ ਰ¤ਦ ਹੋਣ ‘ਤੇ ਨਰਾਜ਼ ਵਿਦਿਆਰਥੀਆਂ ਨੇ ਰਾਜਸਥਾਨ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਜ¤ਮਕੇ ਪ੍ਰਦਰਸ਼ਨ ਕੀਤਾ । ਢਾਈ ਘੰਟੇ ਤ¤ਕ ਹੰਗਾਮੇ ਦਾ ਮਾਹੌਲ ਰਿਹਾ । ਜਵਾਬ ‘ਚ ਵਿਦਿਆਰਥੀਆਂ ਨੇ ਪ¤ਥਰ ਬਰਸਾਏ। ਭਾਜੜ ‘ਚ ਵਿਦਿਆਰਥੀ ਜ਼ਖ਼ਮੀ ਹੋਏ, ਕ¤ਪੜੇ ਫਟੇ । ਇ¤ਕ ਵਿਦਿਆਰਥਣ ਪੁਲਿਸ ਦੀ ਲਾਠੀ ਨਾਲ ਜ਼ਖ਼ਮੀ ਹੋ ਗਈ । ਇਸ ਤੋਂ ਪਹਿਲਾ ਪੰਜ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਪਣੇ ਆਪ ‘ਤੇ ਪੈਟਰੋਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਵੀ ਕੀਤੀ ।



