Skip to content
Independent perspectives. Global stories.
BREAKING

ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਹੂਲਤਾਂ ਵਧਾਉਣ ਲਈ 46.09 ਕਰੋੜ ਰੁਪਏ ਖਰਚ ਕੀਤੇ ਜਾਣਗੇ

Share this story

ਚੰਡੀਗੜ੍ਹ, 17 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਨਰਬੀਰ ਸਿੰਘ ਦੀ ਸਲਾਹ ’ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਕਰਨ ਅਤੇ ਸੀਵੇਰਜ ਸਹੂਲਤਾਂ ਵਧਾਉਣ ਲਈ 46.09 ਕਰੋੜ ਰੁਪਏ ਅਤੇ ਆਜਾਦ ਫੀਡਰ ਸਥਾਪਿਤ ਕਰਨ ਲਈ 258.82 ਲੱਖ ਰੁਪਏ ਦੀ ਰਕਮ ਮੰਜ਼ੂਰ ਕੀਤੀ ਹੈ । ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਟੇਲੀ ਮੰਡੀ ਵਿਚ ਪਾਣੀ ਦੀ ਸਪਲਾਈ ਵਧਾਉਣ ਲਈ 29.52 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਅਤੇ ਜੀਂਦ ਵਿਚ ਹੜ੍ਹਾਂ ਦੇ ਪਾਣੀ ਖੇਤਰ ਏ ਅਤੇ 15 ਐਮ.ਐਲ.ਡੀ. ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਪਾਣੀ ਨੂੰ ਸਾਫ ਕਰਨ ਲਈ 5.68 ਕਰੋੜ ਰੁਪਏ ਖਰਚ ਕੀਤੇ ਜਾਣਗੇ । ਇਸੇ ਤਰ੍ਹਾਂ, ਜੀਂਦ ਵਿਚ ਆਈ.ਪੀ.ਐਸ., ਕੁੰਦਨ ਦੇ ਸਾਮਹਣੇ ਮੌਜੂਦਾ ਕਾਠ ਮੰਡੀ ਦੇ ਨਿਪਟਾਉਣ ਕੰਮ ਨੂੰ ਖਤਮ ਕਰਕੇ ਢਲਵਾਂ ਸੀਵਰ ਵਿਛਾਉਣ ’ਤੇ 10.89 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਆਜਾਦ ਫੀਡਰਾਂ ਦੀ ਸਥਾਪਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਾਰਾਣਿਗੜ੍ਹ ਵਿਚ 8.86 ਲੱਖ ਰੁਪਏ ਦੀ ਲਾਗਤ ਨਾਲ 11 ਕੇ.ਵੀ. ਆਜਾਦ ਫੀਡਰ, 3 ਐਮ.ਐਲ.ਡੀ. ਸਮੱਰਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ

ਸਥਾਪਿਤ ਕੀਤਾ ਜਾਵੇਗਾ ਅਤੇ ਇੰਨ੍ਹਾਂ ਹੀ ਸਮੱਰਥਾ ਦਾ ਦੂਜਾ ਪਲਾਂਟ ਛੱਛਰੌਲੀ ਵਿਚ 17.37 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਬਰਵਾਲਾ ਵਿਚ 64.88 ਲੱਖ ਰੁਪਏ ਦੀ ਲਾਗਤ ਨਾਲ 11 ਕੇ.ਵੀ. ਆਜਾਦ ਫੀਡਰ 6 ਐਮ.ਐਲ.ਡੀ. ਸਮੱਰਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ, ਨਰਵਾਨਾ ਵਿਚ 73.16 ਲੱਖ ਰੁਪਏ ਦੀ ਲਾਗਤ ਨਾਲ 11 ਕੇ.ਵੀ. ਆਜਾਦ ਫੀਡਰ 3.75 ਐਮ.ਐਲ.ਡੀ. ਸਮੱਰਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ, ਗੁਲਹਾ ਵਿਚ 31.52 ਲੱਖ ਰੁਪਏ ਦੀ ਲਾਗਤ ਨਾਲ 11 ਕੇ.ਵੀ. ਆਜਾਦ ਫੀਡਰ 10 ਐਮ.ਐਲ.ਡੀ. ਐਸ.ਟੀ.ਪੀ. ਸਮੱਰਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਪੁੰਡਰੀ ਵਿਚ 21.82 ਲੱਖ ਰੁਪਏ ਦੀ ਲਾਗਤ ਨਾਲ 11 ਕੇ.ਵੀ. ਆਜਾਦ ਫੀਡਰ 3.50 ਐਮ.ਐਲ.ਡੀ. ਸਮੱਰਥਾ ਦਾ ਸੀਵਰੇਜ ਟ੍ਰੀਟਮੈਂਟ ਸਥਾਪਿਤ ਕੀਤਾ ਜਾਵੇਗਾ।

WRITTEN BY