ਕਾਂਗਰਸ ਦੇ 5 ਵਿਧਾਇਕ ਦੋ ਸਾਲ ਲਈ ਮੁਅੱਤਲ
ਮੁੰਬਈ, 12 ਨਵੰਬਰ (ਪੀ. ਟੀ. ਲਾਇਵ)- ਮਹਾਰਾਸ਼ਟਰ ਦੇ ਰਾਜਪਾਲ ਸ੍ਰੀ ਸੀ ਐਚ ਵਿਦਿਆਸਾਗਰ ਰਾਵ ਬੁੱਧਵਾਰ ਨੂੰ ਕਾਂਗਰਸ ਵਿਧਾਇਕਾਂ ਵੱਲੋਂ ਕੀਤੀ ਗਈ ਧੱਕਾਮੁੱਕੀ ਦੌਰਾਨ ਜ਼ਖਮੀ ਹੋਏ। ਰਾਜਪਾਲ ਨਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਨ ਜਾ ਰਹੇ ਸੀ ਜਦੋਂ ਕਾਂਗਰਸੀ ਵਿਧਾਇਕਾਂ ਦੇ ਇੱਕ ਝੁੰਡ ਨੇ ਉਨ੍ਹਾਂ ਨੂੰ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਘੇਰ ਲਿਆ। ਇਸ ਦੌਰਾਨ ਨਾਅਰੇਬਾਜ਼ੀ ਕੀਤੀ ਅਤੇ ਰਾਜਪਾਲ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਬਕਾਇਦਾ ਜਾਣਕਾਰੀ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਅਨੰਤ ਕਲਸੇ ਨੇ ਸਦਨ ਨੂੰ ਦਿੱਤੀ। ਵਿਧਾਨ ਸਭਾ ਵਿੱਚ ਭਾਜਪਾ ਵੱਲੋਂ ਮੰਗ ਕਰਨ ’ਤੇ ਪੰਜ ਕਾਂਗਰਸੀ ਵਿਧਾਇਕਾਂ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ।ਇਸ ਦੌਰਾਨ ਭਾਜਪਾ ਦੀ ਘੱਟ ਗਿਣਤੀ
ਸਰਕਾਰ ਨੇ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਿੱਧ ਕਰ ਦਿੱਤਾ ਹੈ। ਵਿਰੋਧੀ ਧਿਰ ਸ਼ਿਵਸੈਨਾ ਅਤੇ ਕਾਂਗਰਸ ਨੇ ਭਰੋਸਗੀ ਵੋਟ ਬਾਰੇ ਕਈ ਸਵਾਲ ਖੜੇ ਕੀਤੇ ਹਨ। ਇਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਨੇ ਰਾਜਪਾਲ ਦੇ ਸਭਾ ’ਚ ਆਉਣ ਸਮੇਂ ਜ਼ੋਰਦਾਰ ਵਿਖਾਵਾ ਕੀਤਾ। ਐਨ ਸੀ ਪੀ ਨੇ ਵੀ ਅੱਜ ਵਾਪਰੀ ਘਟਨਾ ਕਰਮ ਦੀ ਨਿੰਦਾ ਕੀਤੀ ਹੈ



