ਸੰਗਰੂਰ, 12 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸੰਗਰੂਰ ਸ਼ਹਿਰ ਵਿੱਚ ਮਾਰਚ ਕਰਕੇ ਡੀ ਦਫਤਰ ਅੱਗੇ ਵਿਦਿਆਰਥੀਆਂ ਦੀਆਂ ਮੰਗਾਂ ਸੰਬਧੀ ਧਰਨਾ ਲਾਇਆ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੀ ਸ਼ਯੂੳ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸ਼ੇਖਾ ਸ਼ੰਕਰ ਵਦਰਾ ,ਅਮਨ ਬਿਜਲਪੁਰ ਨੇ ਕਿਹਾ ਕਿ ਸਰਕਾਰ ਵੱਲੋਂ ਕਾਲਜਾਂ ਦੇ ਮੈਨੇਜ਼ਮੈਂਟਾਂ ਡੀ ਨੂੰ ਚਿੱਠੀਆਂ ਆਈਆਂ ਹਨ ਕਿ ਦਲਿਤ ਵਿਦਿਆਰਥੀਆਂ ਤੋਂ ਭਰਾਈਆਂ ਫੀਸ਼ਾਂ ਵਾਪਸ ਕੀਤੀਆਂ ਜਾਣ। ਪਰ ਸਕੂਲਾਂ, ਕਾਲਜਾਂ ਦੇ ਮੈਨੇਜ਼ਮੈਂਟ ਨੇ ਕਾਨੁੂੰਨ ਦੀ ਉਲੰਘਣਾ ਕਰਕੇ ਪਹਿਲਾਂ ਤਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਤੋਂ ਫੀਸਾਂ ਵਸੂਲ ਕੀਤੀਆਂ ਸਨ ਅਤੇ ਹੁਣ ਅਦਾਲਤ ਦੇ ਹੁਕਮ ਅਨੁਸਾਰ ਭਰਾਈਆਂ ਹੋਈਆਂ ਫੀਸ਼ਾਂ ਵਾਪਸ ਨਹੀ ਕੀਤੀਆਂ ਜਾ
ਰਹੀਆਂ ਜਿਸ ਕਰਕੇ ਸਾਨੂੰ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੀ ਸੀ ,ਇਸਾਈ ਵਿਦਿਆਰਥੀਆਂ ਦੇ ਵਜ਼ੀਫੇ ਉਪਰ ਵੀ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਰੋਕ ਲਗਾਈ ਗਈ ਹੈ ਜਿਸ ਅਨੁਸਾਰ ਵਜ਼ੀਫੇ ਰਸਤੇ ਵਿੱਚ ਆਉਦੇ ਹੀ ਖਤਮ ਹੋ ਜਾਂਦੇ ਹਨ।ਸਰਕਾਰ ਦੇ ਵਾਅਦੇ ਮੁਤਾਬਕ ਲੜਕੀਆਂ ਦੀ ਹਰ ਤਰ੍ਹਾ ਦੀ ਹਰ ਪੱਧਰ ਦੀ ਸਿੱ੍ਯਖਿਆ ਮੁਫਤ ਕੀਤੀ ਜਾਵੇ। ਯੂਨੀਵਰਸੀਟੀਆਂ ਵੱਲੋਂ ਫੀਸ਼ਾਂ ਵਿੱਚ ਕੀਤੇ 5% ਤੋਂ 20 % ਤੱਕ ਕੀਤੇ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ।
ਸਰਕਾਰੀ ਬੱਸ ਪਾਸ ਨੂੰ ਸਾਰੀਆਂ ਬੱਸਾਂ ’ਤੇ ਲਾਗੂ ਕੀਤਾ ਜਾਵੇ ਵਿਦਿਆਰਥੀਆਂ ਤੋਂ ਫੀਸ਼ਾਂ ਵਸੂਲਣ ਵਾਲੀਆਂ ਸੰਸਥਾਵਾਂ ’ਤੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ (ਜੁਲਮ ਰੋਕੂ ),ਐਕਟ 1989 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਲਜਾਂ ਵਿੱਚ ਬੀ ਦਾ ਸਮੈਸਟਰ ਸਿਸਟਮ ਜ਼ੋ ਕਿ ਵਿਦਿਆਰਥੀਆਂ ਤੋਂ ਦੁਹਰੀਆਂ ਫੀਸਾਂ ਵਸ਼ੂਲਣ ਦਾ ਢੰਗ ਹੈ ਬੰਦ ਕੀਤਾ ਜਾਵੇ ।ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ’ਤੇ ਪੀ ਸ਼ਯੂੳ ਦੇ ਆਗੂ ਸ਼ੰਕਰ ਬਦਰਾ ਸਮੇਤ ਵਿਦਿਆਰਥੀਆਂ ’ਤੇ ਦਰਜ ਕੀਤੇ ਮੁਕਦਮੇ ਰੱਦ ਕੀਤੇ ਜਾਣ ।ਜਿਸ ਨੂੰ ਲੈ ਕੇ ਅੱਜ ਪੀ ਸ਼:ੂ ਦੇ ਸਟੇਟ ਪੱਧਰੀ ਸੱਦੇ ਤਹਿਤ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਡੀ ਅੱਗੇ ਧਰਨਾ ਲਗਾਇਆ ,ਆਗੂਆਂ ਨੇ ਦੋਸ਼ ਲਗਾਏ ਹਨ ਕਿ ਵਿਦਿਆਰਥੀਆਂ ਦੀਆਂ ਫੀਸ਼ਾਂ ਖਾਣ ਵਿੱਚ ਪ੍ਰਸ਼ਾਸ਼ਨ ਦਾ ਵੀ ਹੱਥ ਹੈ। ਇਸ ਲਈ ਡੀ ਫੀਸਾਂ ਵਾਪਸ ਕਰਾਉਣ ਦੀ ਕੋਈ ਜਿੰਮੇਵਾਰੀ ਨਹੀਂ ਲੈ ।ਜੇਕਰ ਵਿਦਿਆਰਥੀਆਂ ਦੀਆਂ ਮੰਗਾਂ ਛੇਤੀ ਜਲਦੀ ਹੱਲ ਨਾ ਹੋਈਆਂ ਤਾਂ ਵਿਦਿਆਰਥੀ ਪੱਕੇ ਤੋੌਰ ਤੇ ਡੀ ਸੀ ਦਾ ਘਿਰਾੳ ਕਰਨਗੇ ਅਤੇ ਸਕੂਲਾਂ ਕਾਲਜਾਂ ਦਾ ਬਾਈਕਾਟ ਵੀ ਕਰਨਗੇ ਜਿਸ ਦੀ ਪ੍ਰਸ਼ਾਸਨ ਦੀ ਹੋਵੇਗੀ।



