Skip to content
Independent perspectives. Global stories.
BREAKING

ਚੋਰ ਗਿਰੋਹ ਨੇ ਤੋੜਿਆ ਦੁਕਾਨ ਦਾ ਤਾਲਾ, ਲੱਖਾਂ ਰੁਪਏ ਚੋਰੀ

Share this story

ਬਠਿੰਡਾ, 28 ਜੁਲਾਈ (ਗੁਰਦੀਪ ਮਾਨ)-ਪੰਜਾਬ ਦੇ ਉਪ ਮੁੱਖ ਮੰਤਰੀ ਸਾਹਿਬ ਵਪਾਰੀਆਂ ਦੀ ਸੁਰੱਖਿਆ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਹਾਲਾਤ ਇਹ ਹਨ ਕਿ ਚੋਰ ਜਿੱਥੇ ਮਰਜੀ, ਜਦੋਂ ਮਰਜੀ ਘਟਨਾਂ ਨੂੰ ਅੰਜਾਮ ਦੇ ਜਾਂਦੇ ਹਨ ਤੇ ਪੁਲਿਸ ਓਹ ਗਏ ਓਹ ਗਏ ਕਰਦੀ ਰਹਿ ਜਾਂਦੀ ਹੈ। ਅਜਿਹੇ ਹਾਲਾਤ ਬੀਤੀ ਰਾਤ ਬਠਿੰਡਾ ਵਿੱਚ ਦੇਖਣ ਨੂੰ ਮਿਲੇ। ਸ਼ਹਿਰ ਦੇ ਮੁੱਖ ਹਸਪਤਾਲ ਬਜਾਰ ਜੋ ਥਾਣਾ ਕੋਤਵਾਲੀ ਤੋਂ ਕੁੱਝ ਗਜ ਦੀ ਹੀ ਦੂਰੀ ਤੇ ਹੈ ਤੇ ਰੇਲਵੇ ਸਟੇਸਨ ਦੇ ਵੀ ਨਜਦੀਕ ਹੈ ਅਤੇ ਅਤਿ ਵਿਅਸਤ ਰਹਿਣ ਵਾਲਾ ਇਲਾਕਾ ਹੈ ਵਿੱਚ ਸਥਿਤ ਵਿੱਦਿਆ ਸਾਗਰ ਦੀ ਦੁਕਾਨ ਤੇ ਧਾਵਾ ਬੋਲਦਿਆਂ 23 ਲੱਖ ਰੁਪਏ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਥਾਣਾ ਕੋਤਵਾਲੀ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਵਿਦਿਆ ਸਾਗਰ ਪ੍ਰੇਮ ਕੁਮਾਰ ਨਾਮ ਦੀ ਦੁਕਾਨ ਦੇ ਮਾਲਕ ਪ੍ਰੇਮ ਮਿੱਤਲ ਨੇ ਦੱਸਿਆ ਕਿ ਅੱਜ ਜਦੋਂ ਉਸਨੇ ਦੁਕਾਨ ਦਾ ਤਾਲਾ ਖੋਲਣਾ ਚਾਹਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਪਿਆ ਸੀ ਤੇ ਜਦੋਂ ਅੰਦਰ ਜਾਕੇ ਦੇਖਿਆ ਤਾਂ ਦੁਕਾਨ ਵਿੱਚੋਂ 23 ਲੱਖ ਰੁਪਏ ਨਗਦ ਅਤੇ ਹੋਰ ਸਮਾਨ ਚੋਰੀ ਹੋ ਚੁੱਕਾ ਸੀ। ਉਹਨਾਂ ਦੱਸਿਆ ਕਿ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਨਤਾ ਉਪ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਕਰਦੀ ਹੈ ਕਿ ਕਿੱਥੇ ਹਨ ਵਪਾਰੀਆਂ ਦੀ ਸੁਰੱਖਿਆ ਕਰਨ ਦੇ ਦਾਅਵੇ ਅਤੇ ਕਿੱਥੇ ਹੈ ਨਵੀਂ ਬਣਾਈ ਰਾਤ ਦੀ ਗਸ਼ਤ ਲਈ ਬਣਾਈ ਪੀਸੀਆਰ ਟੀਮ?

WRITTEN BY