ਨਵੀਂ ਦਿ¤ਲੀ, 17 ਨਵੰਬਰ (ਪੀ. ਟੀ.)- ਆਈ. ਪੀ. ਐਲ. ਫਿਕਸਿੰਗ ਮਾਮਲੇ ਦੀ ਜਾਂਚ ਕਰਨ ਵਾਲੇ ਮੁਦਗਲ ਜਾਂਚ ਕਮੇਟੀ ਨੇ ਆਪਣੀ ਰਿਪੋਰਟ ‘ਚ ਬੀ. ਸੀ. ਸੀ.ਆਈ. ਦੇ ਸਾਬਕਾ ਪ੍ਰਧਾਨ ਐਨ. ਸ੍ਰੀਨਿਵਾਸਨ ਨੂੰ ਕਲੀਨ ਚਿ¤ਟ ਦਿ¤ਤੀ ਹੈ। ਜਦਕਿ ਸ੍ਰੀਨਿਵਾਸਨ ਦੇ ਦਾਮਾਦ ਗੁਰੂਨਾਥ ਮਯ¤ਪਨ ਅਤੇ ਰਾਜਸਥਾਨ ਰਾਇਲਜ਼ ਦੇ ਸਹਿ-ਮਾਲਕ ਰਾਜ ਕੁੰਦਰਾ ਨੂੰ ਸ¤ਟੇਬਾਜ਼ੀ ‘ਚ ਸ਼ਾਮਲ ਪਾਇਆ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਯ¤ਪਨ ਸਪਾਟ ਫਿਕਸਿੰਗ ‘ਚ ਸ਼ਾਮਲ ਨਹੀਂ ਸੀ ਜਦਕਿ ਉਹ ਸ¤ਟੇਬਾਜ਼ੀ ‘ਚ ਸ਼ਾਮਲ ਸੀ। ਮੁਦਗਲ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ‘ਚ ਦਾਖਲ ਕੀਤੀ ਹੈ। ਰਿਪੋਰਟ ਮੁਤਾਬਿਕ ਸੁੰਦਰ ਰਮਨ ਵੀ ਸ¤ਟੇਬਾਜ਼ਾਂ ਦੇ ਸੰਪਰਕ ਵਿਚ ਸੀ। ਸੁਪਰੀਮ ਕੋਰਟ ‘ਚ ਦਾਖਲ ਮੁਦਗਲ ਕਮੇਟੀ ਦੀ ਜਾਂਚ ਰਿਪੋਰਟ ’ਚ ਗੁਰੂਨਾਥ ਮਯ¤ਪਨ, ਰਾਜ ਕੁੰਦਰਾ, ਸਟੁਅਰਟ ਬਿੰਨੀ, ਸੁੰਦਰ ਰਮਨ ਅਤੇ ਐਨ. ਸ੍ਰੀਨਿਵਾਸਨ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਕੋਰਟ ‘ਚ ਚਰਚਾ ਨਹੀਂ ਹੋਈ ਪਰ ਸਾਬਕਾ ਜਸਟਿਸ ਮੁਕੁਲ ਮੁਦਗਲ ਕਮੇਟੀ ਦੀ ਰਿਪੋਰਟ ਦੇ ਪਹਿਲੇ ਸੀਲ ਬੰਦ ਲਿਫਾਫੇ ਦੇ ਖੋਲ੍ਹੇ ਜਾਣ ਤੋਂ ਬਾਅਦ ਇਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਸੁਣਵਾਈ 24 ਨਵੰਬਰ ਨੂੰ ਹੋਵੇਗੀ।



