Skip to content
Independent perspectives. Global stories.
BREAKING

ਸੇਲ ਵਧਾਉਣ ਲਈ ਨਵਾਂ ਫੰਡਾ ਪੈਟ੍ਰੋਲ ਪੰਪ ਮਾਲਕਾਂ ਦੀ ਇਨਾਮੀ ਕੂਪਨ ਸਕੀਮ ਲੋਕਾਂ ਨਾਲ ਠੱਗੀ

Share this story

ਮਲੋਟ, 28 ਜੁਲਾਈ (ਹਰਦੀਪ ਸਿੰਘ ਖਾਲਸਾ)-ਪੈਟ੍ਰੋਲ ਪੰਪ ਮਾਲਕਾਂ ਵੱਲੋਂ ਸੇਲ ਵਧਾਉਣ ਦੇ ਨਾਅ ਤੇ ਲੋਕਾਂ ਨੂੰ ਇਨਾਮੀ ਕੂਪਨਾਂ ਦੇ ਸਬਜ਼-ਬਾਜ ਦਿਖਾ ਕੇ ਕਥਿਤ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
draw
ਲੱਕੀ ਡਰਾਅ ਦੇ ਲਾਲਚ ‘ਚ ਪੰਪ ਮਾਲਕਾਂ ਦੇ ਝਾਂਸੇ ‘ਚ ਆਏ ਲੋਕ ਵਾਅਦੇ ਮੁਤਾਬਿਕ ਡਰਾਅ ਨਾ ਕੱਢੇ ਜਾਣ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਮਲੋਟ ਖੇਤਰ ‘ਚ ਪੈਂਟਰੌਲ ਪੰਪਾਂ ਤੇ ਪੰਪ ਮਾਲਕਾਂ ਵੱਲੋਂ ਪੈਂਟਰੌਲ, ਡੀਜ਼ਲ ਆਦਿ ਭਰਵਾਉਣ ਆਉਣ ਵਾਲੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਵਾਲੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਤੇਲ ਕੰਪਨੀਆਂ ਦੇ ਨਾਅ ਤੇ ਕੂਪਨ ਕੱਟਕੇ ਦਿੱਤੇ ਜਾਂਦੇ ਹਨ। ਕੂਪਨਾਂ ਤੇ ਵੀਕਲੀ ਅਤੇ ਮੈਗਾ ਇਨਾਮਾਂ ਦਾ ਵੇਰਵਾ ਪ੍ਰਿੰਟ ਕੀਤਾ ਹੋਇਆ ਹੈ। ਇਨਾਮਾਂ ‘ਚ ਵਾਟਰ ਬੋਤਲ, ਟਿਫਨ ਬੋਕਸ, ਬੱਕਟ ਅਤੇ ਮੈਗਾ ਡਰਾਅ ‘ਚ ਬਰਾਂਡਿਡ ਐਲਸੀਡੀ (ਟੀ ਵੀ) ਮਾਈਕਰੋਵੇਵ ਇਨਾਮ 15 ਅਕਤੂਬਰ 2012 ਨੂੰ ਕੱਢੇ ਜਾਣ ਦਾ ਵੇਰਵਾ ਦਿੱਤਾ ਹੋਇਆ ਹੈ। ਪਰ 10 ਮਹੀਨੇ ਬੀਤ ਜਾਣ ਦੇ ਬਾਵਜੂਦ ਪੰਪ ਮਾਲਕਾਂ ਵੱਲੋਂ ਅੱਜ ਤੱਕ ਡਰਾਅ ਨਹੀ ਕੱਢੇ ਗਏ। ਪੰਪ ਮਾਲਕਾਂ ਵੱਲੋਂ ਦਿੱਤੇ ਗਏ ਇਨਾਮਾਂ ਦੇ ਝਾਂਸਿਆਂ ‘ਚ ਆਏ ਲੋਕਾਂ ਨੇ ਅਜਿਹੇ ਪੰਪ ਮਾਲਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪੰਪ ਮਾਲਕਾਂ ਦੀ ਕਥਿਤ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਗੁਰਪ੍ਰੀਤ ਸਿੰਘ, ਮਦਨ ਲਾਲ, ਹਰਦੀਪ ਸਿੰਘ  ਵਾਸੀ ਅਤੇ ਸੁਖਵਿੰਦਰ ਸਿੰਘ ਮਲੋਟ ਨੇ ਦੱਸਿਆ ਕਿ ਉਹਨਾਂ ਅਬੋਹਰ ਰੋਡ ਸਥਿਤ ਇੰਡੀਅਨ ਆਇਲ ਪੰਪ ਤੋਂ ਆਪਣੀਆਂ ਕਾਰਾਂ ‘ਚ ਡੀਜ਼ਲ, ਪੈਂਟਰੌਲ ਭਰਵਾਇਆ ਸੀ ਪੰਪ ਮਾਲਕਾਂ ਵੱਲੋਂ ਉਹਨਾਂ ਨੂੰ ਕੂਪਨ ਨੰਬਰ 2949, 2947, 2948,893, 849, 4078, 1425, 6893, 1217, 1033, 1539, 688, 687, 673, 764,4021, 4061, 893, ਆਦਿ ਸਤੰਬਰ 2012 ਤੋਂ 15 ਅਕਤੂਬਰ 2012 ਤੱਕ ਜਾਰੀ ਕੀਤੇ ਗਏ। ਇਹਨਾਂ ਉਪਰ ਇੰਡੀਅਨ ਆਇਲ ਉਪਹਾਰ ਉਤਸਵ ਲਿਖਿਆ ਹੋਇਆ ਸੀ। ਇਹੀ ਨਹੀ ਕੱਢੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਵੀ ਦਿੱਤਾ ਗਿਆ ਸੀ ਇਹ ਸਕੀਮ 15 ਸਤੰਬਰ ਤੋਂ 15 ਅਕਤੂਬਰ 2012 ਤੱਕ ਹੀ ਸੀ ਪਰ ਪੰਪ ਮਾਲਕਾਂ ਨੇ 10 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਡਰਾਅ ਨਹੀ ਕੱਢੇ ਵਾਰ ਵਾਰ ਪੰਪ ਮਾਲਕਾਂ ਨੂੰ ਪੁੱਛੇ ਜਾਣ ਤੇ ਉਹਨਾਂ ਨੂੰ ਲਗਾਤਾਰ ਲਾਰਿਆਂ ‘ਚ ਹੀ ਰੱਖਿਆ ਜਾ ਰਿਹਾ ਹੈ। ਅਜਿਹਾ ਕਰਕੇ ਪੰਪ ਮਾਲਕਾਂ ਨੇ ਗਾਹਕਾਂ ਨੂੰ ਗੁਮਰਾਹ ਕਰਦੇ ਹੋਏ ਉਹਨਾਂ ਨਾਲ ਠੱਗੀ ਮਾਰੀ ਹੈ। ਸਬੰਧੀ ਜਦੋਂ ਇਡੀਅਨ ਆਇਲ ਕੰਪਨੀ ਦੇ ਡੀਲਰ ਸੀ ਆਰ ਵਰਮਾਂ ਐਂਡ ਕੰਪਨੀ ਦੇ ਮਾਲਕ ਪਵਨ ਵਰਮਾਂ ਨਾਲ ਗਲ ਕੀਤੀ ਤਾਂ ਉਹਨਾਂ ਮੰਨਿਆ ਕਿ ਉਹਨਾਂ ਵੱਲੋਂ ਇਨਾਮ ਕੱਢਣ ‘ਚ ਦੇਰੀ ਜ਼ਰੂਰ ਹੋਈ ਹੈ ਪਰ ਉਹ ਜਲਦੀ ਹੀ ਨਿਰਧਾਰਤ ਸ਼ਰਤਾਂ ਅਨੁਸਾਰ ਗਾਹਕਾਂ ਨੂੰ ਡਰਾਅ ਕੱਢਣਗੇ। ਉਹਨਾਂ ਇਹ ਵੀ ਮੰਨਿਆਂ ਕਿ ਇਹ ਸਕੀਮ ਕੰਪਨੀ ਵੱਲੋਂ ਨਹੀ ਸੀ ਸਗੋਂ ਲੋਕਲ ਪੰਪ ਮਾਲਕਾਂ ਵੱਲੋਂ ਸ਼ੁਰੂ ਕੀਤੀ ਗਈ ਸੀ। ਕੂਪਨਾਂ ਤੇ ਸਤਲੁਜ ਪੰਪ ਜੀ ਟੀ ਰੋਡ ਮਲੋਟ ਤੇ ਡਰਾਅ ਕੱਢਣ ਦਾ ਵੇਰਵਾ ਦਿੱਤਾ ਗਿਆ ਸੀ, ਦੇ ਬੰਦ ਹੋਣ ਕਾਰਨ ਡਰਾਅ ਜਲਦੀ ਹੀ ਕੱਢ ਦਿੱਤੇ ਜਾਣਗੇ। ਉਧਰ ਇਡੀਅਨ ਆਇਲ ਕੰਪਨੀ ਦੇ ਸੇਲਜ਼ ਮੈਨੇਜ਼ਰ ਨਾਲ ਸੰਪਰਕ ਕਰਨ ਦਾ ਵਾਰ ਵਾਰ ਯਤਨ ਕੀਤੇ ਜਾਣ ਤੇ ਉਹਨਾਂ ਨਾਲ ਸੰਪਰਕ ਨਹੀ ਹੋ ਸਕਿਆ।

WRITTEN BY