Skip to content
Independent perspectives. Global stories.
BREAKING

ਮੋਦੀ ਸਰਕਾਰ ਸੰਸਦ ਵਿੱਚ ਸਿੱਖ ਕਤਲੇਆਮ ਦਾ ਨਿੰਦਾ ਪ੍ਰਸਤਾਵ ਲਿਆ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਵੇ : ਪ੍ਰੋ. ਚੰਦੂਮਾਜਰਾ

Share this story

Page-3_22 ਨਵਾਂਸ਼ਹਿਰ, 1 ਨਵੰਬਰ (ਵਿਜੇ ਜਯੋਤੀ)- ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਦੀ ਸਰਕਾਰ ਤੋਂ ਸੰਸਦ ਵਿੱਚ 1984 ਦੇ ਸਿੱਖ ਕਤਲੇਆਮ ਦਾ ਨਿੰਦਾ ਪ੍ਰਸਤਾਵ ਲਿਆ ਕੇ ਸਿੱਖ ਕੌਮ ਦੇ ਵਲੂੰਧਰੇ ਹਿਰਦਿਆਂ ’ਤੇ ਮਲ੍ਹਮ ਲਾਉਣ ਦੀ ਮੰਗ ਕੀਤੀ ਹੈ। ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕਲ• ਕੌਮੀ ਏਕਤਾ ਦਿਵਸ ਮੌਕੇ ਵਿਖੇ ਚੌਂਕ ਵਿੱਚ ਸਿੱਖ ਕਤਲੇਆਮ ਨੂੰ ਦੇਸ਼ ਦੀ ਏਕਤਾ ’ਤੇ ਵੱਡਾ ਧੱਬਾ ਤਸਲੀਮ ਕਰਨ ਤੋਂ ਬਾਅਦ ਸਿੱਖ ਕੌਮ ਨੂੰ ਐਨ.ਡੀ.ਏ. ਸਰਕਾਰ ਤੋਂ ਇਨਸਾਫ਼ ਦੀ ਆਸ ਹੋਰ ਵੀ ਵਧ ਗਈ ਹੈ। ਅੱਜ ਇੱਥੇ ਅਨੋਖਰਵਾਲ ਵਿਖੇ ਜ਼ਿਲ•ਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਸਵ. ਜਸਵਿੰਦਰ ਸਿੰਘ ਅਨੋਖਰਵਾਲ ਦੀ ਚੌਥੀ ਬਰਸੀ ਮੌਕੇ ਲਾਏ ਗਏ ਖੂਨਦਾਨ ਕੈਂਪ ਵਿੱਚ ਸ਼ਮੂਲੀਅਤ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਆਖਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖ

ਕਤਲੇਆਮ ਦੇ ਪੀੜਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਹਾਲੀਆ ਐਲਾਨ ਨੇ ਸਿੱਖ ਕੌਮ ਵਿੱਚ ਬੇਗਾਨਗੀ ਦੀ ਭਾਵਨਾ ਨੂੰ ਘੱਟ ਕਰਨ ਵਿੱਚ ਮੱਦਦ ਕੀਤੀ ਹੈ ਪਰੰਤੂ ਜੇਕਰ ਉਹ ਸੰਸਦ ਵਿੱਚ ਸਿੱਖਾਂ ਨਾਲ ਹੋਈ ਇਸ ਬੇਇਨਸਾਫ਼ੀ ਪ੍ਰਤੀ ਸਮੂਹਿਕ ਰੂਪ ਵਿੱਚ ਨਿੰਦਾ ਪ੍ਰਸਤਾਵ ਲਿਆ ਕੇ ਪਾਸ ਕਰਵਾਉਂਦੇ ਹਨ ਤਾਂ ਇਸ ਨਾਲ ਸਿੱਖ ਕੌਮ ਨੂੰ ਢਾਰਸ ਮਿਲੇਗੀ। ਉਨ੍ਹਾਂ ਕਿਹਾ ਸ੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਨਾਨਾਵਤੀ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਉਨ•ਾਂ ਕਾਂਗਰਸੀ ਆਗੂਆਂ ਤੇ ਕਾਰਕੁੰਨਾਂ ਜਿਨ੍ਹਾਂ ਖਿਲਾਫ਼ ਬਾਅਦ ਵਿੱਚ ਯੂ.ਪੀ.ਏ. ਸਰਕਾਰ ਮੌਕੇ ਕੇਸ ਵਾਪਸ ਲੈ ਲਏ ਗਏ ਸਨ, ਖਿਲਾਫ਼ ਮੁੜ ਤੋਂ ਕਾਰਵਾਈ ਖੋਲ•ੀ ਜਾਵੇ ਅਤੇ ਸੱਜਣ ਕੁਮਾਰ ਵਰਗੇ ਕਾਂਗਰਸੀ ਆਗੂਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾ ਕੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਪੀੜਤਾਂ ਲਈ ਰੋਜ਼ਗਾਰ ਤੇ ਘਰਾਂ ਦਾ ਪ੍ਰਬੰਧ ਕਰਨ ਅਤੇ ਕਤਲੇਆਮ ਤੋਂ ਬਾਅਦ ਉ¤ਥੋਂ ਹਿਜਰਤ ਕਰ ਆਏ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕੀਤ ਗਈ ਹੈ। ਜਥੇਦਾਰ ਅਨੋਖਰਵਾਲ ਨੂੰ ਸ੍ਰੋਮਣੀ ਅਕਾਲੀ ਦਲ ਦੇ ਨਿਰਸਵਾਰਥ ਤੇ ਵਫ਼ਾਦਾਰ ਆਗੂ ਕਰਾਰ ਦਿੰਦਿਆਂ ਉਨ•ਾਂ ਆਖਿਆ ਕਿ ਪਾਰਟੀ ਨੂੰ ਹਮੇਸ਼ਾਂ ਉਨ•ਾਂ ਦੀਆਂ ਸੇਵਾਵਾਂ ਪ੍ਰਤੀ ਉਨ•ਾਂ ’ਤੇ ਮਾਣ ਰਹੇਗਾ। ਉਨ•ਾਂ ਨੇ ਜਥੇਦਾਰ ਦੇ ਸਪੁੱਤਰ ਨਵਦੀਪ ਸਿੰਘ ਅਨੋਖਰਵਾਲ ਅਤੇ ਪਤਨੀ ਸੁਖਜੀਤ ਕੌਰ ਅਨੋਖਰਵਾਲ ਵੱਲੋਂ ਪਾਰਟੀ ਦੀ ਨਿਰੰਤਰ ਸੇਵਾ ਅਤੇ ਜਥੇਦਾਰ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਉਣ ਦੀ ਪ੍ਰਸ਼ੰਸਾ ਕੀਤੀ। ਉਨ•ਾਂ ਇਸ ਮੌਕੇ ਮਹੱਤਵਪੂਰਣ ਐਲਾਨ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੇਕ ਸੰਸਦ ਮੈਂਬਰ ਨੂੰ ਆਪਣੇ ਹਲਕੇ ਵਿੱਚ ਘੱਟੋ-ਘੱਟ ਤਿੰਨ ਪਿੰਡਾਂ ਨੂੰ ਆਦਰਸ਼ ਗਰਾਮ ਵਜੋਂ ਅਪਣਾ ਕੇ ਵਿਕਸਿਤ ਕਰਨ ਦੇ ਦਿੱਤੇ ਸੱਦੇ ਤਹਿਤ ਉਨ•ਾਂ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਆਦਰਸ਼ ਗਰਾਮ ਬਣਾਇਆ ਜਾਵੇਗਾ। ਉਨ•ਾਂ ਆਖਿਆ ਕਿ ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ ਨੂੰ ਆਦਰਸ਼ ਗਰਾਮ ਬਣਾ ਕੇ ਇੱਥੇ ਹਰ ਤਰ•ਾਂ ਦੀਆਂ ਮੂਲ ਲੋੜਾਂ ਜਿਨ•ਾਂ ਵਿੱਚ ਬੇਹਤਰੀਨ ਸਿੱਖਿਆ, ਸਿਹਤ ਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਜੰਗ-ਏ-ਅਜ਼ਾਦੀ ਦੇ ਨਾਇਕ ਅਤੇ ਕੌਮੀ ਸ਼ਹੀਦ ਸ. ਭਗਤ ਸਿੰਘ ਦੇ ਪਿੰਡ ਨੂੰ ਅਜ਼ਾਦੀ ਦੇ 67-68 ਸਾਲ ਬਾਅਦ ਵੀ ਬਣਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ ਅਤੇ ਉਹ ਸ਼ਹੀਦ-ਏ-ਆਜ਼ਮ ਦੇ ਜੱਦੀ ਪਿੰਡ ਪ੍ਰਤੀ ਆਪਣੀ ਜ਼ਿੰਮੇਂਵਾਰੀ ਨੂੰ ਸੰਸਦ ਮੈਂਬਰ ਆਦਰਸ਼ ਗਰਾਮ ਯੋਜਨਾ ਤਹਿਤ ਪੂਰਾ ਕਰਨ ਦਾ ਯਤਨ ਕਰਨਗੇ। ਉਨ•ਾਂ ਆਖਿਆ ਕਿ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸਭ ਤੋਂ ਪਹਿਲਾਂ ਖਟਕੜ ਕਲਾਂ ਨੂੰ ਸੰਸਦ ਮੈਂਬਰ ਆਦਰਸ਼ ਗਰਾਮ ਯੋਜਨਾ ਤਹਿਤ ਲਿਆਉਣ ਦਾ ਇਹ ਫ਼ੈਸਲਾ ਸ਼ਹੀਦ-ਏ-ਆਜ਼ਮ ਨੂੰ ਇੱਕ ਨਿਮਾਣੀ ਜਿਹੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਉਨ•ਾਂ ਨਾਲ ਜ਼ਿਲ•ਾ ਜਥੇਦਾਰ ਰਾਮ ਸਿੰਘ ਦੁਧਾਲਾਂ, ਮੈਂਬਰ ਐਸ.ਜੀ.ਪੀ.ਸੀ. ਗੁਰਬਖਸ਼ ਸਿੰਘ ਖਾਲਸਾ, ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਚੇਅਰਮੈਨ ਜ. ਰਣਜੀਤ ਸਿੰਘ ਝਿੰਗੜ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬੁੱਧ ਸਿੰਘ ਬਲਾਕੀਪੁਰ, ਸੁਰਜੀਤ ਸਿੰਘ ਸੰਧਵਾਂ ਸਾਬਕਾ ਮੈਨਬਰ ਬਲਾਕ ਸਮਿਤੀ, ਸਾਬਕਾ ਕੌਂਸਲਰ ਪਰਮ ਸਿੰਘ ਖਾਲਸਾ, ਜ਼ਿਲ•ਾ ਪ੍ਰੀਸ਼ਦ ਮੈਂਬਰ ਨਵਦੀਪ ਸਿੰਘ ਅਨੋਖਰਵਾਲ ਤੇ ਹੋਰ ਆਗੂ ਮੌਜੂਦ ਸਨ।

WRITTEN BY