ਗੁਰੂਹਰਸਹਾਏ, 15 ਨਵੰਬਰ (ਰਮੇਸ਼ ਕੁਮਾਰ ਕੰਬੋਜ਼)- ਕੇਂਦਰ ਸਰਕਾਰ ਦੇਸ਼ ਭਰ ਅੰਦਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਬਣਦਾ ਉੱਤਮ ਮੁੱਲ ਦਿਵਾਉਣ ਤੋਂ ਅਸਮਰੱਥ ਸਾਬਤ ਹੋ ਰਹੀਆਂ ਹਨ ਜਿਸ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਲਗਾਤਾਰ ਹੀ ਨਿਘਰਦੀ ਜਾ ਰਹੀ ਹੈ। ਇਹ ਸ਼ਬਦ ਸਮਾਜ ਸੇਵੀ ਆਗੂ ਤੇ ਫਾਜ਼ਿਲਕਾ ਹਲਕੇ ਤੋਂ ਆਜ਼ਾਦ ਚੋਣ ਲੜ ਚੁੱਕੇ ਜਸਵਿੰਦਰ ਸਿੰਘ ਰੌਕੀ ਨੇ ਅੱਜ ਕਸਬਾ ਗੁਰੂਹਰਸਹਾਏ ਅੰਦਰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਹ ਇੱਥੇ ਇੱਕ ਸਮਾਗਮ ਵਿੱਚ ਭਾਗ ਲੈਣ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਉਹ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਵਿਸ਼ਵ ਮੰਡੀ ਦੇ ਨਾਲ ਜੋੜਨ ਵਾਸਤੇ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ
ਕੀਤਾ ਜਾਵੇਗਾ। ਪਰ ਕੇਂਦਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਜਿਸ ਕਰਕੇ ਸਿੱਧਾ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਆਪਣਾ ਝੋਨਾ ਅਤੇ ਬਾਸਮਤੀ ਵੇਚਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਤਾਂ ਹਰ ਵਾਰ ਇੱਕ ਦੂਜੇ ਸੂਬੇ ਦੀਆਂ ਮੰਡੀਆਂ ਵਿੱਚ ਭਾਅ ਨੂੰ ਲੈ ਕੇ ਭੱਜ ਦੌੜ ਬਣੀ ਰਹਿੰਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਦੂਜੇ ਸੂਬੇ ਦੀਆਂ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਲਈ ਸੈਂਕੜੇ ਕਿਲੋਮੀਟਰ ਦੀ ਮਹਿੰਗੀ ਢੋਆ ਢੋਆਈ ਵੀ ਝੱਲਣੀ ਪੈਂਦੀ ਹੈ। ਇਸ ਵਾਰ ਹਰਿਆ੍ਯਣਾ ਦੀਆਂ ਮੰਡੀਆਂ ਵਿੱਚ ਪੰਜਾਬ ਨਾਲੋਂ ਵੀ ਰੇਟ ਘੱਟ ਹੋਣ ਕਰਕੇ ਹਰਿਆਣਾ ਦੇ ਕਿਸਾਨਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਪੰਜਾਬ ਅੰਦਰ ਹੋਣ ਜਾ ਰਹੀਆਂ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਚੋਣ੍ਯਾਂ ਦੀ ਗੱਲ ਕਰਦਿਆਂ ਕਿਹਾ ਕਿ ਉਹ ਫਾਜ਼ਿਲਕਾ ਸ਼ਹਿਰ ਅੰਦਰ ਆਪਣੇ ਬਲਬੂਤੇ ’ਤੇ ਚੋਣਾਂ ਲੜਨਗੇ ਜਿਸ ਵਾਸਤੇ ਚੰਗੇ ਤੇ ਇਮਾਨਦਾਰ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸਦਾ ਪੰਜਾਬ ਸਰਕਾਰ ਨਾਲ ਕੋਈ ਮਤਭੇਦ ਨਹੀ ਹੈ ਬਲਕਿ ਉਹ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਚੰਗੇ ਸਬੰਧ ਰੱਖਦੇ ਹਨ। ਬੀਤੀਆਂ ਲੋਕ ਸਭਾ ਚੋਣਾਂ ਵਿੱਚ ਵੀ ਉਹਨਾਂ ਨੇ ਆਪਣੇ ਹਲਕੇ ਦੇ ਵੋਟਰਾਂ ਦੀ ਰਾਇ ਤੋ ਬਾਅਦ ਹੀ ਅਕਾਲੀ ਦਲ ਦੇ ਉਮੀਦਵਾਰ ਦੀ ਮਦਦ ਕਰਨ ਦਾ ਫੈਸਲਾ ਲਿਆ ਸੀ ਜੋ ਸਿਰਫ ਚੋਣਾਂ ਤੱਕ ਹੀ ਸੀਮਿਤ ਸੀ। ਉਹਨਾਂ ਕਿਹਾ ਕਿ ਫਾਜਿਲਕਾਂ ਹਲਕੇ ਦੇ ਵੋਟਰ ਬਹੁਤ ਜਿਆਦਾ ਸੂਝਵਾਨ ਹਨ ਜੋ ਸਹੀ ਤੇ ਗਲਤ ਨੂੰ ਸਮਝਣ ਦੀ ਸਮਰੱਥਾ ਰੱਖਦੇ ਹਨ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਉਹ ਆਉਦੀਆਂ ਵਿਧਾਨ ਸ੍ਯਭਾ ਚੋਣਾਂ ਦੋਰਾਨ ਫਾਜਿਲਕਾਂ ਹਲਕੇ ਤੋ ਆਜਾਦ ਰੂਪ ਵਿੱਚ ਹੀ ਲੜਨਗੇ ਤੇ ਜਰੂਰ ਜੇਤੂ ਹੋਣਗੇ। ਰਾਜ਼ੀਨਾਮਾ ਨੀਤੀ ਹੀ ਅਪਣਾਉਣ ਵਿੱਚ ਵਿਸ਼ਵਾਸ਼ ਕੀਤਾ ਹੈ ਤੇ ਅੱਗੇ ਵੀ ਜਾਰੀ ਰਹੇਗਾ। ਉਹਨਾਂ ਕਿਹਾ ਕਿ ਇਕੱਲੇ ਫਾਜਿਲਕਾਂ ਦੇ ਹੀ ਨਹੀ ਬਲਕਿ ਕਿਸੇ ਵੀ ਹਲਕੇ ਦੇ ਉਹ ਲੋਕ ਜਿੰਨਾਂ ਦੇ ਪਰਿਵਾਰਕ ਤੇ ਘਰੇਲੂ ਝਗੜੇ ਹਨ ਉਹ ਬੇਝਿਜ਼ਕ ਹੋ ਕੇ ਆ ਸਕਦੇ ਹਨ ਤੇ ਰਾਜੀਨਾਮਾਂ ਕਰਵਾਉਣਾ ਹੀ ਮੇਰੀ ਸੋਚ ਰਹੇਗੀ ਤੇ ਲੋਕਾਂ ਨੂੰ ਨਿਰਾਸ਼ ਨਹੀ ਹੋਣਾ ਪਵੇਗਾ। ਇਸ ਮੋਕੇ ਉਹਨਾਂ ਦੇ ਨਾਲ ਅਨੁਰਾਗ ਕੰਬੋਜ਼ ਵਿੱਕੀ, ਹਰਪ੍ਰੀਤ ਕੰਬੋਜ਼, ਹਰਪ੍ਰੀਤ ਮਹੰਤ, ਸ਼ਗਨ ਬਾਜੇਕੇ, ਬਾਬਾ ਪ੍ਰੇਮ ਕੁਮਾਰ, ਸੋਨੂੰ ਪੰਜੇ ਕੇ, ਹਰਿੰਦਰ ਸਿੰਘ ਕਾਕਾ,ਅਮਰੀਕ ਸਿੰਘ ਡਾਇਰੈਕਟਰ ਮਾਰਕੀਟ ਕਮੇਟੀ, ਦਾਨਾ ਰਾਮ ਵਾਈਸ ਚੇਅਰਮੈਨ ਬਲਾਕ ਸੰਮਤੀ ਗੁਰੂਹਰਸਹਾਏ, ਜਸਵਿੰਦਰ ਸਿੰਘ ਸਾਬਕਾ ਮੈਬਰ ਬਲਾਕ ਸੰਮਤੀ ਮਮਦੋਟ,ਸੁਰਿਦਰ ਕੁਮਾਰ ਸਰਪੰਚ ਜੀਵਾਂ ਅਰਾਈ, ਸੁਖਜਿੰਦਰ ਪਾਲ ਭਾਟਾ, ਜਨਕ ਰਾਜ ਠੇਕੇਦਾਰ ਸਮੇਤ ਅਨੇਕਾ ਪਤਵੰਤੇ ਹਾਜ਼ਰ ਸਨ।



