Skip to content
Independent perspectives. Global stories.
BREAKING

ਜੁਆਇੰਟ ਐਕਸ਼ਨ ਕਮੇਟੀ ਬੀ ਐਸ ਐਨ ਐਲ ਦੀ ਅਗਵਾਈ ’ਚ ਟੈਲੀਫੋਨ ਐਕਸਚੇਂਜ ਸੰਗਰੂਰ ਅੱਗੇ ਧਰਨਾ ਤੇ ਜੰਮ ਕੇ ਨਾਅਰੇਬਾਜ਼ੀ

Share this story

Page-1_14 ਸੰਗਰੂਰ, 27 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਬੀ ਐਸ ਐਨ ਐਲ ਦੇ ਤੀਜਾ ਅਤੇ ਚੌਥਾ ਦਰਜਾ ਕਲਾਸ ਦੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਇਕ ਦਿਨ ਦੀ ਹੜਤਾਲ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਣਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਸਕੱਤਰ, ਰਾਮੇਸ਼ਵਰ ਦਾਸ   ਪ੍ਰਬੰਧਕੀ ਸਕੱਤਰ ਪੰਜਾਬ ਬੀ ਐਸ ਐਨ ਐਲ ਇੰਪਲਾਈਜ਼ ਯੂਨੀਅਨ ਅਤੇ ਐਨ ਐਫ ਟੀ ਈ, ਬੀ ਐਸ ਐਨ ਐਲ ਜ਼ਿਲ੍ਹਾ ਪ੍ਰਧਾਨ ਕਾਮਰੇਡ ਰਘਵੀਰ ਸਿੰਘ ਨੇ ਕਿਹਾ ਕਿ ਬੀ ਐਸ ਐਨ ਐਲ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਕਾਫੀ ਦੇਰ ਤੋਂ ਚੱਲ ਰਹੀਆਂ ਮੰਗਾਂ ਜਿਵੇਂ ਕਿ ਬੋਨਸ  ਦੀ ਅਦਾਇਗੀ  ਐਲ ਟੀ ਸੀ ਬਹਾਲ ਕਰਨਾ ਤੇ ਅਹੁਦਾ ਤਬਦੀਲ ਕਰਨ, ਮੈਡੀਕਲ ਭੱਤਾ ਅਤੇ ਹੋਰ ਮੰਗਾਂ ਜੇਕਰ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ’ਚ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਰੋਹਿਤ ਗਰਚਾ,   ਪ੍ਰੇਮ ਲਾਲ ਸ਼ਰਮਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

WRITTEN BY