Skip to content
Independent perspectives. Global stories.
BREAKING

ਸੂਰਜ ’ਤੇ ਹਾਵੀ ਪਰਾਲੀ ਦਾ ਧੂੰਆਂ, ਦੁਪਹਿਰ ਵੇਲੇ ਹੀ ਹੋ ਜਾਂਦੈ ਹਨੇਰਾ

Share this story

Page-3_27 ਬਰਨਾਲਾ, 1 ਨਵੰਬਰ (ਸੱਤਬਚਨ ਸਿੰਘ/ਵਿੰਦਰ ਖੁੱਡੀ ਕਲਾਂ)- ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਖਤਮ ਹੋਣ ਵਾਲਾ ਹੈ ਅਤੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਦਾ ਸਿਲਸਿਲਾ ਬੇਖੌਫ ਜਾਰੀ ਹੈ। ਵਾਤਾਵਰਣ ਦਾ ਵਾਸਤਾ ਦੇ ਕੇ ਪਰਾਲੀ ਨਾ ਸਾੜਨ ਦੀਆਂ ਦਲੀਲਾਂ ਅਤੇ ਪਰਾਲੀ ਸਾੜਨ ਵਿਰੋਧੀ ਬਣਾਏ ਕਾਨੂੰਨ ਵੀ ਬੇਅਸਰ ਸਾਬਤ ਹੋ ਰਹੇ ਹਨ। ਆਲਮ ਇਹ ਹੋਇਆ ਪਿਆ ਹੈ ਕਿ ਕਿਸਾਨਾਂ ਵੱਲੋਂ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਦੁਪਹਿਰ ਹੁੰਦੇ ਹੀ ਖੇਤਾਂ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਚਮਕਦਾ ਦਮਕਦਾ ਸੂਰਜ ਸਿਖਰ ਦੁਪਹਿਰੇ ਹੀ ਲੁਪਤ ਹੋ ਜਾਂਦਾ ਹੈ ਅਤੇ ਚਾਰੇ ਪਾਸੇ ਹਨੇਰਾ ਪਸਰਨ ਨਾਲ ਰਾਤ ਪੈ ਗਈ ਜਾਪਦੀ ਹੈ। ਪਰਾਲੀ ਦਾ ਜ਼ਹਿਰੀਲਾ ਧੂੰਆਂ ਲੋਕਾਂ ਦੀ ਸਿਹਤ ਲਈ ਖਤਰਾ ਬਣਿਆ ਹੋਇਆ ਹੈ। ਅੱਖਾਂ ਵਿੱਚੋਂ ਪਾਣੀ

ਵਗਣਾ, ਐਲਰਜੀ ਅਤੇ ਖੰਘ ਜ਼ੁਕਾਮ ਵਰਗੀਆਂ ਬਿਮਾਰੀਆਂ ਦੀ ਭਰਮਾਰ ਹੋ ਰਹੀ ਹੈ। ਜ਼ਹਿਰੀਲੇ ਧੂੰੲਂੇ ਨੇ ਸਾਹ ਦੇ ਮਰੀਜ਼ਾਂ ਦੀ ਹਾਲਤ ਬਦਤਰ ਕਰ ਰੱਖੀ ਹੈ। ਪਰਾਲੀ ਦੇ ਧੂੰਏਂ ਨਾਲ ਵਾਤਾਵਰਣ ਵਿੱਚ ਪੈਦਾ ਹੋ ਰਹੇ ਪ੍ਰਦੂਸ਼ਣ ਦੀ ਗੁਹਾਰ ਲਗਾ ਕੇ ਕੀਤੀਆਂ ਗਈਆਂ ਅਪੀਲਾਂ ਅਤੇ ਜਾਗਰੂਕਤਾ ਮੁਹਿੰਮਾਂ ਪਰਾਲੀ ਸਾੜਨ ਦੇ ਆਲਮ ਨੂੰ ਠੱਲ੍ਹ ਪਾਉਣ ਵਿੱਚ ਨਾਕਾਮਯਾਬ ਸਿੱਧ ਹੋ ਰਹੀਆਂ ਹਨ। ਦੂਜੇ ਪਾਸੇ ਪਰਾਲੀ ਸਾੜਨ ਵਿਰੋਧੀ ਡਿਪਟੀ ਕਮਿਸ਼ਨਰਾਂ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵੀ ਕਾਰਗਰ ਸਾਬਿਤ ਨਹੀਂ ਹੋ ਰਹੀਆਂ। ਇੱਥੋਂ ਤੱਕ ਕਿ ਮੁੱਖ ਮਾਰਗਾਂ ਅਤੇ ਪ੍ਰਸ਼ਾਸਕੀ ਇਮਾਰਤਾਂ ਦੇ ਲਾਗਲੇ ਖੇਤਾਂ ਵਿੱਚ ਵੀ ਬੇਖੌਫ ਅੱਗ ਲਗਾਈ ਜਾ ਰਹੀ ਹੈ। ਪਰਾਲੀ ਦਾ ਧੂੰਆਂ ਹਾਦਸਿਆਂ ਦਾ ਵੀ ਕਾਰਨ ਬਣ ਰਿਹਾ ਹੈ। ਇਸ ਬਾਬਤ ਜਦ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੀਆਂ ਅਪੀਲਾਂ ਜਾਂ ਕਾਨੂੰਨਾਂ ਨਾਲ ਸਾਡੀ ਪਰਾਲੀ ਦਾ ਹੱਲ ਨਹੀਂ ਨਿੱਕਲ ਰਿਹਾ। ਇਹ ਤਾਂ ਸਿਰਫ ਬੁੱਤਾ ਸਾਰਨ ਵਾਲੀ ਗੱਲ ਹੈ। ਜੇਕਰ ਸਰਕਾਰ ਨੂੰ ਸੱਚਮੁੱਚ ਹੀ ਵਾਤਾਵਰਣ ਦੀ ਏਨੀ ਜ਼ਿਆਦਾ ਫਿਕਰ ਹੈ ਤਾਂ ਪਰਾਲੀ ਦੇ ਨਿਪਟਾਰੇ ਦਾ ਸਹੀ ਅਤੇ ਸਸਤਾ ਹੱਲ ਤਲਾਸ਼ਿਆ ਜਾਵੇ।

WRITTEN BY