ਚੰਡੀਗੜ੍ਹ, 12 ਨਵੰਬਰ (ਨਾਗਪਾਲ)– ਹਰਿਆਣਾ ਦੇ ਖੇਤੀਬਾੜੀ ਤੇ ਸਿੰਚਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅੱਜ ਪੰਚਕੂਲਾ ਵਿਚ ਸਥਿਤ ਡਾਇਰੈਕਟਰ ਜਰਨਲ ਖੇਤੀਬਾੜੀ ਭਵਨ ਦਾ ਆਚਾਨਕ ਨਿਰੀਖਣ ਕੀਤਾ, ਜਿਸ ਵਿਚ 30 ਕਰਮਚਾਰੀ ਗੈਰ-ਹਾਜ਼ਿਰ ਪਾਏ ਗਏ । ਗੈਰ-ਹਾਜ਼ਿਰ ਮਿਲੇ ਕਰਮਚਾਰੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜਾਂਚ ਕਰਨ ’ਤੇ ਦੋਸ਼ੀ ਪਾਏ ਜਾ ਵਾਲੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਖੇਤੀਬਾੜੀ ਮੰਤਰੀ ਨੇ ਹਰਕੇ ਕਮਰੇ ਵਿਚ ਜਾ ਕੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਰਜਿਸਟਰ ਚੈਕ ਕੀਤਾ ਅਤੇ ਇਸ ਭਵਨ ਵਿਚ 30 ਅਧਿਕਾਰੀ ਤੇ ਕਰਮਚਾਰੀ ਗੈਰ-ਹਾਜ਼ਿਰ ਪਾਏ ਗਏ । ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿਚ ਗੈਰ-ਹਾਜ਼ਿਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵਿਭਾਗੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਇਸ ਚੈਕਿੰਗ ਨੂੰ ਕਰਨ ਦਾ ਮੁੱਖ ਮੰਤਵ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੰਮ ਸ਼ੈਲੀ ਵਿਚ ਸੁਧਾਰ ਲੈਣ ਦੇ ਨਾਲ-ਨਾਲ ਉਨ੍ਹਾਂ ਦੀ ਹਾਜ਼ਿਰੀ ਯਕੀਨੀ ਕਰਨਾ ਹੈ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਦਫਤਰਾਂ ਤੋਂ ਕੰਮ ਕਰਵਾਉਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ।



