Skip to content
Independent perspectives. Global stories.
BREAKING

ਕਾਲੇ ਕੱਛੇ ਵਾਲਿਆਂ ਦੀ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ

Share this story

ਬਟਾਲਾ, 28 ਜਲਾਈ (ਸਰਵਣ ਸਿੰਘ, ਪਵਨ ਤ੍ਰੈਹਨ)-ਪੂਰੇ ਮਾਝੇ ਅੰਦਰ ਕਾਲੇ ਕੱਛੇ ਵਾਲਿਆਂ ਦੀਆਂ ਗਲਤ ਅਫਵਾਹਾਂ ਕਾਰਨ ਲੋਕਾਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਪਰ ਅਜਿਹੀ ਇਕ ਵੀ ਘਟਨਾ ਸਾਹਮਣੇ ਨਹੀ ਆਈ ਬਟਾਲਾ ਦੇ ਐਸ.ਐਸ.ਪੀ ਤੁਲਸੀ ਰਾਮ ਨੇ ਸਾਡੀ ਟੀਮ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਲੋਕ ਅਫਵਾਹਾਂ ਤੇ ਯਕੀਨ ਨਾ ਕਰਨ ਅਗਰ ਕੋਈ ਘਟਨਾ ਸਾਹਮਣੇ ਆਉਦੀ ਹੈ ਤਾਂ ਪਬਲਿਕ ਸਿੱਧਾ ਸੰਪਰਕ ਕਰ ਸਕਦੀ ਹੈ ਪੁਲਿਸ ਲੋਕਾਂ ਦੀ ਹਰ ਸਮੇਂ ਮਦਦ ਲਈ ਤਇਨਾਤ ਕੀਤੀ ਹੋਈ ਹੈ ਰਾਤ ਸਮੇ ਗਸ਼ਤ ਲਈ ਪੁਲਿਸ ਦੀਆਂ ਪਾਰਟੀਆਂ ਦਾ ਵਿਸ਼ੇਸ਼ ਗਠਨ ਕੀਤਾ ਗਿਆ ਹੈ ਕੁਝ ਸ਼ਰਾਰਤੀ ਵਿਅਕਤੀਆਂ ਵੱਲੋ ਇਕ ਦੋ ਘਟਨਾਂ ਨੂੰ ਇਨਜਾਮ ਦਿਤਾ ਸੀ ਜਿੰਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਪਰ ਕਾਲੇ ਕੱਸ਼ਿਆਂ ਵਾਲੀ ਘਟਨਾਂ ਕੋਈ ਸਾਹਮਣੇ ਨਹੀ ਆਈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਗਲਤ ਅਫਵਾਹਾਂ ਫੈਲਾਉਦੇ ਹਨ ਉਹਨਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ।ਇਸੇ ਤਰ੍ਹਾਂ ਪਿੰਡ ਮਿਸ਼ਰਪੁਰਾ ਵਿਖੇ ਠੀਕਰੀ ਪਹਿਰੇ ਦੌਰਾਨ  ਇਕ ਪਾਗਲ ਵਿਆਕਤੀ ਨੂੰ ਪਿੰਡ ਵਾਸੀਆਂ ਨੇ ਕਾਲੇ ਕੱਸ਼ੇ ਵਾਲਾ ਸਮਝ ਕੇ ਫੜ ਕੇ ਥਾਣਾ ਰੰਗੜ ਨੰਗਲ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਦੋ ਪੁਲਿਸ ਨੇ ਛਾਣਬੀਣ ਕੀਤੀ ਤਾਂ ਪਾਗਲ ਵਿਅਕਤੀ ਨਿਕਲਿਆ ਇਸੇ ਤਰਾਂ੍ਹ ਮਹੱਲਾ ਗੁਰੁ ਨਾਨਕ ਨਗਰ ਬਾਰੇ ਕਿਸੇ ਨੇ ਕਹਿ ਦਿੱਤਾ ਕਿ ਇੱਕ ਵਿਅਕਤੀ ਦਾ ਗੁੱਟ ਵੱਢ ਦਿੱਤਾ ਗਿਆ ਪਰ ਜਦੋ ਪਤਰਕਾਰਾਂ ਨੇ ਜਾ ਕੇ ਪਤਾ ਕੀਤਾ ਤਾਂ ਸਿਰਫ ਅਫਵਾ ਹੀ ਨਿਕਲੀ ਇਸੇ ਤਰ੍ਹਾਂ ਪੱਤਾਕਾਰਾਂ ਨੂੰ ਕਿਸੇ ਵਿਅਕਤੀ ਨੇ ਫੋਨ ਤੇ ਦੱਸਿਆ ਕਿ ਗੁੱਜਰਾਂ ਦੇ ਡੇਰੇ ਤੇ ਹਮਲਾ ਕਰਕੇ ਕਈ ਲੋਕਾਂ ਨੂੰ ਜਖਮੀ ਕਰ ਦਿਤਾ ਗਿਆ ਹੈ ਪਰ ਜਦੋ ਪਤਰਕਾਰਾਂ ਦੀ ਟੀਮ ਨੇ ਸੱਚਾਈ ਤਂੋ ਪਰਦਾ ਚੁੱਕਣ ਲਈ ਪਾਹੁੰਚੀ ਤਾਂ ਉਸ ਡੇਰੇ ਵਾਲਿਆਂ ਨੇ ਕਿਹਾ ਅਗਲੇ ਡੇਰੇ ਤੇ ਘਟਨਾ ਹੋਈ ਹੈ ਇਸੇ ਤਰ੍ਹਾਂ ਅਗਲੇ ਤੋਂ ਅਗਲੇ ਡੇਰੇ ਬਾਰੇ ਦੱਸੀ ਗਏ ਪੂਰੇ ਜਿਲ੍ਹੇ ਦੇ ਡੇਰਿਆ ਦਾ ਸਰਵੇਖਣ ਕਰ ਲਿਆ।ਕੋਈ ਘਟਨਾ ਸਾਹਮਣੇ ਨਹੀ ਆਂਈ ਕਿਉਂਕਿ ਅਗਰ ਕੋਈ ਘਟਨਾ ਹੁੰਦੀ ਤਾਂ ਹੈ ਪੁਲਿਸ ਦੇ ਰਿਕਾਰਡ ਅਤੇ ਹਸਪਤਾਲ ਦੇ ਰਿਕਾਰਡ ਵਿੱਚ ਹੁੰਦੀ ਹੈ ਪਰ ਅਜੇ ਤੱਕ ਕੋਈ ਘਟਨਾ ਸਾਹਮਣੇ ਨਹੀਂ ਆਈ।

WRITTEN BY