Skip to content
Independent perspectives. Global stories.
BREAKING

ਅਸ਼ੀਸ਼ ਕਪੂਰ ਨੇ ਮੋਹਾਲੀ ਦੇ ਐਸ.ਪੀ. (ਸਿਟੀ-1) ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ

Share this story

Page-1_16 ਐਸ.ਏ.ਐਸ.ਨਗਰ, 27 ਨਵੰਬਰ (ਨਾਗਪਾਲ)- ਸ੍ਰੀ ਅਸ਼ੀਸ਼ ਕਪੂਰ ਨੇ ਮੋਹਾਲੀ ਦੇ ਐਸ.ਪੀ. (ਸਿਟੀ-1) ਵਜੋਂ ਆਪਣੇ ਅਹੁਦੇ ਦਾ ਕਾਰਜ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ (ਯੂ.ਟੀ) ਵਿਖੇ ਬਤੌਰ ਡੀ.ਐਸ.ਪੀ. ਸੇਵਾਵਾਂ ਨਿਭਾ ਰਹੇ ਸਨ। ਸ੍ਰੀ ਅਸ਼ੀਸ਼ ਕਪੂਰ ਕਿਸੇ ਵੀ ਜਾਣ ਪਹਿਚਾਣ ਤੋਂ ਮੁਥਾਜ ਨਹੀਂ ਜਿਥੇ ਉਹ ਪੰਜਾਬ ਪੁਲਿਸ ਦੇ ਇੱਕ ਕੁਸ਼ਲ ਅਧਿਕਾਰੀ ਹਨ ਉਥੇ ਉਹ ਮਨੇ ਪ੍ਰਮੰਨੇ ਖਿਡਾਰੀ ਵੀ ਹਨ। ਸ੍ਰੀ ਅਸ਼ੀਸ਼ ਕਪੂਰ 1993 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਏ ਅਤੇ ਸਾਲ 2000 ਵਿੱਚ ਡੀ.ਐਸ.ਪੀ. ਦੇ ਅਹੁਦੇ ’ਤੇ ਪਦਉਨਤ ਹੋਏ। ਸ੍ਰੀ ਅਸ਼ੀਸ ਕਪੂਰ ਨੇ ਜਿਥੇ ਸਮਾਣਾ, ਪਟਿਆਲਾ ਅਤੇ ਪੰਜਾਬ ਦੀਆਂ ਹੋਰਨਾਂ ਥਾਵਾਂ ਤੇ ਰਹਿ ਕੇ ਬਤੌਰ ਡੀ.ਐਸ.ਪੀ ਆਪਣੀ ਡਿਊਟੀ ਬਾਖੁਬੀ ਨਿਭਾਈ ਉਥੇ ਕੇਂਦਰੀ ਸਾਸਤ ਪ੍ਰਦੇਸ (ਯੂ.ਟੀ) ਚੰਡੀਗੜ੍ਹ ਵਿਖੇ ਵੀ ਬਤੌਰ ਡੀ.ਐਸ.ਪੀ ਸੇਵਾਵਾਂ ਨਿਭਾ ਕੇ ਆਪਣੀ ਵਿਲੱਖਣ ਪਛਾਣ ਬਣਾਈ।

WRITTEN BY