Skip to content
Independent perspectives. Global stories.
BREAKING

ਜਦੋਂ ਚੀਨ ਵੱਲੋਂ ਬ੍ਰਹਮਪੁੱਤਰ ਦਰਿਆ ਉਤੇ ਡੈ ਬਣਾ ਦਿੱਤਾ ਹੈ, ਤਾਂ ਹਿੰਦ ਵੱਲੋਂ ਚੀਕ-ਚਿਹਾੜਾ ਕਿਹੜੀ ਦਲੀਲ ਅਧੀਨ ਪਾਇਆ ਜਾ ਰਿਹੈ : ਮਾਨ

Share this story

ਫ਼ਤਹਿਗੜ੍ਹ ਸਾਹਿਬ, 26 ਨਵੰਬਰ (ਪੀ. ਟੀ.)- ‘‘ਹੁਣ ਜਦੋਂ ਚੀਨ ਨੇ ਆਪਣੇ ਅਧੀਨ ਆਉਦੇ ਦਰਿਆ ਬ੍ਰਹਮਪੁੱਤਰਾਂ ਉਤੇ ਡੈਂਮ ਬਣਾ ਦਿੱਤਾ ਹੈ, ਤਾਂ ਹਿੰਦ ਵੱਲੋ ਇਸ ਉਤੇ ਇਸ ਕਰਕੇ ਚੀਕ-ਚਿਹਾੜਾ ਪਾਇਆ ਜਾ ਰਿਹਾ ਹੈ, ਤਾਂ ਕਿ ਚੀਨ ਕਿਸੇ ਸਮੇਂ ਵੀ ਇਸ ਡੈਂਮ ਦੀ ‘‘ਜੰਗੀ ਹਥਿਆਰੂ ਵੱਜੋ ਵਰਤੋ ਕਰਕੇ ਡੈਂਮ ਖੋਲ੍ਹਦੇ ਹੋਏ ਹਿੰਦ ਵਾਲੇ ਪਾਸੇ ਤਬਾਹੀ ਮਚਾ ਸਕਦਾ ਹੈ । ਲੇਕਿਨ ਜਦੋ ਸਿੱਖ ਕੌਮ ਸਤਲੁਜ ਦਰਿਆ ਤੇ ਬਣੇ ਭਾਖੜਾ ਡੈਂਮ, ਬਿਆਸ ਉਤੇ ਬਣੇ ਪੌਗ ਡੈਂਮ, ਰਾਵੀ ਉਤੇ ਬਣੇ ਰਣਜੀਤ ਸਾਗਰ ਡੈਂਮ ਅਤੇ ਚਿਨਾਬ ਉਤੇ ਬਣੇ ਬਗਲੀਹਰ ਡੈਂਮਾਂ ਦੀ ਜੰਗੀ ਹਥਿਆਰ ਵੱਜੋ ਵਰਤੋ ਕਰਕੇ ਹਿੰਦ ਹਕੂਮਤ, ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਤਬਾਹ ਕਰਨ ਦੀ ਗੱਲ ਉਤੇ ਤੋਖਲਾ ਪ੍ਰਗਟ ਕਰਦੇ ਹੋਏ ਇਹਨਾਂ ਡੈਮਾਂ ਦਾ ਪੂਰਨ ਕੰਟਰੋਲ ਕੌਮਾਂਤਰੀ ਸਮੁੱਚੇ ਮੁਲਕਾਂ ਦੀ ਜਥੇਬੰਦੀ ਯੂ.ਐਨ.ਓ. ਦੇ ਸਪੁਰਦ ਕਰਨ ਦੀ ਗੱਲ ਕਰਦੀ ਹੈ ਤਾਂ ਹਿੰਦ ਹਕੂਮਤ ਫਿਰ ਸਾਡੀ ਗੱਲ ਦੀ ਵਿਰੋਧਤਾ ਕਿਉਂ ਕਰਦੀ

ਹੈ ? ਹੁਣ ਜਦੋ ਬ੍ਰਹਮਪੁੱਤਰ ਦਰਿਆ ਉਤੇ ਬਣੇ ਚੀਨੀ ਡੈਂਮ ਸੰਬੰਧੀ ਹਿੰਦ ਹਕੂਮਤ ਨੇ ਨੁਕਸਾਨ ਹੋਣ ਦਾ ਤੌਖਲਾ ਪ੍ਰਗਟਾਇਆ ਹੈ, ਅਜਿਹਾ ਨੁਕਸਾਨ ਭਵਿੱਖ ਵਿਚ ਹਿੰਦ ਹਕੂਮਤ ਪੰਜਾਬ ਅਤੇ ਸਿੱਖ ਕੌਮ ਦਾ ਵੀ ਕਰ ਸਕਦੀ ਹੈ। ਕਿਉਂਕਿ 1988 ਵਿਚ ਜਦੋਂ ਖ਼ਾਲਿਸਤਾਨ ਦੀ ਲਹਿਰ ਸਿਖਰਾਂ ’ਤੇ ਸੀ ਤਾਂ ਹਿੰਦ ਹਕੂਮਤ ਨੇ ਇਸ ਕੌਮੀ ਆਜ਼ਾਦੀ ਦੀ ਲਹਿਰ ਨੂੰ ਨੁਕਸਾਨ ਪਹੁੰਚਾਉਣ ਹਿੱਤ ਸਾਜ਼ਸ਼ੀ ਢੰਗ ਨਾਲ ਰਾਤ ਦੇ 12 ਵਜੇ ਭਾਖੜਾ ਡੈਮ ਦੇ ਇਸ ਲਈ ਗੇਟ ਖੋਲ੍ਹ ਦਿੱਤੇ ਸੀ, ਤਾਂ ਕਿ ਸਿੱਖ ਕੌਮ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਜੇਕਰ ਸਿੱਖਾਂ ਨੇ ਖ਼ਾਲਿਸਤਾਨ ਦੀ ਗੱਲ ਨੂੰ ਬੰਦ ਨਾ ਕੀਤਾ ਤਾਂ ਅਸੀਂ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਕਿਸੇ ਸਮੇਂ ਵੀ ਇਸੇ ਤਰ੍ਹਾਂ ਡੈਮਾਂ ਦੇ ਗੇਟ ਖੋਲ੍ਹਕੇ ਬੀਜ ਨਾਸ ਕਰ ਸਕਦੇ ਹਾਂ। ਹੁਣ ਉਸੇ ਸਿੱਖ ਕੌਮ ਦੀ ਦਲੀਲ ਨੂੰ ਰੱਦ ਕਰਨ ਵਾਲੇ ਬਿਆਨ ਉਤੇ ਹਿੰਦ ਹਕੂਮਤ ਬ੍ਰਹਮਪੁੱਤਰ ਡੈਮ ਉਤੇ ਚੀਕ-ਚਿਹਾੜਾ ਫਿਰ ਕਿਉਂ ਪਾ ਰਹੀ ਹੈ ?ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਖੜਾ ਡੈਮ, ਪੌਂਗ ਡੈਮ, ਰਣਜੀਤ ਸਾਗਰ ਡੈਮ, ਬਗਲੀਹਰ ਡੈਮ ਤੋਂ ਸਿੱਖ ਕੌਮ ਅਤੇ ਪੰਜਾਬ ਸੂਬੇ ਦੇ ਭਵਿੱਖਤ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਡੈਮਾਂ ਦਾ ਕੰਟਰੋਲ ਯੂ.ਐਨ.ਓ. ਦੇ ਸਪੁਰਦ ਹੋਣ ਦੀ ਪੁਰਜ਼ੋਰ ਮੰਗ ਕਰਦੇ ਹੋਏ ਪ੍ਰਗਟ ਕੀਤੇ ।

WRITTEN BY