Skip to content
Independent perspectives. Global stories.
BREAKING

ਭਾਜਪਾ ਨੇਤਾ ਦੇ ਰਿਸ਼ਤੇਦਾਰ ਦਾ ਚਲਾਣ ਕੱਟਣ ਅਤੇ ਪੁਲਿਸ ਵੱਲੋਂ ਮਾਰਕੁੱਟ ਦੇ ਵਿਰੁੱਧ ਲਗਾਇਆ ਧਰਨਾ

Share this story

Page-1_34 ਮੋਗਾ, 26 ਨਵੰਬਰ (ਰੋਹਿਤ ਸ਼ਰਮਾ)- ਬੀਤੀ  ਰਾਤ ਪ੍ਰਤਾਪ ਚੌਕ ਵਿਚ ਉਸ ਵੇਲੇ ਹੰਗਾਮਾ ਮੱਚ ਗਿਆ ਜਦ ਚੌਕ ਵਿਚ ਖੜੇ ਪੁਲਿਸ ਕਰਮਚਾਰੀਆਂ ਨੇ ਭਾਜਪਾ ਨੇਤਾ ਦੇ ਇਕ ਰਿਸ਼ਤੇਦਾਰ ਦਾ ਚਲਾਣ ਕੱਟਣ ਤੋਂ ਬਾਅਦ ਉਸ ਦੀ ਕੁੱਟਮਾਰ ਕਰ ਦਿੱਤੀ । ਪੁਲਿਸ ਵੱਲੋਂ ਨੌਜਵਾਨ ਦੀ ਕੀਤੀ ਮਾਰਕੁੱਟ ਦੇ ਰੋਸ ਵਜੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਬਾਂਸਲ ਵੱਲੋਂ ਭਾਜਪਾ ਨੇਤਾਵਾਂ ਅਤੇ ਸਾਬਕਾ ਕੌਂਸਲਰਾਂ ਵੱਲੋਂ ਚੌਕ ਵਿਚ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਚੌਕ ਵਿੱਚ ਇੱਕ ਘੰਟੇ ਤੱਕ ਜਾਮ ਲੱਗਾ ਰਿਹਾ। ਭਾਜਪਾ ਨੇਤਾਵਾਂ ਨੇ ਪੁਲਿਸ ਖਿਲਾਫ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਮੋਟਰ ਸਾਈਕਲ ਸਵਾਰ ਨੌਜਵਾਨ ਕੋਲ ਦਸਤਾਵੇਜ਼ ਪੂਰੇ

ਨਹੀਂ ਸਨ ਤਾਂ ਉਸ ਦਾ ਚਲਾਣ ਕੱਟ ਦਿੱਤਾ ਉਹ ਸਹੀ ਸੀ ਲੇਕਿਨ ਪੁਲਿਸ ਨੂੰ ਕੀ ਅਧਿਕਾਰ ਹੈ ਇਕ ਨੌਜਵਾਨ ਦੀ ਸ਼ਰੇਆਮ ਬਾਜ਼ਾਰ ਵਿਚ ਕੁੱਟਮਾਰ ਕੀਤੀ ਜਾਵੇ। ਭਾਜਪਾ ਦੇ ਆਗੂ ਮਾਰਕੁੱਟ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰਨ ਦੀ ਮੰਗ ’ਤੇ ਅੜੇ ਹੋਏ ਸਨ। ਮੌਕੇ ’ਤੇ ਪੁਜੇ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਜਸਵਿੰਦਰ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਵਾਰ-ਵਾਰ ਸਮਝਾਉਣ ਲੱਗੇ ਰਹੇ ਲੇਕਿਨ ਧਰਨਾਕਾਰੀ ਆਪਣੀ ਜ਼ਿਦ ’ਤੇ ਅੜੇ ਹੋਏ ਸਨ । ਚੌਕ ਦੇ ਚਾਰੋਂ ਤਰਫ ਜਾਮ ਹੀ ਜਾਮ ਨਜ਼ਰ ਆ ਰਿਹਾ ਸੀ ਤੇ ਲੋਕਾਂ ਦਾ ਭਾਰੀ ਇਕੱਠ ਜਮ੍ਹਾਂ ਹੋ ਰਿਹਾ ਸੀ। ਇਸ ਦੀ ਸੂਚਨਾ ਜਦ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਮਿਲੀ ਤਾਂ ਮੌਕੇ ’ਤੇ ਐੱਸ ਪੀ (ਐਚ) ਸ. ਸਤਪਾਲ ਸਿੰਘ ਭੰਗੂ ਅਤੇ ਡੀ ਐਸ ਪੀ ਸਿਟੀ ਸ. ਗੁਰਮੇਲ ਸਿੰਘ ਨੇ ਧਰਨਾ ਦੇ ਰਹੇ ਭਾਜਪਾ ਨੇਤਾਵਾਂ ਨੂੰ ਮਿਲਣ ਤੋਂ ਬਾਅਦ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ  ਨੇ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਦੀ ਡਿਊਟੀ ਲਗਾ ਦਿੱਤੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸ ਪੀ (ਐਚ) ਅਤੇ ਡੀ ਐਸ ਪੀ ਸਿਟੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਪ੍ਰੇਮ ਚੰਦ ਚੱਕੀਵਾਲਾ, ਗੁਰਮਿੰਦਰਜੀਤ ਸਿੰਘ ਪੀ ਏ ਖੇਤੀ ਮੰਤਰੀ ਜੱਥੇਦਾਰ ਤੋਤਾ ਸਿੰਘ, ਰਾਜ ਬਹਾਦੁਰ ਬਾਂਸਲ, ਮਨਜੀਤ ਧੰਮੂ, ਚਰਨਜੀਤ ਸਿੰਘ ਝੰਡੇਆਣਾ, ਗੋਵਰਧਨ ਪੋਪਲੀ, ਕੁਕੀ ਸ਼ਰਮਾ, ਕਾਲਾ ਛਾਬੜਾ, ਗੁਰਚਰਨ ਕੌਰ ਗਿੱਲ, ਕਾਲਾ ਬਜਾਜ, ਰਾਕੇਸ਼ ਭੱਲਾ, ਨੀਰਜ ਸੂਦ  ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਦੇ ਵਰਕਰ ਧਰਨੇ ਵਿਚ ਹਾਜ਼ਰ ਸਨ।

WRITTEN BY