ਬ੍ਰਿਸਬੇਨ, 15 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੇਕਰ ਦੇਸ਼ ਸਾਂਝੀ ਰਣਨੀਤੀ ਅਪਨਾਉਣ ਤਾਂ ਵਿਸ਼ਵ ਅੱਤਵਾਦ ਖਿਲਾਫ ਸਫਲਤਾ ਪਹੁੰਚ ਤੋਂ ਬਾਹਰ ਨਹੀਂ। ਪ੍ਰਧਾਨ ਮੰਤਰੀ ਨੇ ਇਹ ਗੱਲ ਜੀ-20 ਸੰਮੇਲਨ ਮੌਕੇ ਫਰਾਂਸ ਦੇ ਰਾਸ਼ਟਰਪਤੀ ਫਰਾਂਕੋਸ ਹੋਲਾਂਦੇ ਨਾਲ ਦੁਵੱਲੀ ਮੀਟਿੰਗ ਦੌਰਾਨ ਆਖੀ।ਸ੍ਰੀ ਮੋਦੀ ਨੇ ਕਿਹਾ ਹੈ ਕਿ ਵਿਦੇਸ਼ਾਂ ’ਚ ਕਾਲੇ ਧਨ ਦੀ ਵਾਪਸੀ ਉਨ੍ਹਾਂ ਦੀ ਸਰਕਾਰ ਦੀ ਮੁੱਖ ਪਹਿਲ ਹੈ । ਇਸ ਦੇ ਲਈ ਉਹ ਵਿਸ਼ਵ ਪੱਧਰ ‘ਤੇ ਸਹਿਯੋਗ ਚਾਹੁੰਦੇ ਹਨ । ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਉੱਭਰਦੀ ਅਰਥਵਿਵਸਥਾ ਵਾਲੇ ਦੇਸ਼ਾਂ ਦੇ ਸਮੂਹ ਬਰਿਕਸ (ਬ੍ਰਾਜ਼ੀਲ,ਰੂਸ,ਭਾਰਤ ,ਚੀਨ ਤੇ ਦੱਖਣੀ ਅਫ਼ਰੀਕਾ ) ਦੇ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਕਾਲੇ ਧਨ ਦੇ ਮੁੱਦੇ ਨੂੰ ਉਠਾਉਂਦੇ ਹੋਏ ਇਹ ਗੱਲ ਕਹੀ। ਮੋਦੀ ਨੇ ਕਿਹਾ ਹੈ ਕਿ ਇਸ ਕਾਲੇ ਧਨ ਦੇ ਮੁੱਦੇ ਦਾ ਸੰਬੰਧ ਸੁਰੱਖਿਆ ਚੁਨੌਤੀਆਂ ਨਾਲ ਵੀ ਜੁੜਿਆ ਹੋਇਆ ਹੈ ।ਜੀ-20 ਸਿਖਰ ਸੰਮੇਲਨ ‘ਚ ਟੈਕਸ ਚੋਰੀ ਕਰਨ ਵਾਲਿਆਂ ਦੇ ਪਨਾਹਗਾਹ ਬਣੇ ਦੇਸ਼ਾਂ (ਟੈਕਸ ਹੈੱਵਨ)ਦੇ ਖ਼ਿਲਾਫ਼ ਉਦਯੋਗਿਕ ਦੇਸ਼ਾਂ ਦੇ ਸਮੂਹ ਅਤੇ ਉੱਭਰਦੀ ਅਰਥ ਵਿਵਸਥਾ ਵੱਲੋਂ ਸਖ਼ਤ ਕਾਰਵਾਈ ਕਰਨਾ ਚਾਹੁੰਦਾ ਹੈ।’
ਵਿਸ਼ਵ ਅੱਤਵਾਦ ਦੇ ਟਾਕਰੇ ਲਈ ਸਾਂਝੀ ਰਣਨੀਤੀ ਦੀ ਲੋੜ : ਮੋਦੀ



