Skip to content
Independent perspectives. Global stories.
BREAKING

ਹਰਿਆਣਾ ’ਚ ਅਚੱਲ ਸੰਪਤੀ ਦੀ ਰਜਿਸਟਰੀ ਲੋਕਾਂ ਦੇ ਘਰ ਪੁੱਜੇਗੀ

Share this story

ਚੰਡੀਗੜ੍ਹ, 9 ਨਵੰਬਰ (ਨਾਗਪਾਲ)– ਹਰਿਆਣਾ ਸਰਕਾਰ ਨੇੜਲੇ ਭਵਿੱਖ ਵਿਚ ਅਚੱਲ ਸੰਪਤੀ ਦੀ ਰਜਿਸਟਰੀ ਲੋਕਾਂ ਦੇ ਘਰਾਂ ’ਤੇ ਪਹੁੰਚਾਉਣ ਦੀ ਯੋਜਨਾ ਹੈ । ਯੋਜਨਾ ’ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਨੂੰ ਅਗਲੇ ਲਗਭਗ ਇਕ ਮਹੀਨੇ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਜਾਣਕਾਰੀ ਅੱਜ ਰੋਹਤਕ ਵਿਚ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦਿੱਤੀ । ਉਨ੍ਹਾਂ ਨੇ ਕਿਹਾ ਕਿ ਅਚੱਲ ਸੰਪਤੀਆਂ ਦੀ ਰਜਿਸਟਰੀ ਨੂੰ ਲੈ ਕੇ ਤਹਿਸੀਲ ਵਿਚ ਹੋਣ ਵਾਲੇ ਕੰਮ ਦੇ ਬਾਰੇ ਵਿਚ ਕਾਫੀ ਸ਼ਿਕਾਇਤਾਂ ਰਹਿੰਦੀਆਂ ਹਨ । ਨੇੜਲੇ ਭਵਿੱਖ ਵਿਚ ਅਜਿਹੀ ਵਿਵਸਥਾ ਕੀਤੀ ਜਾਵੇਗੀ, ਜਿਸ ਨਾਲ ਜਮੀਨ ਖਰੀਦਣ ਵਾਲਿਆਂ ਅਤੇ ਵੇਚਣ ਵਾਲਿਆਂ ਦੇ ਬਿਨੈ ਤੋਂ ਬਾਅਦ ਸਬੰਧਤ ਜਮੀਨ ਦੀ ਰਜਿਸਟਰੀ ਉਸ ਦੇ ਮਾਲਕ ਦੇ ਘਰ ਉਪਲੱਬਧ ਕਰਵਾਈ ਜਾਵੇਗੀ । ਉਨ੍ਹਾਂ ਦਸਿਆ ਕਿ ਵਿਵਸਥਾ ਨੂੰ ਸ਼ੁਰੂ ਕਰਨ ਲਈ ਯੋਜਨਾਗਤ ਤਰੀਕੇ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । ਉਚ

ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਵਿਵਸਥਾ ਨੂੰ ਲਗਭਗ ਮਹੀਨੇ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ । 
ਉਨ੍ਹਾਂ ਦਸਿਆ ਕਿ ਜੇਕਰ ਇਸ ਨਵੀਂ ਵਿਵਸਥਾ ਵਿਚ ਕੋਈ ਕਮੀ ਮਿਲਦੀ ਹੈ ਤਾਂ ਉਸ ਨੂੰ ਦੂਰ ਕਰਨ ’ਤੇ ਵੀ ਕੰਮ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਜਮੀਨ ਮਾਲਕ ਦੇ ਘਰ ਪਹੁੰਚਣ ਵਾਲੀ ਰਜਿਸਟਰੀ ਵਿਚ ਵੀ ਜੇਕਰ ਕੋਈ ਕਮੀ ਹੁੰਦੀ ਹੈ ਤਾਂ ਉਸ ਨੂੰ ਵੀ ਦੂਰ ਕੀਤਾ ਜਾਵੇਗਾ । ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਵੱਲੋਂ ਲਾਗੂ ਕੀਤੀ ਜਾਣ ਵਾਲੀ ਵਿਵਸਥਾਵਾਂ ਵਿਚ ਜੇਕਰ ਕਮੀ ਮਿਲਦੀ ਹੈ ਤਾਂ ਸਬੰਧਤ ਅਧਿਕਾਰੀ ਇਸ ਲਈ ਜਿੰਮੇਵਾਰ ਹੋਵੇਗਾ ।
          ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵਿਕਾਸ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਮਿਟਣ ਦੇ ਨਾਲ ਰਾਜ ਦੀ ਜਨਤਾ ਦੇ ਵਿਚਾਰ ਗਏ ਸੀ । ਜਨਤਾ ਦੀਆਂ ਉਮੀਦਾਂ ਅਨੁਸਾਰ ਹਰਿਆਣਾ ਵਿਚ ਕੰਮ ਹੋਵੇਗਾ । ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਰੋਹਤਕ ਦਾ ਪਹਿਲਾ ਦੌਰਾ ਹੈ । ਉਨ੍ਹਾਂ ਨੇ ਲੋਕਾਂ ਤੋਂ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਬਾਰ ਵਿਚ ਜਾਣਿਆ । ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੇ ਵਿਚਕਾਰ ਜਾ ਕੇ ਹੀ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਚਲਦਾ ਹੈ ਅਤੇ ਜਨਤਾ ਨੂੰ ਵੀ ਉਨ੍ਹਾਂ ਦੀ ਸਰਕਾਰ ਤੋਂ ਕਾਫੀ ਉਮੀਦਾਂ ਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਜਿਲਾ ਪੱਧਰ ’ਤੇ ਖੋਲ੍ਹਣ ਵਾਲੀ ਮੁੱਖ ਮੰਤਰੀ ਵਿੰਡੋ ’ਤੇ ਦਿੱਤੀ ਜਾਣ ਵਾਲੀ ਹਰੇਕ ਸ਼ਿਕਾਇਤ ’ਤੇ ਯਕੀਨੀ ਤੌਰ ’ਤੇ ਕਾਰਵਾਈ ਹੋਵੇਗੀ ।
          ਉਨ੍ਹਾਂ ਕਿਹਾ ਕਿ ਉਹ ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ਸਮਾਰੋਹ ਵਿਚ ਵੀ ਸ਼ਾਮਿਲ ਹੋਏ ਸਨ । ਅੱਜ ਕੇਂਦਰੀ ਸਰਕਾਰ ਦੇ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ ਹੋਇਆ ਹੈ, ਜਿਸ ਵਿਚ ਹਰਿਆਣਾ ਨੂੰ ਵੀ ਨੁਮਾਇੰਦੀ ਮਿਲੀ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਖੁਸ਼ੀ ਮਿਲੀ ਹੈ । ਹਰਿਆਣਾ ਤੋਂ ਚੌਧਰੀ ਬਿਰੇਂਦਰ ਸਿੰਘ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਹੈ । ਇਸ ਲਈ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਪ੍ਰਗਟ ਕਰਦੇ ਹਨ ।

WRITTEN BY