ਨਵੀਂ ਦਿ¤ਲੀ, 12 ਨਵੰਬਰ (ਪੀ. ਟੀ.)- ਸਰਕਾਰੀ ਬੈਂਕ ਮੁਲਾਜ਼ਮਾਂ ਨੇ ਆਪਣੀਆਂ ਤਨਖ਼ਾਹਾਂ ’ਚ ਵਾਧੇ ਦੀ ਮੰਗ ਨੂੰ ਲੈ ਕੇ ਇ¤ਕ ਦਿਨ ਦੀ ਦੇਸ਼ ਵਿਆਪੀ ਹੜਤਾਲ ਕੀਤੀ, ਜਿਸ ਨਾਲ ਸਰਕਾਰੀ ਬੈਂਕਾਂ ਵਿੱਚ ਕੰਮ ਪ੍ਰਭਾਵਿਤ ਹੋਇਆ, ਹਾਲਾਂਕਿ ਨਿ¤ਜੀ ਖੇਤਰ ਦੇ ਬੈਂਕਾਂ ਵਿਚ ਕੰਮਕਾਜ ਆਮ ਵਾਂਗ ਹੋਇਆ ਅਤੇ ਏ ਟੀ ਐਮ ਸੇਵਾਵਾਂ ਵੀ ਆਮ ਵਾਂਗ ਚਾਲੂ ਰਹੀਆਂ। ਬੈਂਕ ਮੁਲਾਜ਼ਮਾਂ ਦੀ ਸਾਂਝੀ ਯੂਨੀਅਨ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ ਦੇ ਆਗੂ ਐਮ ਵੀ ਮੁਰਲੀ ਨੇ ਦ¤ਸਿਆ ਕਿ ਹੜਤਾਲ ਪੂਰੀ ਤਰ੍ਹਾਂ ਸਫਲ ਰਹੀ। ਉਨ੍ਹਾਂ ਦ¤ਸਿਆ ਕਿ ਜ਼ਿਆਦਾਤਰ ਬੈਂਕਾਂ ਨੇ ਹੜਤਾਲ ਬਾਰੇ ਗਾਹਕਾਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿ¤ਤੀ ਸੀ।ਸਮੁੱਚੇ ਪੰਜਾਬ ਵਿੱਚ ਬੈਂਕਾਂ ਦੀ ਹੜਤਾਲ ਕਾਰਨ ਤਕਰੀਬਨ 12 ਹਜ਼ਾਰ ਕਰੋੜ ਰੁਪਏ ਦਾ ਲੈਣਦੇਣ
ਪ੍ਰਬਾਵਿਤ ਹੋਇਆ। ਪੰਜਾਬ ਵਿੱਚ ਸਰਕਾਰੀ ਬੈਂਕਾਂ ਦੀਆਂ 8 ਹਜ਼ਾਰ ਸ਼ਾਖਾਵਾਂ ਹਨ। ਇਹ ਜਾਣਕਾਰੀ ਬੈਂਕ ਯੂਨੀਅਨ ਦੇ ਪ੍ਰਧਾਨ ਸ੍ਰੀ ਅੰਮ੍ਰਿਤ ਲਾਲ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਕੱਲੇ ਜ਼ਿਲ੍ਹਾ ਜਲੰਧਰ ਵਿੱਚ ਲੱਗਭੱਗ 800 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਯੁਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ’ਤੇ ਇੱਕ ਦਿਨ ਦੀ ਦੇਸ਼ਵਿਆਪੀ ਹੜਤਾਲ ਕਾਰਨ ਸਰਕਾਰੀ ਖੇਤਰ ਦੇ ਬੈਂਕਾਂ ਦੀਆਂ 4500 ਸ਼ਾਖਾਵਾਂ ਅਤੇ 1251 ਗ੍ਰਾਮੀਣ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਕੰਮਕਾਜ ਠੱਪ ਰਿਹਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਫਰਵਰੀ 2014 ਨੂੰ ਆਈ ਬੀ ਏ ਨਾਲ ਤਨਖ਼ਾਹਾਂ ਦੇ ਵਾਧੇ ਸਬੰਧੀ ਗ¤ਲਬਾਤ ਅਸਫਲ ਰਹਿਣ ਕਾਰਨ ਸਰਕਾਰੀ ਬੈਂਕ ਮੁਲਾਜ਼ਮਾਂ ਨੇ ਦੋ ਦਿਨ ਦੀ ਹੜਤਾਲ ਕੀਤੀ ਸੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ 27 ਸਰਕਾਰੀ ਬੈਂਕ ਹਨ ਜਿਨ੍ਹਾਂ ਦੀਆਂ 50000 ਸ਼ਾਖਾਵਾਂ ਹਨ ਅਤੇ ਕਰੀਬ ਅ¤ਠ ਲ¤ਖ ਕਰਮਚਾਰੀ ਹਨ।



