Skip to content
Independent perspectives. Global stories.
BREAKING

3 ਨਿਰਦੋਸ਼ਾਂ ਨੂੰ ਅੱਤਵਾਦੀ ਦਸ ਕੇ ਮਾਰਨ ਵਾਲੇ ਕਰਨਲ ਸਮੇਤ 7 ਨੂੰ ਉਮਰਕੈਦ

Share this story

Page-1_09 ਸ੍ਰੀਨਗਰ, 13 ਨਵੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਦੇ ਮਾਛਿਲ ਵਿੱਚ 4 ਸਾਲ ਪਹਿਲਾਂ ਹੋਏ ਫਰਜ਼ੀ ਮੁਕਾਬਲੇ ਵਿੱਚ ਫੌਜ ਦੇ 2 ਅਧਿਕਾਰੀਆਂ ਸਮੇਤ 7 ਜਵਾਨਾਂ ਨੂੰ ਉਮਰਕੈਦ ਦੀ ਸ਼ਜਾ ਸੁਣਾਈ ਗਈ ਹੈ। ਸਾਰਿਆਂ ਨੂੰ 3 ਨਿਰਦੋਸ਼ ਨਾਗਰਿਕਾਂ ਦੇ ਕਤਲ ਦੇ ਲਈ ਦੋਸ਼ੀ ਠਹਿਰਾਇਆ ਗਿਆ ਹੈ। ਸਾਲ 2010 ਵਿੱਚ ਫੌਜੀ ਅਧਿਕਾਰੀਆਂ ਨੇ ਕਤਲਾਂ ਨੂੰ ਮੁੱਠਭੇੜ ਦਿਖਾ ਕੇ 3 ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਫੌਜ ਨੇ ਫੌਜੀ ਅਧਿਕਾਰੀਆਂ ਦੇ ਵਿਰੁੱਧ ਕੋਰਟ ਮਾਰਸ਼ਲ ਦਾ ਐਲਾਨ ਕੀਤਾ ਸੀ।ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਜਨਾਬ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਕਿਸੇ ਨੂੰ ਯਕੀਨ ਨਹੀਂ ਸੀ ਕਿ ਮਾਛਿਲ ਮਾਮਲੇ ਵਿੱਚ ਏਨੀ ਜਲਦੀ ਨਿਆ ਹੋਵੇਗਾ।ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਕੋਰਟ ਮਾਰਸ਼ਲ ਦੀ ਪ੍ਰਕਿਰਿਆ

ਜਨਵਰੀ 2014 ਵਿੱਚ ਸ਼ੁਰੂ ਹੋਈ ਅਤੇ ਸਤੰਬਰ ਮਹੀਨੇ ਵਿੱਚ ਖਤਮ ਹੋਈ। ਸਜ਼ਾ ਦੇ ਤੌਰ ’ਤੇ ਸਾਰੇ 7 ਦੋਸ਼ੀਆਂ ਨੂੰ ਨੌਕਰੀ ਤੋਂ ਮਿਲਣ ਵਾਲੇ ਲਾਭ ਤੋਂ ਵੰਚਿਤ ਕਰ ਦਿੱਤਾ ਗਿਆ ਹੈ। ਜਨਰਲ ਕੋਰਟ ਮਾਰਸ਼ਲ ਵਿੱਚ 4 ਰਾਜਪੂਤ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਡੀ ਕੇ ਪਠਾਨੀਆ, ਕੈਪਟਨ ਉਪੇਂਦਰ ਸਿੰਘ, ਸੂਬੇਦਾਰ ਸਤਬੀਰ ਸਿੰਘ, ਹਵਲਦਾਰ ਬੀਰ ਸਿੰਘ, ਸਿਪਾਹੀ ਚੰਦਰਭਾਨ, ਸਿਪਾਹੀ ਨਾਗੇਂਦਰ ਸਿੰਘ ਅਤੇ ਸਿਪਾਹੀ ਨਰਿੰਦਰ ਸਿੰਘ ਨੂੰ ਸ਼ਹਿਜ਼ਾਦ ਅਹਿਮਦ, ਰਿਆਜ਼ ਅਹਿਮਦ ਅਤੇ ਮੁਹੰਮਦ ਸ਼ਫੀ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। 2010 ਵਿੱਚ ਫਰਜ਼ੀ ਮੁਕਾਬਲੇ ਦੇ ਬਾਅਦ ਕਸ਼ਮੀਰ ਵਿੱਚ 3 ਮਹੀਨੇ ਤੱਕ ਜਨ ਅੰਦੋਲਨ ਚੱਲਿਆ ਸੀ ਜਿਸ ਵਿੱਚ 123 ਵਿਅਕਤੀ ਮਾਰੇ ਗਏ ਸਨ।ਜ਼ਿਕਰਯੋਗ ਹੈ ਕਿ ਅਪ੍ਰੈਲ 2010 ਵਿੱਚ ਫੌਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਮਾਛਿਲ ਸੈਕਟਰ ਵਿੱਚ 3 ਘੁਸਪੈਠੀਆਂ ਨੂੰ ਮੁਕਾਬਲੇ ਵਿੱਚ ਮਾਰ ਸੁੱਟਿਆ ਹੈ। ਬਾਅਦ ਵਿੱਚ ਫੌਜ ਨੇ ਕਿਹਾ ਸੀ ਕਿ ਇਹ ਸਾਰੇ ਪਾਕਿਸਤਾਨੀ ਅੱਤਵਾਦੀ ਸਨ, ਪਰ ਬਾਅਦ ਵਿੱਚ ਪਤਾ ਚੱਲਿਆ ਕਿ ਮਾਰੇ ਗਏ ਤਿੰਨੇ ਨੌਜਵਾਨ ਜ਼ਿਲ੍ਹਾ ਬਾਰਾਮੁਲਾ ਦੇ ਨਦੀਹਾਲ ਕਸਬੇ ਦੇ ਰਹਿਣ ਵਾਲੇ ਸਨ। ਦੋਸ਼ ਹੈ ਕਿ ਫੌਜੀ ਅਧਿਕਾਰੀ ਇਨ੍ਹੰ ਤਿੰਨਾਂ ਨੂੰ ਸਰਹੱਦ ਦੇ ਇਲਾਕੇ ਵਿੱਚ ਲੈ ਗਏ ਅਤੇ ਗੋਲੀ ਮਾਰ ਦਿੱਤੀ। ਮ੍ਰਿਤਕਾਂ ਦੇ ਵਾਰਿਸਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਪ੍ਰਾਦੇਸ਼ਿਕ ਸੈਨਾ ਦੇ ਇੱਕ ਜਵਾਨ ਅਤੇ ਦੋ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਸੀ।

WRITTEN BY