ਚੰਡੀਗੜ੍ਹ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਹਰਿਆਣਾ ਵਿਚ 181 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੇਸ਼ ਦੇ ਪਹਿਲੇ ਰੇਲਵੇ ਬਾਈਪਾਸ ਪ੍ਰੋਜੈਕਟ ਦੀ ਰੋਹਤਕ ਵਿਚ ਨੀਂਹ ਪੱਥਰ ਰੱਖੀਆ ਅਤੇ ਸਾਂਸਦ ਦੀਪੇਂਦਰ ਸਿੰਘ ਹੁੱਡਾ ਵੱਲੋਂ ਰੱਖੀ ਅਤੇ ਸਾਂਸਦ ਦੀਪੇਂਦਰ ਸਿੰਘ ਹੁੱਡਾ ਵੱਲੋਂ ਰੱਖੀ ਗਈ ਦਿੱਲੀ-ਲੁਧਿਆਣਾ ਸ਼ਤਾਬਦੀ ਐਕਸਪ੍ਰੈਸ ਨੂੰ ਸੱਤ ਦਿਨ ਚਲਾਉਣ ਤੇ ਇਸ ਦਾ ਠਹਿਰਾਓ ਜੀਂਦ ਵਿਚ ਕਰਨ ਦੀ ਮੰਗ ਨੂੰ ਵੀ ਮੌਕਾ ‘ਤੇ ਹੀ ਪੂਰਾ ਕਰਨ ਦਾ ਐਲਾਨ ਕੀਤਾ । ਕੇਂਦਰੀ ਰੇਲ ਮੰਤਰੀ ਮਲਿਕਾ ਅਰਜੁਨ ਖਡਗੇ ਨੇ ਅੱਜ ਰੋਹਤਕ ਦੀ ਪੁਰਾਣੀ ਆਈਟੀਆਈ ਮੈਦਾਨ ਵਿਚ ਰੋਹਤਕ, ਪਾਣੀਪਤ ਰੇਲਵੇ ਲਾਇਨ ਦੇ ਰੋਹਤਕ ਬਾਈਪਾਸ ਦਾ ਨੀਂਹ ਪੱਥਰ ਕਰਨ ਦੇ ਬਾਅਦ ਹਾਜ਼ਿਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਦਸਿਆ ਕਿ ਇਸ 8.89 ਕਿਲੋਮੀਟਰ ਦੇ ਬਾਈਪਾਸ ਦੇ ਨਿਰਮਾਣ ਨਾਲ ਸ਼ਹਿਰ ਦੇ ਅੰਦਰ ਸਥਿਤ ਇਕ ਦਰਜ ਕਾਲੋਨੀਆਂ ਨੂੰ ਰਾਹਤ ਮਿਲੇਗੀ ਅਤੇ ਮਕਡੌਲੀ ਪਿੰਡ ਨਾਲ ਰੋਹਤਕ ਰੇਲਵੇ ਸਟੇਸ਼ਨ ਤਕ ਇਕ ਨਵੇਂ ਮਾਲ ਰੋਡ ਦਾ ਨਿਰਮਾਣ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੇ ਖੁਸ਼ਹਾਲ ਰਾਜਾਂ ਵਿਚੋਂ ਇਕ ਹੈ ਅਤੇ ਇਸ ਦੀ ਮਿੱਟੀ ਨਾਲ ਭਰਪੂਰ ਅਨਾਜ ਪੈਦਾ ਕੀਤਾ ਜਾਂਦਾ ਹੈ । ਇਸ ਦੇ ਵੰਡ ਲਈ ਖੇਤਰ ਵਿਚ ਰੇਲ ਨੈਟਵਰਕ ਦੀ ਸਹੂਲਤ ਬਹੁਤ ਜ਼ਰੂਰੀ ਹੈ । ਉਨ੍ਹਾਂ ਨੇ ਕਿਹਾ ਕਿ ਰੋਹਤਕ ਜੀਂਦ ਦੀ ਇਸ ਰੇਲਵੇ ਲਾਇਨ ਦੇ ਤਬਾਦਿਲ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ । ਇਸ ਨਾਲ ਰੋਹਤਕ ਤੇ ਸਮਰਗੋਪਾਲਪੁਰ ਸਟੇਸ਼ਨ ਦੇ ਵਿਚਕਾਰ ਇਕ ਤੀਜੀ ਵਾਧੂ ਰੇਲ ਲਾਇਨ ਬਣ ਜਾਵੇਗੀ, ਜਿਸ ਨਾਲ ਵੱਧਦੇ ਹੋਏ ਰੇਲ ਆਵਾਜਾਈ ਨੂੰ ਆਸਾਨੀ ਨਾਲ ਚਲਾਇਆ ਜਾ ਸਕੇਗਾ । ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਏਕਤਾ ਵਿਚ ਰੇਲ ਦਾ ਅਹਿਮ ਯੋਗਦਾਨ ਹੈ ਅਤੇ ਆਪਣੀ ਸਥਾਪਨਾ ਤੋਂ ਬਾਅਦ ਭਾਰਤੀ ਰੇਲ ਲਾਗਾਤਾਰ ਤਰੱਕੀ ਦੇ ਰਸਤੇ ‘ਤੇ ਚਲ ਰਹੀ ਹੈ ।ਉਨ੍ਹਾਂ ਨੇ ਕਿਹਾ ਕਿ ਸ੍ਰੀਮਤੀ ਸੋਨਿਆ ਗਾਂਧੀ ਨੇ ਜਦ ਤੋਂ ਯੂਪੀਏ ਦੀ ਕਮਾਨ ਸਾਂਭੀ ਹੈ ਅਤੇ ਡਾ. ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਤਦ ਤੋਂ ਭਾਰਤ ਤਰੱਕੀ ਦੇ ਨਵੇਂ ਰਿਕਾਰਡ ਸਥਾਪਿਤ ਕਰ ਰਿਹਾ ਹੈ । ਇਸ ਤਰੱਕੀ ਵਿਚ ਰੇਲਵੇ ਦਾ ਮਹੱਤਵਪੂਰਨ ਯੋਗਦਾਨ ਹੈ । ਉਨ੍ਹਾਂ ਨੇ ਕਿਹਾ ਕਿ ਰੇਲਵੇ ਦੇਸ਼ ਦਾ ਸਸਤਾ ਅਤੇ ਭਰੋਸੇਮੰਦ ਸਾਧਨ ਹੈ ।ਇਸ ਮੌਕੇ ‘ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਰੇਲ ਤੇ ਰੋਡ ਵਿਕਾਸ ਦੀ ਧੂਰੀ ਹੈ । ਇਸ ਪ੍ਰੋਜੈਕਟ ਲਈ ਕੇਂਦਰੀ ਰੇਲ ਮੰਤਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦਾ ਰੇਲਵੇ ਬਾਈਪਾਸ ਦਾ ਪਹਿਲਾ ਪ੍ਰੋਜੈਕਟ ਹੈ । ਉਨ੍ਹਾਂ ਨੇ ਕਿਹਾ ਕਿ ਇਸ ‘ਤੇ ਕਰੀਬ 181 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਰੋਹਤਕ ਵਿਚ ਵਾਧੂ ਪਲੇਟਫਾਰਮ ਦਾ ਨਿਰਮਾਣ ਕਰਨ ਦੇ ਨਾਲ-ਨਾਲ ਮਕਡੌਲੀ ਰੇਲਵੇ ਸਟੇਸ਼ਨ ਨੂੰ ਬੀ ਗ੍ਰੇਡ ਦਾ ਦਰਜਾ ਵੀ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਇਸ ਰੋਹਤਕ-ਪਾਣੀਪਤ ਰੇਲਵੇ ਲਾਇਨ ਨੂੰ ਬਣਾਉਣ ਦਾ ਕੰਮ ਵੀ 1957 ਵਿਚ ਉਨ੍ਹਾਂ ਦੇ ਪਿਤਾ ਚੌਧਰੀ ਰਣਬੀਰ ਸਿੰਘ ਨੇ ਉਸ ਵੇਲੇ ਦੇ ਕੇਂਦਰੀ ਰੇਲ ਮੰਤਰੀ ਹਨੁਮਨਤੈਯਾ ਦੇ ਸਮੇਂ ਵਿਚ ਕਰਵਾਇਆ ਸੀ । ਉਨ੍ਹਾਂ ਨੇ ਕਿਹਾ ਕਿ 34 ਸਾਲ ਪਹਿਨਾ ਰੋਹਤਕ-ਭਿਵਾਨੀ ਰੇਲ ਲਾਇਨ ਦਾ ਨਿਰਮਾਣ ਚੌਧਰੀ ਬੰਸੀ ਲਾਲ ਨੇ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਕਿਸੇ ਨੇ ਵੀ ਹਰਿਆਣਾ ਵਿਚ ਰੇਲ ਦੇ ਵਿਕਾਸ ਵੱਲੋਂ ਧਿਆਨ ਨਹੀਂ ਦਿੱਤਾ । ਉਨ੍ਹਾਂ ਨੇ ਕਿਹਾ ਕਿ ਰੋਹਤਕ-ਝੱਜਰ-ਰਿਵਾੜੀ ਰੇਲ ਲਾਇਨ ਨੂੰ ਉਨ੍ਹਾਂ ਨੇ 1997 ਵਿਚ ਸਾਂਸਦ ਰਹਿੰਦੇ ਹੋਏ ਮੰਜ਼ੂਰ ਕਰਵਾਇਆ ਸੀ ਅਤੇ ਹੁਣ ਉਸ ‘ਤੇ ਰੇਲਾਂ ਦੀ ਆਵਾਜਾਈ ਸ਼ੁਰੂ ਹੋਈ । ਉਨ੍ਹਾਂ ਨੇ ਕਿਹਾ ਕਿ ਸੋਨੀਪਤ-ਗੋਹਾਣਾ-ਜੀਂਦ ਰੇਲਵੇ ਲਾਇਨ ਦਾ ਨਿਰਮਾਣ ਆਖਰੀ ਪੜਾਅ ਵਿਚ ਹੈ। ਰੋਹਤਕ-ਮਹਿਮ-ਹਾਂਸੀ ਰੇਲਵੇ ਲਾਇਨ ਦੀ ਅੱਜ ਨੀਂਹ ਪੱਥਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ, ਦਿੱਲੀ-ਮੇਵਾਤ-ਹਾਂਸੀ ਰੇਲਵੇ ਲਾਇਨ ਦੀ ਅੱਜ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਦਿੱਲੀ ਮੇਵਾਤ ਰੇਲਵੇ ਲਾਇਨ, ਯਮੁਨਾਨਗਰ-ਚੰਡੀਗੜ੍ਹ ਅਤੇ ਜਾਖਲ-ਰਤਿਆ, ਫਤਿਹਾਬਾਦ, ਅਗਰੋਹਾ ਅਤੇ ਹਿਸਾਰ ਰੇਲਵੇ ਲਾਇਨ ਪਰਿਯੋਜਨਾ ਜਲਦ ਹੀ ਸ਼ੁਰੂ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਤਿੰਨੋ ਰੇਲ ਪਰਿਯੋਜਨਾਵਾਂ ਦਾ 50 ਫੀਸਦੀ ਪੈਸਾ ਹਰਿਆਣਾ ਸਰਕਾਰ ਸਹਿਣ ਕਰੇਗੀ । ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੇ ਗੁੜਗਾਉਂ ਅਤੇ ਫਰੀਦਾਬਾਦ ਸ਼ਹਿਰ ਮੈਟਰੋ ਨਾਲ ਜੁੜ ਚੁੱਕੇ ਹਨ ਅਤੇ ਫਰੀਦਾਬਾਦ ਤੋਂ ਪਲਵਲ ਤਕ ਮੈਟਰੋ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਬਹਾਦੁਰਗੜ੍ਹ ਤਕ ਮੈਟਰੋ ਲਾਇਨ ‘ਤੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੈਟਰੋ ਨੂੰ ਭਵਿੱਖ ਵਿਚ ਰੋਹਤਕ ਤਕ ਲਿਆਉਣ ਦਾ ਯਤਨ ਵੀ ਕੀਤਾ ਜਾਵੇਗਾ ।ਸਾਂਸਦ ਦੀਪੇਂਦਰ ਸਿੰਘ ਹੁੱਡਾ ਨੇ ਇਸ ਮੌਕੇ ‘ਤੇ ਕੇਂਦਰੀ ਰੇਲ ਮੰਤਰੀ ਅਤੇ ਕੇਂਦਰੀ ਟਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਕਿ ਸੜਕ ਦੇ ਬਾਈਪਾਸ ਤਾਂ ਸੁਣਨ ਵਿਚ ਆਉਂਦੇ ਹਨ, ਪਰ ਰੇਲਵੇ ਦਾ ਇਹ ਬਾਈਪਾਸ ਦੇਸ਼ ਦਾ ਆਪਣੀ ਤਰ੍ਹਾਂ ਦਾ ਪਹਿਲਾਂ ਪ੍ਰੋਜੈਕਟ ਹੈ । ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿਚ ਸਿਰਫ ਹਰਿਆਣਾ ਨੂੰ ਹੀ, ਉਹ ਵੀ ਰੋਹਤਕ ਵਿਚ ਇਸ ਤਰ੍ਹਾਂ ਦਾ ਪ੍ਰੋਜੈਕਟ ਮਿਲਿਆ ਹੈ । ਉਨ੍ਹਾਂ ਨੇ ਕਿਹਾ ਕਿ ਗੱਲ ਕਰਨ ਤੇ ਕੰਮ ਕਰਨ ਵਿਚ ਬਹੁਤ ਫਰਕ ਹੈ ਅਤੇ ਇਹੀ ਕਾਰਣ ਹੈ ਕਿ 35-40 ਸਾਲ ਤੋਂ ਰੇਲਵੇ ਦੇ ਪ੍ਰੋਜੈਕਟ ਬਣਦੇ ਸਨ, ਪਰ ਹਰਿਆਣਾ ਲਈ ਕੋਈ ਪ੍ਰੋਜੈਕਟ ਨਹੀਂ ਆਇਆ । ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਰਾਜ ਸਰਕਾਰ ਦੇ ਯਤਨਾਂ ਸਦਕਾ 3-4 ਸਾਲਾਂ ਵਿਚ ਹਰੇਕ ਸਾਲ ਜਦ ਵੀ ਰੇਵਲੇ ਬਜਟ ਆਇਆ ਹੈ, ਉਸ ਵਿਚ ਹਰਿਆਣਾ ਨੂੰ ਕੋਈ ਨਾ ਕੋਈ ਰੇਲ ਪ੍ਰੋਜੈਕਟ ਮਿਲਿਆ ਹੈ ।ਇਸ ਮੌਕੇ ‘ਤੇ ਰੋਹਤਕ ਦੇ ਵਿਧਾਇਕ ਬੀ.ਬੀ. ਬੱਤਰਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਇਸ ਪਰਿਯੋਜਨਾ ਲਈ ਸਾਂਸਦ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕੇਂਦਰੀ ਰੇਲ ਮੰਤਰੀ ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਧੰਨਵਾਦ ਕੀਤਾ । ਇਸ ਮੌਕੇ ‘ਤੇ ਰੇਲਵੇ ਬੋਰਡ ਦੇ ਚੇਅਰਮੈਨ ਅਰੂਣੇਂਦਰ ਕੁਮਾਰ ਤੇ ਮਹਾਪ੍ਰਬੰਧਨ ਉੱਤਰ ਰੇਲਵੇ ਵਿਜੈ ਕੁਮਾਰ ਗੁਪਤਾ ਨੇ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ । ਇਸ ਮੌਕੇ ‘ਤੇ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਆਸਕਰ ਫਰਨਾਡੀਸ ਸਮੇਤ ਰਾਜ ਕਾਂਗਰਸ ਕਮੇਟੀ ਦੇ ਪ੍ਰਧਾਨ ਫੂਲ ਚੰਦ ਮੁਲਾਨਾ, ਰਾਜ ਸਭਾ ਸਾਂਸਦ ਸ਼ਾਦੀ ਲਾਲ ਬੱਤਰਾ, ਵਿਧਾਇਕਾ ਸ਼ਕੁੰਤਲਾ ਖਟਕ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਪ੍ਰੋ.ਵਿਰੇਂਦਰ ਸਿੰਘ ਤੋਂ ਇਲਾਵਾ ਮੰਨੇ-ਪ੍ਰਮੰਨੇ ਤੇ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਿਰ ਸਨ।
181 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਦੇ ਪਹਿਲੇ ਰੇਲਵੇ ਬਾਈਪਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੋਹਤਕ ਵਿੱਚ ਰੱਖਿਆ ਗਿਆ



