Skip to content
Independent perspectives. Global stories.
BREAKING

ਰਾਜੇਸ਼ ਬਾਘਾ ਗੁਰੂ ਰਵਿਦਾਸ ਰਤਨ ਨੈਸ਼ਨਲ ਅਵਾਰਡ ਨਾਲ ਸਨਮਾਨਿਤ

Share this story

ਚੰਡੀਗੜ੍ਹ, 26 ਨਵੰਬਰ (ਪੀ. ਟੀ.)- ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੂੰ ਉਨਾਂ ਦੀਆਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਅਣਥੱਕ ਕੋਸ਼ਿਸ਼ਾਂ ਦੇ ਮੱਦੇਨਜ਼ਰ ਗੁਰੂ ਰਵਿਦਾਸ ਰਤਨ ਨੈਸਨਲ ਅਵਾਰਡ ਨਾਲ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ। ਬਾਬੂ ਜਗਜੀਵਨ ਰਾਮ ਕਲਾ ਸੰਸਕ੍ਰਿਤੀ ਅਤੇ ਸਾਹਿਤ ਅਕਾਦਮੀ ਨਵੀ ਦਿੱਲੀ ਵਲੋ‘ ਦੇਸ਼ ਅੰਦਰ ਵੱਖ ਵੱਖ ਖਿੱਤਿਆਂ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਦੇ ਸਨਮਾਨ ‘ਚ ਰੱਖੇ ਸਮਾਰੋਹ ਦੌਰਾਨ ਆਰ.ਆਰ.ਐਸ ਦੇ ਨੈਸਨਲ ਆਗੂ ਸ੍ਰੀ ਇੰਦਰੇਸ ਕੁਮਾਰ, ਸਾਬਕਾ ਚੀਫ ਜਸਟਿਸ ਕੇ.ਜੀ.ਬਾਲਾਕ੍ਰਿਸਨਨ ਨੇ ਸ੍ਰੀ ਬਾਘਾ ਨੂੰ ਇਸ ਵਕਾਰੀ ਐਵਾਰਡ ਨਾਲ ਸਨਮਾਨਤ ਕੀਤਾ। ਇਸੇ ਦੌਰਾਨ ਅਕਾਦਮੀ ਦੇ ਪ੍ਰਧਾਨ ਸ੍ਰੀ ਸੂਰਜ ਭਾਨ ਕਟਾਰੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅਕਾਦਮੀ ਨੇ ਦੇਸ਼ ਅੰਦਰ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਸਖਸੀਅਤਾਂ ਦੀ ਚੋਣ ਲਈ ਇਕ ਸਰਵੇਖਣ ਕਰਵਾਇਆ ਸੀ। ਉਨਾ ਕਿਹਾ ਕਿ ਸਰਵੇਖਣ ਦੌਰਾਨ ਸ੍ਰੀ ਬਾਘਾ ਵਲੋਂ ਪੰਜਾਬ ਵਿੱਚ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਸਿਖਿਆ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਪੋਸਟ ਮੈਟ੍ਰਿਕ ਸਕਾਲਰਸਿਪ ਸਕੀਮ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਾਉਣਾ ਸਲਾਹੁਤਾਯੋਗ

ਹੈ।ਉਨਾ ਕਿਹਾ ਕਿ ਸ੍ਰੀ ਬਾਘਾ ਨੇ ਸਿਖਿਆ ਦੇ ਖੇਤਰ ਨੂੰ ਤਰਜੀਹ ਦੇ ਕੇ ਹਜਾਰਾਂ ਲੋੜਵੰਦ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਣ ਤੋ‘ ਬਚਾਇਆ ਹੈ। ਉਨਾਂ ਕਿਹਾ ਕਿ ਸ੍ਰੀ ਬਾਘਾ ਦੀਆਂ ਇਨਾਂ ਸਰਗਰਮੀਆਂ ਸਦਕਾ ਹੀ ਉਹ ਅੱਜ ਇਹ ਐਵਾਰਡ ਪ੍ਰਾਪਤ ਕਰ ਰਹੇ ਹਨ। ਸ੍ਰੀ ਇੰਦਰੇਸ ਕੁਮਾਰ ਨੇ ਕਿਹਾ ਕਿ ਸ੍ਰੀ ਬਾਘਾ ਵਲੋ‘ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਅਤੇ ਬਾਬੂ ਜਗਜੀਵਨ ਰਾਮ ਵਲੋ‘ ਸੰਜੋਏ ਸੁਪਨਿਆਂ ਨੂੰ ਸਕਾਰ ਕਰਨ ਵਿੱਚ ਲਾਹੇਵੰਦ ਸਾਬਤ ਹੋ ਸਕਦੇ ਹਨ। ਉਨਾਂ ਸਿਆਸੀ, ਧਾਰਮਿਕ ਅਤੇ ਸਭਿਆਚਾਰਕ ਆਗੂਆਂ ਨੂੰ ਸਿਖਿਆ ਦੇ ਖੇਤਰ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ। ਇਸੇ ਦੌਰਾਨ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਸ੍ਰੀ ਵਿਜੇ ਸਾਂਪਲਾ, ਸ੍ਰੀ ਸਤਿਨਰਾਇਣ ਜਟੀਆ, ਡਾ. ਸੰਜੇ ਪਾਸਵਾਨ (ਦੋਵੇ ਸਾਬਕਾ ਕੇ‘ਦਰੀ ਮੰਤਰੀ), ਸੰਜੇ ਜੋਸ਼ੀ ਨੈਸਨਲ ਆਰ.ਐਸ.ਐਸ.ਲੀਡਰ ਤੋਂ ਇਲਾਵਾ ਨੇਪਾਲ ਤੋਂ ਵਿਸ਼ੇਸ਼ ਤੌਰ ’ਤੇ ਆਏ ਲੋਕ ਸਭਾ ਮੈਂਬਰ ਸ਼ਾਮਲ ਸਨ।

WRITTEN BY