ਚੰਡੀਗੜ੍ਹ, 13 ਨਵੰਬਰ (ਪੀ. ਟੀ.)- ‘‘ਜੇਕਰ ਮੁਸਲਿਮ ਕੌਮ ਦੇ ਕਾਤਲ ਅਤੇ 60 ਹਜ਼ਾਰ ਸਿੱਖ ਜ਼ਿੰਮੀਦਾਰਾਂ ਦਾ ਗੁਜਰਾਤ ਵਿਚੋ ਗੈਰ ਕਾਨੂੰਨੀ ਤਰੀਕੇ ਉਜਾੜਾ ਕਰਨ ਵਾਲੇ ਮੋਦੀ ਨੂੰ ਅਮਰੀਕਾ ਦੇ ਸਦਰ ਓਬਾਮਾ ਵੱਲੋਂ ਮੈਨ ਆਫ਼ ਐਕਸ਼ਨ ਦਾ ਸਨਮਾਨ ਦੇ ਕੇ ਪ੍ਰਸ਼ੰਸ਼ਾਂ ਕੀਤੀ ਜਾ ਰਹੀ ਹੈ ਤਾਂ ਬੀਤੇ ਸਮੇਂ ਦੇ ਜ਼ਾਬਰ ਹੁਕਮਰਾਨ ਹਿਟਲਰ, ਮੋਸੋਲੀਨੀ, ਸਟਾਲਨ, ਚੰਗੇਜ ਖਾਂ ਵਰਗਿਆ ਨੂੰ ਵੀ ਅਮਰੀਕਾ ਅਜਿਹੇ ਖਿਤਾਬ ਦੇ ਦੇਵੇ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਦਰ ਸ੍ਰੀ ਓਬਾਮਾ ਵੱਲੋਂ ਉਸ ਮੋਦੀ ਜਿਸ ਨੇ 2002 ਵਿਚ 2 ਹਜ਼ਾਰ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਅਤੇ 2013 ਵਿਚ 60 ਹਜ਼ਾਰ ਸਿੱਖ ਜ਼ਿੰਮੀਦਾਰਾਂ ਨੂੰ ਆਪਣੀਆਂ ਮਲਕੀਅਤ ਜ਼ਮੀਨਾਂ ਤੋ ਉਜਾੜਨ ਦੇ ਅਮਲ ਕਰਨ ਵਾਲੇ ਨੂੰ ਮੈਨ ਆਫ਼ ਐਕਸ਼ਨ ਦਾ ਦਰਜਾ ਦੇਣ ਦੇ ਅਮਲਾਂ ਉਤੇ ਡੂੰਘੀ ਹੈਰਾਨੀ ਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਮਰੀਕਾ
ਵਰਗੇ ਮੁਲਕ ਜੋ ਮਨੁੱਖੀ ਹੱਕਾਂ ਦੇ ਹਾਮੀ ਹੋਣ, ਉਸ ਵੱਲੋ ਮੋਦੀ ਨੂੰ ਅਜਿਹੇ ਸਨਮਾਨ ਦੇ ਕੇ ਇਨਸਾਨੀ ਕਦਰਾ-ਕੀਮਤਾ ਦਾ ਜ਼ਨਾਜ਼ਾਂ ਕੱਢਣ ਦੇ ਤੁੱਲ ਅਮਲ ਕਰਨਾ ਸਾਡੀ ਸਮਝ ਤੋ ਬਾਹਰ ਹੈ । ਉਹਨਾਂ ਕਿਹਾ ਕਿ ਅਮਰੀਕਾ ਦੀ ਕੀ ਮਜ਼ਬੂਰੀ ਹੈ ਕਿ ਉਹ ਅਜਿਹੇ ਦਾਗੀ ਇਨਸਾਨ ਨੂੰ ਇਸ ਤਰ੍ਹਾਂ ਸਨਮਾਨ ਦੇ ਕੇ ਪੁਕਾਰ ਰਿਹਾ ਹੈ ਅਤੇ ਜ਼ਾਬਰਾਂ ਦੀ ਪਿੱਠ ਪੂਰੀ ਜਾ ਰਹੀ ਹੈ ? ਸ੍ਰੀ ਓਬਾਮਾ ਵੱਲੋ ਹੋਇਆ ਇਹ ਵਰਤਾਰਾਂ ਸਮੁੱਚੇ ਸੰਸਾਰ ਤੇ ਵੱਖ-ਵੱਖ ਮੁਲਕਾਂ ਦੀਆਂ ਹਕੂਮਤਾਂ ਨੂੰ ਗਲਤ ਸੰਦੇਸ਼ ਦੇ ਰਿਹਾ ਹੈ । ਜ਼ਾਬਰਾਂ ਤੇ ਜ਼ਾਲਮਾਂ ਨੂੰ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੋਵੇ ਅਤੇ ਤਾਨਾਸ਼ਾਹੀ ਸੋਚ ਅਧੀਨ ਗੈਰ ਇਨਸਾਨੀਅਤ ਅਮਲ ਕੀਤੇ ਹੋਣ, ਉਹਨਾਂ ਨੂੰ ਅਮਰੀਕਾ ਦੇ ਸਦਰ ਵੱਲੋ ਅਜਿਹੀਆ ਸਨਮਾਨ ਦੇਣ ਦੀਆਂ ਕਾਰਵਾਈਆਂ ਸ੍ਰੀ ਓਬਾਮਾ ਤੇ ਅਮਰੀਕਾ ਵਰਗੇ ਮੁਲਕ ਦੀਆਂ ਮਨੁੱਖੀ ਹੱਕਾਂ ਦੀ ਸੋਚ ਉਤੇ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਦੀਆਂ ਹਨ । ਕਿਉਂਕਿ ਇਸ ਨਾਲ ਜ਼ਾਬਰਾਂ ਤੇ ਜ਼ਾਲਮਾਂ ਨੂੰ ਖ਼ਤਮ ਕਰਨ ਦੀ ਬਜ਼ਾਇ ਉਤਸਾਹਿਤ ਹੀ ਕੀਤਾ ਗਿਆ ਹੈ । ਜਿਸ ਦੇ ਕੌਮਾਂਤਰੀ ਪੱਧਰ ਦੇ ਅਮਨ-ਚੈਨ ਨੂੰ ਕਾਇਮ ਰੱਖਣ ਵਿਚ ਵੱਡੀ ਰੁਕਾਵਟ ਖੜ੍ਹੀ ਹੋ ਜਾਵੇਗੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਬਰਾਕ ਓਬਾਮਾ ਸਦਰ ਅਮਰੀਕਾ ਨੂੰ ਮਨੁੱਖਤਾ ਅਤੇ ਇਨਸਾਨੀਅਤ ਦੇ ਬਿਨ੍ਹਾਂ ਤੇ ਅਪੀਲ ਕਰਦਾ ਹੈ ਕਿ ਉਹ ਆਪਣੇ ਵੱਲੋ ਮੋਦੀ ਵਰਗੇ ਕਾਤਲ ਅਤੇ ਜ਼ਾਲਮ ਆਗੂ ਨੂੰ ਮੈਨ ਆਫ਼ ਐਕਸ਼ਨ ਦਾ ਸਨਮਾਨ ਦੇਣ ਦੇ ਕੀਤੇ ਗਏ ਅਮਲ ਉਤੇ ਦੁਬਾਰਾ ਗੌਰ ਕਰਕੇ ਇਸ ਹੋਈ ਮਨੁੱਖਤਾ ਵਿਰੋਧੀ ਗਲਤੀ ਨੂੰ ਸੁਧਾਰਨ ਅਤੇ ਸਮੁੱਚੇ ਸੰਸਾਰ ਵਿਚ ਮਨੁੱਖੀ ਹੱਕਾਂ ਤੇ ਇਨਸਾਨੀਅਤ ਕਦਰਾ-ਕੀਮਤਾ ਦੀ ਸਹੀ ਦਿਸ਼ਾ ਵੱਲ ਪੈਰਵੀ ਕਰਨ ਨਾ ਕਿ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਅਜਿਹੇ ਤਾਨਾਸ਼ਾਹ, ਮੁਤੱਸਵੀ, ਮਨੁੱਖਤਾ ਦਾ ਕਤਲੇਆਮ ਕਰਨ ਵਾਲੇ ਆਗੂਆਂ ਦੀ ਪਿੱਠ ਠੋਕਣ।



