ਅੰਮ੍ਰਿਤਸਰ, 15 ਨਵੰਬਰ (ਪੀ. ਟੀ.)- ਸਾਊਥ ਕੈਲੀਫੋਰਨੀਆ (ਅਮਰੀਕਾ) ਦੀ ਗਵਰਨਰ ਮਿਸਿਜ਼ ਨਿਕੀ ਹੈਲੇ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਈ। ਮਿਸਿਜ਼ ਹੈਲੇ ਨਾਲ ਉਨ•ਾਂ ਦੇ ਪਤੀ ਮਿਸਟਰ ਮਾਈਕਲ ਹੈਲੇ, ਮਿਸਿਜ਼ ਕੈਥਰੀਨਾ ਵੈਲਡਰਨ, ਮਿਸਟਰ ਰੋਬ ਗੋਡ ਫਰੇ, ਮਿਸਿਜ਼ ਭਾਵਨਾ ਵਾਸੂਦੇਵਾ ਕਲਚਰਲ ਹੈਡ, ਮਿਸਟਰ ਸਿਡਨੀ ਰੇਨਵੈਫਰ ਸੀਨੀਅਰ ਅਧਿਕਾਰੀ, ਮਿਸਟਰ ਬਰਿਜੈਟ ਵਾਇਨੈਟ ਤੇ ਉਨ•ਾਂ ਦੀ ਨਿਜੀ ਸਹਾਇਕ ਮਿਸਿਜ਼ ਜੈਰੀਮੀ ਵੇਜ਼, ਸ. ਕੇ.ਜੇ.ਐਸ ਚੀਮਾ ਪ੍ਰਿੰਸੀਪਲ ਸੱਕਤਰ, ਮੁੱਖ ਮੰਤਰੀ ਪੰਜਾਬ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਮਿਸਿਜ਼ ਨਿਕੀ ਹੈਲੇ ਨੇ ਬੜੀ ਸ਼ਰਧਾ-ਭਾਵਨਾ ਨਾਲ ਅਰਦਾਸ ਤੇ ਹੁਕਮਨਾਮਾ ਸੁਣਿਆਂ। ਪਰਿਕਰਮਾ ਕਰਦੇ ਸਮੇਂ ਮੁੱਖ ਸੂਚਨਾਅਧਿਕਾਰੀ ਸ੍ਰ: ਗੁਰਬਚਨ ਸਿੰਘ ਤੋਂ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉ¤ਤੇ ਹੋਏ ਹਮਲੇ ਦੀ ਦਾਸਤਾਨ ਸੁਣਦਿਆਂ ਉਹ ਭਾਵਕ ਹੋ ਉ¤ਠੇ ਅਤੇ ਉਨ•ਾਂ ਦੀਆਂ ਅੱਖਾਂ ‘ਚ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੁਣਦਿਆਂ ਅੱਥਰੂ ਵਹਿ ਤੁਰੇ। ਉਹ ਸੂਚਨਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਵਾਰ ਫੇਰ ਭਾਵੁਕ ਹੋ ਗਏ।ਉਨ•ਾਂ ਕਿਹਾ ਕਿ ਮੈਂ ਪਹਿਲੀ ਵਾਰੀ ਚੌਣ ਨਹੀਂ ਸੀ ਜਿੱਤ ਸਕੀ, ਪਰ ਦੁਬਾਰਾ ਚੌਣ ਲੜ ਕੇ ਗਵਰਨਰ ਬਨਣ ਤੇ ਮੈਂ ਇਸ ਮੁਕੱਦਸ ਅਸਥਾਨ ਤੇ ਸੀਸ ਨਿਵਾਉਣ ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਆਈ ਹਾਂ। ਉਨ•ਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਪਵਿੱਤਰ ਅਸਥਾਨ ਰੂਹਾਨੀਅਤ ਦਾ ਕੇਂਦਰ ਹੈ। ਏਥੇ ਆ ਕੇ ਗੁਰਬਾਣੀ ਜੱਸ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ। ਉਨ•ਾਂ ਸੂਚਨਾ ਕੇਂਦਰ ਵਿਖੇ ਵਿਜ਼ਿਟਰ ਬੁੱਕ ਤੇ ਲਿਖਿਆ ਕਿ ਉਨ•ਾਂ ਨੂੰ ਏਥੇ ਆ ਕੇ ਅਧਿਆਤਮਕ ਤੇ ਭਾਵਕ ਤਜਰਬਾ ਹੋਇਆ ਹੈ।ਸ਼ੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮਿਸਿਜ਼ ਨਿਕੀ ਹੈਲੇ ਨੂੰ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ: ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਅਤੇ ਸ੍ਰ: ਜਸਵਿੰਦਰ ਸਿੰਘ ਸੂਚਨਾ ਅਧਿਕਾਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰ: ਲਖਬੀਰ ਸਿੰਘ ਮੀਤ ਮੈਨੇਜਰ ਅਤੇ ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਆਦਿ ਹਾਜ਼ਰ ਸਨ।
ਸਾਊਥ ਕੈਲੀਫੋਰਨੀਆ ਅਮਰੀਕਾ ਦੀ ਗਵਰਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਿਕ



