ਚੇਨਈ, 17 ਨਵੰਬਰ (ਪੀ. ਟੀ.)- ਤਾਮਿਲ ਫ਼ਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੇ ਸੰਕੇਤ ਦਿ¤ਤਾ ਹੈ ਕਿ ਉਹ ਸਿਆਸਤ ’ਚ ਆ ਸਕਦੇ ਹਨ। ਇਸ ਗ¤ਲ ਨੂੰ ਲੈ ਕੇ ਲੰਬੇ ਸਮੇਂ ਤੋਂ ਅਟਕਲਾਂ ਜਾਰੀ ਹਨ। 63 ਸਾਲਾਂ ਅਦਾਕਾਰ ਨੇ ਆਪਣੀ ਨਵੀਂ ਆ ਰਹੀ ਫ਼ਿਲਮ ਦੇ ਪ੍ਰਚਾਰ ਦੌਰਾਨ ਕਿਹਾ ਕਿ ਉਹ ਭਗਵਾਨ ਦੁਆਰਾ ਦਿਖਾਏ ਗਏ ਰਸਤੇ ‘ਚ ਵ¤ਧ ਰਹੇ ਹਨ। ਜੇ ਭਗਵਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸਿਆਸਤ ‘ਚ ਆਉਣਾ ਚਾਹੀਦਾ ਹੈ ਤਾਂ ਉਹ ਲੋਕਾਂ ਦੀ ਸੇਵਾ ਕਰਨ ਲਈ ਜ਼ਰੂਰ ਆਉਣਗੇ। ਉਨ੍ਹਾਂ ਨੇ ਕਿਹਾ ਕਿ ਸਿਆਸਤ ਖ਼ਤਰਨਾਕ ਅਤੇ ਗਹਿਰੀ ਹੈ ਤੇ ਸਿਆਸਤ ਨੂੰ ਲੈ ਕੇ ਉਹ ਖੌਫ਼ਜ਼ਦਾ ਨਹੀਂ ਹਨ ਪਰ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ‘ਚ ਮਜ਼ਬੂਤ ਜੜ੍ਹਾਂ ਦੀ ਜ਼ਰੂਰਤ ਹੁੰਦੀ ਹੈ। ਸਾਲਾਂ ਤੋਂ ਇਸ ਗ¤ਲ ਦੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਰਜਨੀਕਾਂਤ ਰਾਜਨੀਤੀ ‘ਚ ਆਉਣਗੇ ਕਿਉਂਕਿ ਕਈ ਸਿਆਸੀ ਦਲ ਉਨ੍ਹਾਂ ਨੂੰ ਨਿਓਤਾ ਦੇ ਰਹੇ ਹਨ।
ਰਜਨੀਕਾਂਤ ਵੱਲੋਂ ਰਾਜਨੀਤੀ ’ਚ ਆਉਣ ਦੇ ਸੰਕੇਤ



