Skip to content
Independent perspectives. Global stories.
BREAKING

ਬਾਦਲਾਂ ਨਾਲੋਂ ਵੱਧ ਸ੍ਰੀ ਅਕਾਲ ਤਖਤ ਦਾ ਸਨਮਾਨ ਮੈਂ ਕਰਦਾ ਹਾਂ : ਨਵਜੋਤ ਸਿੰਘ ਸਿੱਧੂ

Share this story

ਬਾਦਲ ਤੋਂ ਸਿੱਖੀ ਦਾ ਸਰਟੀਫਿਕੇਟ ਨਹੀਂ ਚਾਹੀਦਾ, ਦੋਵੇਂ ਬਾਦਲਾਂ ਦੀ ਹਕੀਕਤ ਦੁਨੀਆ ਪਹਿਚਾਣ ਚੁੱਕੀ ਹੈ
Page-1_30 ਅਨੰਦਪੁਰ ਸਾਹਿਬ/ਰੂਪਨਗਰ, 27 ਨਵੰਬਰ- ਭਾਜਪਾ ਦੇ ਸੀਨੀਅਰ ਨੇਤਾ, ਸਾਬਕਾ ਲੋਕ ਸਭਾ ਮੈਂਬਰ ਤੇ ਦੁਨੀਆ ਦੇ ਮਸ਼ਹੂਰ ਕ੍ਰਿਕਟਰ ਸ. ਨਵਜੋਤ ਸਿੰਘ ਸਿੱਧੂ ਦੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਹੋਏ ਵਿਵਾਦ ਨੇ ਰੋਜ਼ਾਨਾ ਨਵਾਂ ਰੂਪ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਵਾਦ ਨਾਲ ਜਿੱਥੇ ਪੰਜਾਬ ਕਾਂਗਰਸ ਨੂੰ ਵੀ ਇੱਕ ਨਵੀਂ ਆਕਸੀਜਨ ਮਿਲ ਗਈ ਹੈ, ਉਥੇ ਇਹ ਮਸਲਾ ਪੰਜਾਬ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੰਜਾਬ ਸਰਕਾਰ ਦੇ ਗਲ਼ ਦੀ ਹੱਡੀ ਬਣ ਚੁੱਕੀ ਹੈ। ਜਿਵੇਂ-ਜਿਵੇਂ ਜੰਮੂ-ਕਸ਼ਮੀਰ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਇਹ ਮੁੱਦਾ ਸਿਰਫ ਗਰਮੀ ਹੀ ਨਹੀਂ ਫੜ ਰਿਹਾ ਬਲਕਿ ਜੇਕਰ ਇਹ ਕਹਿ ਲਿਆ ਜਾਵੇ ਕਿ ਰਾਜਨੀਤਿਕ ਭਾਂਬੜ ਬਣ ਗਿਆ ਹੈ। ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ। ਇਸ ਭਖਦੇ ਮਸਲੇ ’ਤੇ ਦੋਵੇਂ ਧਿਰਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਨਾਲ ਮੁੱਦੇ ਦੀ ਗੰਭੀਰਤਾ ਅਤੇ ਭਵਿੱਖ ਬਾਰੇ ਚਰਚਾ ਕਰਨ ਲਈ ਪੰਜਾਬ ਟਾਇਮਜ਼ ਦੇ

ਪੱਤਰਕਾਰ ਦੇ ਨਾਲ ਫੋਨ ’ਤੇ ਸੰਪਰਕ ਕਰਨ ’ਤੇ ਸ. ਸੁਖਬੀਰ ਸਿੰਘ ਬਾਦਲ ਦੇ ਫੋਨ ਅਟੈਂਡੈਂਟ ਨੇ ਤਾਂ ਗੱਲਬਾਤ ਤੋਂ ਸਪਸ਼ਟ ਇਨਕਾਰ ਕਰਦਿਆਂ ਕਿਹਾ ਕਿ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਇਸ ਲਈ ਉਹ ਕੁਝ ਨਹੀਂ ਕਹਿਣਗੇ। ਪ੍ਰੰਤੂ ਸ. ਨਵਜੋਤ ਸਿੰਘ ਸਿੱਧੂ ਜੋ ਕਿ ਅੰਮ੍ਰਿਤਸਰ ਤੋਂ ਬਾਹਰ ਕਿਸੇ ਰੁਝੇਵੇਂ ਵਿੱਚ ਸਨ, ਨੇ ਇਸ ਮੁੱਦੇ ’ਤੇ ਨਾ ਸਿਰਫ ਖੁੱਲ੍ਹ ਕੇ ਗੱਲਬਾਤ ਕੀਤੀ ਸਗੋਂ ਸਪਸ਼ਟ ਕਿਹਾ ਕਿ ਮੈਂ ਨਹੀਂ ਚਾਹੰਦਾ ਕਿ ਕਿਸੇ ਦੇ ਦਿਲ ਵਿੱਚ ਮੇਰੇ ਪ੍ਰਤੀ ਕੋਈ ਗਲਤਫਹਿਮੀ ਪੈਦਾ ਹੋਵੇ। ਇਸ ਲਈ ਮੈਂ ਕਿਸੇ ਦੇ ਸੱਦੇ ’ਤੇ ਕਿਸੇ ਵੀ ਸਥਾਨ ’ਤੇ ਆ ਕੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਤਿਆਰ ਹਾਂ।
ਵਰਨਣਯੋਗ ਹੈ ਕਿ ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸ. ਨਵਜੋਤ ਸਿੰਘ ਸਿੱਧੂ ਦਾ ਟਿਕਟ ਕੱਟ ਜਾਣਾ ਅਤੇ ਅੰਮ੍ਰਿਤਸਰ ਤੋਂ ਸ੍ਰੀ ਅਰੁਣ ਜੇਤਲੀ ਦੇ ਹਾਰ ਜਾਣ ਕਾਰਨ ਬਾਦਲ ਖੇਮੇ ਵਿੱਚ ਹੋਈ ਬੌਖਲਾਹਟ ਪਾਈ ਜਾ ਰਹੀ ਹੈ। ਉਪਰੋਂ ਸ. ਨਵਜੋਤ ਸਿੰਘ ਸਿੱਧੂ ਨੇ ਵੀ ਕੁਝ ਵਿਵਾਦਗ੍ਰਸਤ ਬਿਆਨ ਦੇ ਕੇ ਬਾਦਲ ਖੇਮੇ ਦੀ ਅੱਗ ਨੂੰ ਹੋਰ ਭੜਕਾ ਦਿੱਤਾ ਸੀ। ਪਿਛਲੇ ਦਿਨੀਂ ਲੁਧਿਆਣਾ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਪਵਿੱਤਰ ਗੁਰਬਾਣੀ ਦੀ ਅਹਿਮ ਤੁਕ ਨਾਲ ਛੇੜਛਾੜ ਕਰਨ ਦੇ ਗੰਭੀਰ ਦੋਸ਼ ਸ. ਨਵਜੋਤ ਸਿੰਘ ਸਿੱਧੂ ’ਤੇ ਲੱਗਣ ਨਾਲ ਮਾਮਲਾ ਹੋਰ ਗਰਮਾ ਗਿਆ। ਕਿਉਂਕਿ ਅੰਮ੍ਰਿਤਸਰ ਦੇ ਹੀ ਇੱਕ ਅਕਾਲੀ ਕੌਂਸਲਰ ਅਮਰਜੀਤ ਸਿੰਘ ਭਾਟੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਪਾਸ ਸ. ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਤਾਂ ਕਰ ਦਿੱਤੀ ਪ੍ਰੰਤੂ ਪੰਜ ਸਿੰਘ ਸਾਹਿਬਾਨਾਂ ਦੇ ਇਸ ਮਸਲੇ ਵਿੱਚ ਵਧ ਰਹੀ ਰਾਜਸੀ ਦਖਲਅੰਦਾਜ਼ੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਵੀ ਦੋਚਿੱਤੀ ਵਿੱਚ ਹੀ ਨਹੀਂ ਬਲਕਿ ਗੰਭੀਰ ਮੁਸ਼ਕਿਲ ਵਿੱਚ ਫਸਾ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਸ. ਵਿਰਸਾ ਸਿੰਘ ਵਲਟੋਹਾ ਨੇ ਵੀ ਇਹ ਮੰਗ ਚੁੱਕ ਲਈ ਹੈ ਕਿ ਸਿੱਧੂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤੁਰੰਤ ਤਲਬ ਕੀਤਾ ਜਾਵੇ, ਪ੍ਰੰਤੂ ਤਲਬੀ ਬਾਰੇ ਹੁਣ ਜੋ ਕਿ ਨਵਜੋਤ ਸਿੰਘ ਸਿੱਧੂ ਅਤੇ ਸਿੱਖ ਬੁੱਧੀ ਜੀਵੀਆਂ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਜੋ ਤੱਥਾਂ ਦੇ ਹਵਾਲੇ ਦਿੱਤੇ ਹਨ ਉਨ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਵੀ ਦੁਵਿਧਾਜਨਕ ਸਥਿਤੀ ਪੈਦਾ ਹੋ ਗਈ ਹੈ। ਇੱਕ ਉ¤ਚ ਕੋਟੀ ਦੇ ਸਿੱਖ ਬੁੱਧੀਜੀਵੀ ਜੋ ਕਿ ਸ਼੍ਰੋਮਣੀ ਕਮੇਟੀ ਦੇ ਉ¤ਚ ਅਹੁਦੇ ਤੋਂ ਰਿਟਾਇਰ ਹੋ ਗਏ ਹਨ, ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਾਰ-ਵਾਰ ਬਿਆਨ ਦੇ ਚੁੱਕੇ ਹਨ ਕਿ ਸਿੱਧੂ ਸਿੱਖ ਹੈ ਹੀ ਨਹੀਂ ਇਹ ਵੀ ਤਕਨੀਕੀ ਮੁੱਦਾ ਬਣ ਚੁੱਕਾ ਹੈ। ਬੇਸ਼ਕ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਪਾਸ ਨਵਜੋਤ ਸਿੰਘ ਵਾਲੀ ਸੀਡੀ ਪਹੁੰਚ ਚੁੱਕੀ ਹੈ ਪ੍ਰੰਤੂ ਜੰਮੂ-ਕਸ਼ਮੀਰ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਮਸ਼ਰੂਫ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਟਾਇਮਜ਼ ਨਾਲ ਗੱਲਬਾਤ ਕਰਦਿਆਂ ਜੋ ਸਪਸ਼ਟ ਬਿਆਨ ਦਿੱਤੇ ਹਨ ਉਹ ਮੁੱਦੇ ਨੂੰ ਸੁਲਝਾਉਂਦੇ ਹਨ ਜਾਂ ਉਲਝਾਉਂਦੇ ਹਨ ਇਸ ਦਾ ਫੈਸਲਾ ਵਕਤ ਹੀ ਕਰੇਗਾ। ਪ੍ਰੰਤੂ ਇਹ ਮੁੱਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਈ ਇੱਕ ਸਿਰਦਰਦੀ ਦਾ ਵਿਸ਼ਾ ਬਣ ਚੁੱਕਿਆ ਹੈ, ਕਿਉਂਕਿ ਪੰਜਾਬ ਭਾਜਪਾ ਪ੍ਰਧਾਨ ਵੱਲੋਂ ਸ੍ਰੀ ਮੋਦੀ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਜੰਮੂ-ਕਸ਼ਮੀਰ ਵਿੱਚ ਚੋਣ ਪ੍ਰਚਾਰ ਦੌਰਾਨ ਵੀ ਸ. ਸਿੱਧੂ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਵੱਲੋਂ ਕੀਤੀ ਟਿੱਪਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਤਈ ਵਿਰੁੱਧ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਨਹੀਂ ਸੀ। ਪ੍ਰੰਤੂ ਰਾਜਸੀ ਇਸ਼ਾਰੇ ’ਤੇ ਕੀ ਹੋ ਰਿਹਾ ਹੈ ਇਹ ਜਨਤਾ ਵੀ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਨਾ ਭਿਆਨਕ ਸੰਕਟ ਪਹਿਲਾਂ ਕਦੇ ਨਹੀਂ ਆਇਆ ਜਿੰਨਾ ਦੋ ਬਾਦਲਾਂ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਬੁਲਾਵਾ ਆਉਂਦਾ ਹੈ ਤਾਂ ਉਹ ਬਿਨਾਂ ਝਿਜਕ ਜਾਣਗੇ ਅਤੇ ਆਪਣਾ ਪੱਖ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਵੀ ਉਨ੍ਹਾਂ ਦੇ ਹੱਕ ਵਿੱਚ ਆਵੇਗਾ, ਕਿਉਂਕਿ ਜਿੰਨੀ ਸ਼ਰਧਾ ਤੇ ਵਿਸ਼ਵਾਸ ਉਨ੍ਹਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਹੈ, ਓਨਾ ਸ਼ਾਇਦ ਇਨ੍ਹਾਂ ਬਾਦਲਾਂ ਵਿੱਚ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਖੁੱਲ੍ਹੀ ਬਹਿਸ ਕਰਨ ਲਈ ਵੀ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਚੋਣਾਂ ਤੋਂ ਫਾਰਗ ਹੋ ਕੇ ਪੰਜਾਬ ਦੇ ਵਿੱਚ ਬਾਦਲ ਸਰਕਾਰ ਬਾਰੇ ਪੰਜਾਬ ਦੀ ਜਨਤਾ ਸਾਹਮਣੇ ਅਹਿਮ ਇੰਕਸ਼ਾਫ ਕਰਨਗੇ, ਜਿਸ ਨਾਲ ਭਾਜਪਾ ਹਾਈ ਕਮਾਂਡ ਸੋਚਣ ਲਈ ਮਜਬੂਰ ਹੋ ਜਾਵੇਗੀ। ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਾਦਲ ਤੋਂ ਸਿੱਖੀ ਦਾ ਸਰਟੀਫਿਕੇਟ ਨਹੀਂ ਚਾਹੀਦਾ, ਦੋਵੇਂ ਬਾਦਲਾਂ ਦੀ ਹਕੀਕਤ ਦੁਨੀਆ ਪਹਿਚਾਣ ਚੁੱਕੀ ਹੈ।

WRITTEN BY