ਤਰਨਤਾਰਨ, 26 ਨਵੰਬਰ (ਗੁਰਦੇਵ ਸਿੰਘ ਸੰਧੂ)- ਬਾਬਾ ਬੀਰ ਸਿੰਘ ਪਬਲਿਕ ਹਾਈ ਸਕੂਲ ਨੌਰੰਗਾਬਾਦ ਵਿਖੇ 13ਵੀਆਂ ਸਾਲਾਨਾ ਖੇਡਾਂ ਦੇ ਸਮਾਗਮ ਦੇ ਤੀਸਰੇ ਦਿਨ ਕੈਰਮ ਬੋਰਡ (ਸਿੰਗਲ ਅਤੇ ਡਬਲ), ਡੋਜ਼ ਬਾਲ, ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਸਕੂਲ ਦੇ ਤਿੰਨਾਂ ਹਾਊਸ ਦੇ ਬੱਚਿਆਂ ਨੇ ਭਾਗ ਲਿਆ। ਕੈਰਮ ਬੋਰਡ (ਡਬਲ) ਗਰੁੱਪ ਪਹਿਲਾ (ਲੜਕੇ) ਹਰਸ਼ਪ੍ਰੀਤ ਸਿੰਘ ਅਤੇ ਯਾਦਵਿੰਦਰ ਸਿੰਘ (ਰੋਜ਼) ਨੇ ਪਹਿਲਾ, ਗੁਰਪ੍ਰੀਤ ਸਿੰਘ ਅਤੇ ਮਨਜੋਤ ਸਿੰਘ (ਸਨਫਲਾਵਰ) ਨੇ ਦੂਸਰਾ ਅਤੇ ਜੋਬਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ (ਲੋਟਸ) ਨੇ ਤੀਸਰਾ ਸਥਾਨ ਹਾਸਲ ਕੀਤਾ। ਦੂਸਰੇ ਗਰੁੱਪ ਦੇ (ਲੜਕੇ) ਅਰਸ਼ਦੀਪ ਸਿੰਘ ਅਤੇ ਅੰਮ੍ਰਿਤਸਪਾਲ ਸਿੰਘ (ਰੋਜ਼) ਨੇ ਪਹਿਲਾ, ਸ਼ਮਸ਼ੇਰ ਸਿੰਘ ਅਤੇ ਚਰਨਜੀਤ ਸਿੰਘ (ਲੋਟਸ) ਨੇ ਦੂਸਰਾ ਤੇ ਰਾਜਬੀਰ ਸਿੰਘ ਅਤੇ ਕੁਲਦੀਪ ਸਿੰਘ (ਸਨਫਲਾਵਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਦੂਸਰੇ ਗਰੁੱਪ (ਲੜਕੀਆਂ) ਵਿੱਚ ਮਨਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ (ਲੋਟਸ) ਨੇ ਪਹਿਲਾ, ਸਮਰੀਤ ਕੌਰ ਅਤੇ ਮਨਦੀਪ ਕੌਰ (ਸਲਫਲਾਵਰ) ਨੇ ਦੂਸਰਾ ਅਤੇ ਨਵਜੋਤ ਕੌਰ ਅਤੇ ਸੁਖਮੀਤ ਕੌਰ (ਰੋਜ਼) ਨੇ ਤੀਸਰਾ ਸਥਾਨ ਹਾਸਲ ਕੀਤਾ। ਤੀਸਰੇ ਗਰੁੱਪ ਦੇ (ਲੜਕੇ) ਵਿੱਚ ਵਰਿੰਦਰਜੀਤ ਸਿੰਘ ਅਤੇ ਗੁਰਲਗਨਪ੍ਰੀਤ ਸਿੰਘ (ਰੋਜ਼) ਨੇ ਪਹਿਲਾ, ਮਲਕੀਤ ਸਿੰਘ ਅਤੇ
ਅਕਾਸ਼ਦੀਪ ਸਿੰਘ (ਸਨਫਲਾਵਰ) ਨੇ ਦੂਸਰਾ ਅਤੇ ਸੁਖਰਾਜ ਸਿੰਘ ਅਤੇ ਗੁਰਸੇਵਕ ਸਿੰਘ (ਲੋਟਸ) ਨੇ ਤੀਸਰਾ ਸਥਾਨ ਹਾਸਲ ਕੀਤਾ। ਤੀਸਰੇ ਗਰੁੱਪ (ਲੜਕੀਆਂ) ਵਿੱਚ ਸਿਮਰਨਜੀਤ ਕੌਰ ਅਤੇ ਲਵਪ੍ਰੀਤ ਕੌਰ (ਲੋਟਸ) ਨੇ ਪਹਿਲਾ, ਮਨਦੀਪ ਕੌਰ ਅਤੇ ਕੰਵਲਜੀਤ ਕੌਰ (ਸਨਫਲਾਵਰ) ਨੇ ਦੂਸਰਾ ਅਤੇ ਹਰਮਨਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ (ਰੋਜ਼) ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੈਰਮ ਬੋਰਡ (ਸਿੰਗਲ) ਗਰੁੱਪ ਪਹਿਲਾ (ਲੜਕੇ) ਕਰਨਬੀਰ (ਰੋਜ਼) ਨੇ ਪਹਿਲਾ, ਪਰਮਜੀਤ ਸਿੰਘ (ਸਨਫਲਾਵਰ) ਨੇ ਦੂਸਰਾ ਅਤੇ ਈਸ਼ਵਰਦੀਪ ਸਿੰਘ (ਲੋਟਸ) ਨੇ ਤੀਸਰਾ ਸਥਾਨ ਹਾਸਲ ਕੀਤਾ। ਪਹਿਲੇ ਗਰੁੱਪ (ਲੜਕੀਆਂ) ਵਿੱਚ ਕਿਰਨਪ੍ਰੀਤ ਕੌਰ (ਲੋਟਸ) ਨੇ ਪਹਿਲਾ, ਪਲਕਪ੍ਰੀਤ ਕੌਰ (ਸਨਫਲਾਵਰ) ਨੇ ਦੂਸਰਾ ਅਤੇ ਕਿਰਨਪ੍ਰੀਤ ਕੌਰ (ਰੋਜ਼) ਨੇ ਤੀਸਰਾ ਸਥਾਨ ਹਾਸਲ ਕੀਤਾ। ਦੂਸਰੇ ਗਰੁੱਪ (ਲੜਕੇ) ਵਿੱਚ ਗੁਰਪ੍ਰੀਤ ਸਿੰਘ (ਲੋਟਸ) ਨੇ ਪਹਿਲਾ, ਅਵਤਾਰ ਸਿੰਘ (ਸਨਫਲਾਵਰ) ਨੇ ਦੂਸਰਾ ਅਤੇ ਕੋਮਲਪ੍ਰੀਤ ਸਿੰਘ (ਰੋਜ਼) ਨੇ ਤੀਸਰਾ ਸਥਾਨ ਹਾਸਲ ਕੀਤਾ। ਗਰੁੱਪ ਦੂਸਰੇ (ਲੜਕੀਆਂ) ਵਿੱਚ ਰਨਦੀਪ ਕੌਰ (ਰੋਜ਼) ਨੇ ਪਹਿਲਾ, ਮਨਰਾਜ ਕੌਰ (ਲੋਟਸ) ਨੇ ਦੂਸਰਾ ਅਤੇ ਮਨਦੀਪ ਕੌਰ (ਸਨਫਲਾਵਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਡੋਜ਼ ਬਾਲ ਦੇ ਖੇਡ ਮੁਕਾਬਲਿਆਂ ਵਿੱਚ ਰੋਜ਼ ਹਾਊਸ ਨੇ ਪਹਿਲਾ ਸਥਾਨ, ਸਨਫਲਾਵਰ ਹਾਊਸ ਨੇ ਦੂਸਰਾ ਸਥਾਨ ਅਤੇ ਲੋਟਸ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ। ਖੋ ਖੋ ਮੁਕਾਬਲੇ ਵਿੱਚ ਲੋਟਸ ਹਾਊਸ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਿਹਾ, ਰੋਜ਼ ਹਾਊਸ ਨੇ ਦੂਸਰਾ ਅਤੇ ਸਨਫਲਾਵਰ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ। ਖੋ-ਖੋ (ਅਧਿਆਪਕ) ਮੁਕਾਬਲੇ ਵਿੱਚ ਰੋਜ਼ ਹਾਊਸ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਿਹਾ, ਸਨਫਲਾਵਰ ਹਾਊਸ ਨੇ ਦੂਸਰਾ ਅਤੇ ਲੋਟਸ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ। ਤਿੰਨਾਂ ਹਾਊਸ ਵਿੱਚ ਨੰਬਰਾਂ ਦਾ ਬਹੁਤ ਘੱਟ ਫਰਕ ਹੋਣ ਕਾਰਨ ਖੇਡਾਂ ਵਿੱਚ ਬਹੁਤ ਜ਼ਬਰਦਸਤ ਮੁਕਾਬਲਾ ਰਿਹਾ। ਜੇਤੂ ਰਹੇ ਬੱਚਿਆਂ ਨੂੰ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਸਿੱਧੂ ਅਤੇ ਪ੍ਰੈਂਜੀਡੈਂਟ ਸ. ਮਨਜੀਤ ਸਿੰਘ ਸਿੱਧੂ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ। ਖੇਡ ਇੰਚਾਰਜ ਰਾਜੇਸ਼ ਥਾਪਾ ਅਤੇ ਖੇਡ ਕੋਚ ਜਗਬੀਰ ਸਿੰਘ ਨੇ ਖੇਡ ਮੁਕਾਬਲਿਆਂ ਵਿੱਚ ਰੈਫਰੀਸ਼ਿਪ ਦੀ ਭੂਮਿਕਾ ਬਾਖੂਬੀ ਨਿਭਾਈ। ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸ. ਰਮਨਦੀਪ ਸਿੰਘ ਭਰੋਵਾਲ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਉਥੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜਿਕ ਕੁਰੀਤੀਆਂ ਦੇ ਖਾਤਮੇ ਵਾਸਤੇ ਬੱਚਿਆਂ ਲਈ ਖੇਡਾਂ ਬਹੁਤ ਜ਼ਰੁੂਰੀ ਹਨ।



